Tuesday, March 10, 2026

ਲਾਵਾਰਿਸ ਖੜੀ ਕਾਰ ਤੋਂ ਭੈਭੀਤ ਹਨ ਮੁਹੱਲਾ ਨਿਵਾਸੀ ਪੁਲਿਸ ਖਾਮੋਸ਼

ਬਠਿੰਡਾ, 6 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਪੁਖਰਾਜ ਕਲੋਨੀ ਦੇ ਪਾਰਕ ਭਗਤ ਸਿੰਘ ਦੇ ਗੇਟ ਕੋਲ PPN0607201722ਪਿਛਲੇ ਕਈ ਦਿਨਾਂ ਤੋਂ ਖੜੀ ਇਕ ਕਾਰ ਲਾਵਾਰਿਸ ਕਾਰ ਦੇ ਕਾਰਨ ਆਸ-ਪਾਸ ਰਹਿੰਦੇ ਅਤੇ ਸਵੇਰੇ ਸ਼ਾਮ ਸੈਰ ਕਰਨ ਵਾਲੇ ਮੁਹੱਲਾ ਨਿਵਾਸੀ ਭੈਭੀਤ ਹੋਏ ਪਏ ਹਨ ਅਤੇ ਉਨਾਂ ਦੇ ਸਾਹ ਸੂੁਤੇ ਪਏੇ ਹਨ।ਲੋਕਾਂ ਨੂੰ ਡਰ ਹੈ ਕਿ ਪਤਾ ਨਹੀ ਕਿਸ ਵੇਲੇ ਇਸ ਕਾਰ ਕਾਰਨ ਕੋਈ ਕਾਂਡ ਨਿਕਲ ਆਵੇ। ਇਲਾਕਾ ਵਾਸੀ ਵਕੀਲ ਵਿਕਾਸ ਸਿੰਗਲਾ ਨੇ ਦੱਸਿਆ ਕਿ 28 ਜੂਨ ਤੋਂ ਲੈ ਕੇ ਹੁਣ ਤੱਕ ਖੜੀ ਕਾਰ ਨੰਬਰ ਡੀ.ਐਲ 3ਸੀ ਐਸ 0131 ਦਾ ਕੋਈ ਵਾਲੀ-ਵਾਰਿਸ ਨਹੀ ਪਹੰੁਚਿਆ।ਉਨਾਂ ਕਿਹਾ ਕਿ ਪੁਲਿਸ ਨੂੰ 100 ਨੰਬਰ ’ਤੇ ਫੋਨ ਵੀ ਕੀਤਾ ਗਿਆ। ਜਿਸ ਨੇ ਉਸ ਸਮੇਂ ਸਿਰਫ਼ ਗੇੜਾ ਹੀ ਮਾਰਿਆ ਅਤੇ 4 ਜੁਲਾਈ ਨੂੰ ਵੀ ਪੁਲਿਸ ਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀ ਕੀਤੀ ਗਈ।ਲੋਕਾਂ ਨੇ ਜਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਹ ਕਾਰ ਇਥੋਂ ਜਲਦ ਚੁਕਵਾ ਕੇ ਉਨਾਂ ਨੂੰ ਦਹਿਸ਼ਤ ਦੇ ਦੌਰ `ਚੋਂ  ਕੱਢਿਆ ਜਾਵੇ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply