Tuesday, March 10, 2026

ਹਾਜੀ ਰਤਨ ਚੌਂਕ ’ਚ ਗੋਲੀ ਕਾਂਡ ਵਾਲੇ ਦੋਸ਼ੀ ਆਏ ਪੁਲਿਸ ਅੜਿੱਕੇ

ਬਠਿੰਡਾ, 6 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਦਿਨੀਂ ਹਾਜੀ ਰਤਨ ਚੌਂਕ ’ਚ ਜੋ ਗੋਲੀ ਕਾਂਡ ਹੋਇਆ ਸੀ, ਉਸ ਸਬੰਧੀ PPN0607201721ਥਾਣਾ ਕੋਤਵਾਲੀ ਵਿਖੇ ਡੀ.ਐਸ.ਪੀ ਸਿਟੀ ਦਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਹੰਮਦ ਅਸ਼ਰਫ ਪੁੱਤਰ ਮੁਹੰਮਦ ਹਨੀਫ਼ ਕੌਮ ਮੁਸਲਮਾਨ ਵਾਸੀ ਗਲੀ ਨੰਬਰ 1, ਹਾਜੀ ਰਤਨ ਬਠਿੰਡਾ ਆਪਣੀ ਦੁਕਾਨ ਦੀਪ ਨਗਰ ’ਚੋਂ ਬੰਦ ਕਰਕੇ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਰਾਤ ਦੇ ਕਰੀਬ 8-9 ਵਜੇ ਫਰੈਡਜ਼ ਮੈਡੀਕਲ ਹਾਲ ਦੇ ਕੋਲ ਤਿੰਨ ਮੋਟਰਸਾਇਕਲ ਸਵਾਰ ਨੌਜਵਾਨਾਂ ਵਲੋਂ ਉਸ ਨੂੰ ਰੋਕ ਕੇ ਹਰਕਮਲ ਸਿੰਘ ਪੁੱਤਰ ਸੁਰਿੰਦਰ ਸਿੰਘ ਉਰਫ਼ ਕਾਕਾ ਵਾਸੀ ਸੰਤੋਸ਼ੀ ਮਾਤਾ ਵਾਲੀ ਗਲੀ ਬਠਿੰਡਾ ਨੇ ਕਿਹਾ ਕਿ ਉਸ ਦੇ ਨੇ ਉਨਾਂ ਦੇ ਖਿਲਾਫ਼ ਜੋ ਮੁੱਕਦਮਾ ਦਰਜ ਕਰਵਾਇਆ ਹੈ, ਉਸ ਸਬੰਧੀ ਰਾਜ਼ੀਨਾਮਾ ਕਰਨਾ ਹੈ ਕਿ ਨਹੀਂ।ਮੁਹੰਮਦ ਅਸ਼ਰਫ ਵਲੋਂ ਅਦਾਲਤੀ ਫੈਸਲਾ ਮੰਨਣ ਦੀ ਗੱਲ ਕਰਨ ’ਤੇ ਹਰਕਮਲ ਨੇ ਗੁੱਸੇ ਵਿਚ ਡੱਬ ‘ਚੋਂ  ਪਿਸਤੌਲ ਕੱਢ ਕੇ ਮਾਰਨ ਦੀ ਨੀਯਤ ਨਾਲ ਮੁਹੰਮਦ ਅਸ਼ਰਫ `ਤੇੇ ਫਾਇਰ ਮਾਰਿਆ ਜੋ ਉਸ ਦੇ ਸੱਜੇ  ਪੱਟ ਤੇ ਮੋਟਰਸਾਈਕਲ ਦੀ ਟੈਂਕੀ ’ਤੇ ਲੱਗਿਆ। ਫਾਇਰ ਦੀ ਆਵਾਜ਼ ਨਾਲ ਲੋਕ ਇੱਕਠੇ ਹੋਣ ’ਤੈ ਉਕਤ ਨੌਜਵਾਨ ਭੱਜ ਗਏ ਸਨ।ਇਸ ਸਬੰਧੀ ਮੁੱਕਦਮਾ ਨੰਬਰ 140, 4-07-17 ਅ-ਧ 307,34 ਹਿੰ: ਦੰ: 25,27,54,59 ਅਸਲਾ ਐਕਟ ਅਧੀਨ ਥਾਣਾ ਕੋਤਵਾਲੀ ਬਠਿੰਡਾ ਦਰਜ ਕੀਤਾ ਗਿਆ।
ਡੀ.ਐਸ.ਪੀ ਸਿਟੀ ਦਵਿੰਦਰ ਸਿੰਘ ਨੇ ਕਿਹਾ ਕਿ ਐਸ.ਐਸ.ਪੀ ਨਵੀਨ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਕੋਤਵਾਲੀ ਐਸ.ਐਚ.ਓ ਦਵਿੰਦਰ ਸਿੰਘ ਅਤੇ ਸਬ ਇੰਪੈਕਟਰ ਹਰਗੋਬਿੰਦ ਸਿੰਘ ਵਲੋਂ ਤਫਤੀਸ਼ ਕਰਦਿਆਂ ਨੀਰਜ ਸ਼ਰਮਾ ਪੁੱਤਰ ਵਿਕਰਮ ਵਾਸੀ ਗਲੀ ਨੰਬਰ 1-2 ਪਰਸਰਾਮ ਨਗਰ, ਰਾਹੁਲ ਜੈਨ ਪੁੱਤਰ ਅਨਿਲ ਜੈਨ ਵਾਸੀ ਗਲੀ ਨੰਬਰ 7 ਸੀ ਪਰਸਰਾਮ ਨਗਰ, ਵਿਪਨ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 7-3 ਪਰਸਰਾਮ ਨਗਰ, ਰਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੁਲਤਾਨੀਆਂ ਰੋਡ ਅਤੇ ਸੁਖਵੀਰ ਸਿੰਘ ਉਰਫ਼ ਸੱਤੀ ਪੁੱਤਰ ਹਰਜਿੰਦਰ ਸਿੰਘ ਵਾਸੀ ਗਲੀ ਨੰਬਰ 5 ਗੋਪਾਲ ਨਗਰ ਬਠਿੰਡਾ ਦੋਸ਼ੀ ਨਾਮਜ਼ਦ ਕੀਤੇ ਗਏ।ਦੋਸ਼ੀਆਂ ਨੂੰ ਡੱਬਵਾਲੀ ਰੋਡ ਦਿੱਲੀ ਫਾਟਕ ਪੁਲ ਹੇਠੋਂ ਗਿ੍ਰਫਤਾਰ ਕੀਤਾ ਗਿਆ ਅਤੇ ਮੌਕੇ ’ਤੇ ਵਰਤਿਆ ਗਿਆ ਪਿਸਤੌਲ 12 ਬੋਰ ਕੱਟਾ ਸਮੇਤ ਤਿੰਨ ਰੌਂਦ ਜਿੰਦਾ 12 ਬੋਰ ਦੋਸੀ ਹਰਕਮਲ ਸਿੰਘ ਦੀ ਨਿਸ਼ਾਨਦੇਹੀ `ਤੇ ਬਰਾਮਦ ਕੀਤੇ  ਗਏ। ਮੌਕੇ ’ਤੇ ਵਰਤੇ ਮੋਟਰਸਾਈਕਲ ਵੀ ਬਰਾਮਦ ਕਰ ਲਏ ਗਏ ਹਨ। ਡੀ.ਐਸ.ਪੀ ਸਿਟੀ ਨੇ ਅੱਗੇ ਦੱਸਿਆ ਕਿ ਪਹਿਲਾਂ ਵੀ ਕਥਿਤ ਦੋਸ਼ੀਆਂ ਨੇ ਘਰ ਦੇ ਅੱਗੇ ਖੜੇ ’ਤੇ ਗੋਲੀ ਚਲਾਈ ਗਈ ਸੀ, ਜਿਸ ਦੀ ਉਸ ਨੇ ਇਤਲਾਹ ਨਹੀ ਦਿੱਤੀ ਸੀ ਇਨਾਂ ਸਮਝਿਆ ਸੀ ਕਿ ਕਿਸੇ ਟਾਇਰ ਫੱਟਣ ਦਾ ਪਟਾਕਾ ਵੱਜਿਆ ਹੈ। ਪੁਲਿਸ ਅਨੁਸਾਰ ਦੋਸ਼ੀ ਹਰਕਮਲ ਸਿੰਘ ’ਤੇ ਪਹਿਲਾਂ ਵੀ ਕੇਸ ਦਰਜ ਹਨ, ਜਿਨਾਂ ਦੀ ਤਫਤੀਸ਼ ਜਾਰੀ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply