ਸਮਰਾਲਾ, 7 ਜੁਲਾਈ (ਪੰਜਾਬ ਪੋਸਟ- ਕੰਗ) – ਬੀ.ਪੀ.ਈ.ਓ ਸਮਰਾਲਾ-1 ਤੇ 2 ਤੋਂ 29 ਸਾਲ ਦੀ ਬੇਦਾਗ ਸੇਵਾ ਨਿਭਾਅ ਕੇ ਸੇਵਾ ਮੁਕਤ ਹੋਏ ਮੈਡਮ ਜਸਬੀਰ
ਕੌਰ ਨੂੰ ਵਿਦਾਇਗੀ ਸਮਾਰੋਹ ਮੌਕੇ ਸਾਂਝੇ ਰੂਪ ਵਿੱਚ ਸਨਮਾਨ ਚਿੰਨ ਅਤੇ ਹੋਰ ਤੋਹਫਿਆਂ ਨਾਲ ਸਨਮਾਨਿਤ ਕਰਦੇ ਹੋਏ ਬਲਾਕ ਸਮਰਾਲਾ-1 ਅਤੇ 2 ਦੇ ਸਮੂਹ ਅਧਿਆਪਕ ਅਤੇ ਦਫ਼ਤਰੀ ਅਮਲਾ।ਇਸ ਮੌਕੇ ਮੈਡਮ ਸੇ ਪਤੀ ਬਲਵਿੰਦਰ ਸਿੰਘ ਜੋ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚੋਂ ਬਤੌਰ ਸੀਨੀਅਰ ਸਹਾਇਕ ਵਜੋਂ ਰਿਟਾਇਰ ਹੋਏ ਹਨ ਅਤੇ ਉਨਾਂ ਦਾ ਬੇਟਾ ਜਤਿੰਦਰ ਸਿੰਘ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਸ਼ਮੇਤ ਮੌਜੂਦ ਰਹੇ।ਵਿਦਾਇਗੀ ਪਾਰਟੀ ਮੌਕੇ ਸੰਤਾ ਸਿੰਘ ਉਮੈਦਪੁਰੀ ਸੀਨੀਅਰ ਅਕਾਲੀ ਆਗੂ, ਕਰਨਬੀਰ ਸਿੰਘ ਢਿੱਲੋਂ ਯੂਥ ਕਾਂਗਰਸੀ ਆਗੂ, ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਅਤੇ ਸਮੂਹ ਮੈਂਬਰਾਨ, ਬੀ.ਪੀ.ਈ.ਓ ਐਸੋਸੀਏਸ਼ਨ ਜ਼ਿਲਾ ਲੁਧਿਆਣਾ ਦੇ ਮੈਂਬਰ ਸ਼ੇਰ ਸਿੰਘ, ਹਰਕਮਲਜੀਤ ਕੌਰ, ਹਰਮਿੰਦਰ ਕੌਰ, ਚਰਨ ਕੌਰ, ਮਲਕੀਤ ਕੌਰ, ਜਸਵੰਤ ਕੌਰ, ਭੂਸ਼ਣ ਲਾਲ ਖੰਨਾ ਰਿਟਾ: ਬੀ.ਪੀ.ਈ.ਓ, ਕਮਲਜੀਤ ਕੌਰ ਖਜਾਨਾ ਅਫਸਰ, ਮੇਘ ਦਾਸ ਜਵੰਦਾ ਨੈਸ਼ਨਲ ਐਵਾਰਡੀ, ਪਿ੍ਰੰਸੀਪਲ ਮਨੋਜ ਕੁਮਾਰ, ਇਕਬਾਲ ਸਿੰਘ, ਅਜੈਬ ਸਿੰਘ, ਜਗਦੀਪ ਸਿੰਘ, ਆਸ਼ਾ ਰਾਣੀ, ਕਿ੍ਰਸ਼ਨਾ ਦੇਵੀ, ਹਰਮਿੰਦਰਜੀਤ ਕੌਰ, ਆਦਿ ਨੇ ਵੀ ਸ਼ਿਰਕਤ ਕੀਤੀ।
Check Also
ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …
Punjab Post Daily Online Newspaper & Print Media