Saturday, April 25, 2026

ਦਿਲਬੀਰ ਫਾਊਂਡੇਸ਼ਨ ਦੇ ਯਤਨਾਂ ਸਦਕਾ ਗੁਰੂ ਨਗਰੀ ਨੂੰ ਮਿਲਿਆ ਗਰੀਨ ਸਿਟੀ ਦਾ ਤਗਮਾ

ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਦੁਨੀਆਂ ਦੇ 196 ਮੁਲਕਾਂ ਵਿਚ ਫੈਲਿਆ ਅਰਥ-ਡੇਅ ਨੈਟਵਰਕ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਭਾਰਤ ਦੇ PPN0807201701ਮੁੱਢਲੇ 12 ਗਰੀਨ ਸ਼ਹਿਰਾਂ ਵਿੱਚ ਰੱਖਿਆ ਗਿਆ ਹੈ।ਭਾਰਤ ਦੇ 47 ਸ਼ਹਿਰਾਂ ਵਿਚ ਵਾਤਾਵਰਨ ਦੀ ਸੁਰਖਿਆ ਲਈ ਚੱਲ ਰਹੇ ਪ੍ਰੋਜੈਕਟਾਂ ਵਿੱਚੋਂ ਗੁਰੂ ਨਗਰੀ ਦੀ ਦਿਲਬੀਰ ਫਾਊਂਡੇਸ਼ਨ ਦੇ ਆਰਗੈਨਿਕ ਬਜਾਰ ਤੇ ਕੁਦਰਤੀ ਖੇਤੀ ਦੇ ਉਦਮ ਨੂੰ ਖੂਬ ਸਰਾਹਿਆ ਗਿਆ।
ਹਰ ਐਤਵਾਰ ਨੂੰ ਲੱਗਣ ਵਾਲਾ ਇਹ ਬਜਾਰ ਪੰਜਾਬ ਦੇ ਕਿਸਾਨੀ ਤਬਕੇ ਦੀ ਗੱਲਬਾਤ ਦਾ ਵਿਸ਼ਾ ਬਣ ਚੁੱਕਾ ਹੈ।ਜੋ ਕਿਸਾਨ ਰਸਾਇਨਿਕ ਪਦਾਰਥਾਂ ਨੂੰ ਛੱਡ ਕੇ ਕੁਦਰਤੀ ਖੇਤੀ ਨੂੰ ਅਪਣਾਉਂਦਾ ਹੈ, ਉਸ ਨੂੰ ਇਸ ਬਾਜਾਰ ਵਿਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ ਤੇ ਨਾਲ ਹੀ ਇਕ ਸੋਸ਼ਲ ਮੀਡੀਆ ਦੀ ਮੁਹਿੰਮ ਰਾਹੀਂ ਆਮ ਜਨਤਾ ਵਿੱਚ ਦੂਸ਼ਿਤ ਪਦਾਰਥਾਂ ਨਾਲ ਉਗਾਈ ਪੈਦਾਵਾਰ ਤੋਂ ਹੋਣ ਵਾਲੀਆਂ ਕੈਂਸਰ ਅਤੇ ਹੋਰਨਾਂ ਬੀਮਾਰੀਆਂ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ।ਇਹਨਾਂ ਸੰਗਤਾਂ ਅਤੇ ਕਿਸਾਨਾਂ ਨੂੰ ਦਿਲਬੀਰ ਫਾਊਂਡੇਸ਼ਨ ਦੇ ਬਜਾਰ ਵਿਚ ਸ਼ਹਿਜਾਦਾ ਨੰਦ ਕਾਲਜ ਅੰਮ੍ਰਿਤਸਰ ਵਿਖੇ ਮਿਲਾਇਆ ਜਾਂਦਾ ਹੈ।ਸ਼ਹਿਜਾਦਾ ਨੰਦ ਕਾਲਜ ਦੇ ਪ੍ਰਧਾਨ ਸ਼੍ਰੀਮਤੀ ਸੁਸ਼ਮਾ ਮਹਿਰਾ ਇਸ ਪ੍ਰੋਗਰਾਮ ਨੂੰ ਪੂਰਨ ਸਹਿਯੋਗ ਦੇ ਰਹੇ ਹਨ।
ਕਿਸਾਨ ਦੇ ਆਰਥਿਕ ਵਿਕਾਸ ਲਈ ਉਹਨਾਂ ਦੀ ਪੈਦਾਵਾਰ ਦੀ ਪ੍ਰੋਸੈਸਿੰਗ ਕਰਕੇ ਆਚਾਰ, ਜੈਮ ਆਦਿ ਬਣਾਏ ਜਾਣ ਦੇ ਉਪਰਾਲੇ ਵੀ ਕੀਤੇ ਜਾਂਦੇ ਹਨ।ਸਾਵਧਾਨੀ ਵਰਤੀ ਜਾਂਦੀ ਹੈ ਕਿ ਇਹਨਾਂ ਪਦਾਰਥਾਂ ਵਿੱਚ ਸਿੰਥੈਟਿਕ ਰੰਗ ਅਤੇ ਰਸਾਇਨਿਕ ਸੁਆਦਾਂ ਦੀ ਵਰਤੋਂ ਬਿਲਕੁੱਲ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਕੇਰਲਾ ਤੋਂ ਆਰਗੈਨਿਕ ਮਸਾਲੇ, ਕਿੰਨੌਰ ਦੀਆਂ ਪਹਾੜੀਆਂ ਤੋਂ ਫਲ, ਘਰ-ਬਾਹਰ ਅਤੇ ਸ਼ਰੀਰ ਲਈ ਲੋੜੀਂਦੀ ਕੁਦਰਤੀ ਸਮੱਗਰੀ ਨੂੰ ਦਰਸਾਇਆ ਜਾਂਦਾ ਹੈ।ਇਸ ਬਾਜਾਰ ਵਿਚ ਸ਼ਹਿਰ ਦੀ ਸਾਫ-ਸਫਾਈ ਨੂੰ ਮੁੱਖ ਰੱਖ ਕੇ ਬਗਾਸ ਤੋਂ ਬਣੀਆਂ ਗਲਨਸ਼ੀਲ ਪਲੇਟਾਂ ਅਤੇ ਗਲਾਸ ਵੀ ਸ਼ਹਿਰ ਵਾਸੀਆਂ ਨੂੰ ਦਰਸਾਏ ਜਾਂਦੇ ਹਨ।
ਗੁਨਬੀਰ ਸਿੰਘ ਮੁਖੀ ਦਿਲਬੀਰ ਫਾਊਂਡੇਸ਼ਨ ਨੇ ਕਿਹਾ ਕਿ ਗੁਰੂ ਨਗਰੀ ਨੂੰ ਗਰੀਨ ਸਿਟੀ ਦਾ ਤਗਮਾ ਦਿਲਬੀਰ ਫਾਊਂਡੇਸ਼ਨ ਦੇ ਆਰਗੈਨਿਕ ਸੰਡੇ ਰਾਹੀਂ ਮਿਲਣਾ ਸਾਡੇ ਵਾਸਤੇ ਮਾਣ ਦੀ ਗੱਲ ਹੈ। ਸਾਨੂੰ ਉਮੀਦ ਹੈ ਕਿ ਇਹ ਦੁਨਿਆਵੀ ਮਾਨਤਾ ਸ਼ਹਿਰ ਵਾਸੀਆਂ ਨੂੰ ਪ੍ਰੇਰਿਤ ਕਰੇਗੀ ਕਿ ਅੰਮ੍ਰਿਤਸਰ ਨੂੰ ਹਰਿਆ-ਭਰਿਆ ਅਤੇ ਸੁੰਦਰ ਬਣਾਈਏ।ਉਹਨਾਂ ਕਿਹਾ ਕਿ ਫਾਊਂਡੇਸ਼ਨ ਵੱਲੋਂ ਇਸ ਟੀਚੇ ਵਾਸਤੇ ਆਪਣੀਆਂ ਅਣਥੱਕ ਕੋੌੋਸ਼ਿਸ਼ਾਂ ਨੂੰ ਜਾਰੀ ਰੱਖਣ ਲਈ ਅਸੀਂ ਵਚਨਬੱਧ ਹਾਂ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply