ਸਮਰਾਲਾ, 7 ਜੁਲਾਈ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਨੂੰ ਕੈਨੇਡਾ ਨਿਵਾਸੀ ਪਰਮਿੰਦਰ ਸਿੰਘ ਮਾਂਗਟ ਨੇ ਸਕੂਲ ਦੀਆਂ ਉਸਾਰੂ
ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਸਕੂਲ ਦੇ ਵਿਕਾਸ ਕਾਰਜਾਂ ਲਈ 10 ਹਜਾਰ ਰੁਪਏ ਦੀ ਰਾਸ਼ੀ ਆਪਣੇ ਭਰਾ ਕਸ਼ਮੀਰਾ ਸਿੰਘ ਮਾਂਗਟ ਰਾਹੀਂ ਸਕੂਲ ਸਟਾਫ ਨੂੰ ਸੌਂਪੀ।ਸਕੂਲ ਇੰਚਾਰਜ ਮਾ. ਸੰਜੀਵ ਕੁਮਾਰ ਨੇ ਪ੍ਰਵਾਸੀ ਭਾਰਤੀ ਪਰਮਿੰਦਰ ਸਿੰਘ ਮਾਂਗਟ ਅਤੇ ਉਨਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਘੁਲਾਲ ਸਕੂਲ ਦੀ ਦਿੱਖ ਦੀ ਜੋ ਪਹਿਚਾਣ ਅੱਜ ਸਮਰਾਲਾ ਇਲਾਕੇ ਵਿੱਚ ਬਣੀ ਹੈ, ਉਹ ਪੂਰੇ ਪਿੰਡ ਅਤੇ ਂਿੲਨਾਂ ਪਰਵਾਸੀ ਵੀਰਾਂ ਦੇ ਸਹਿਯੋਗ ਸਦਕਾ ਹੀ ਬਣੀ ਹੈ।ਉਨਾਂ ਕਿਹਾ ਕਿ ਪਰਮਿੰਦਰ ਸਿੰਘ ਮਾਂਗਟ ਪਹਿਲਾਂ ਵੀ ਸਕੂਲ ਦੇ ਵਿਕਾਸ ਕਾਰਜਾਂ ਲਈ 40 ਹਜਾਰ ਰੁਪਏ ਦੀ ਰਾਸ਼ੀ ਦੇ ਚੁੱਕੇ ਹਨ।ਇਸ ਮੌਕੇ ਮੈਡਮ ਪਰਮਿੰਦਰ ਕੌਰ, ਲਖਬੀਰ ਕੌਰ ਅਤੇ ਸਕੂਲ ਵਿਦਿਆਰਥੀ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media