Saturday, April 25, 2026

ਸਕਾਚ ਸਮਾਰਟ ਸਿਟੀ ਐਵਾਰਡ `ਚ 100 ਤੋਂ ਵੱਧ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀਤੀ ਸ਼ਿਰਕਤ

ਪਠਾਨਕੋਟ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਅਤੇ ਖੱਪਤਕਾਰਾਂ ਦੀ ਸਹੂਲਤ ਲਈ ਚਲਾਏ ਜਾ ਰਹੇ Neelima DC“ਫਾਰਮ ਟੂ ਹੋਮ ਅਤੇ ਕਿਸਾਨ ਬਾਜ਼ਾਰ ਪ੍ਰੋਜੈਕਟ, ਐਕਟਿਵ ਬਲੱਡ ਕੰਟਰੀਬਿਊਟਰ” ਦੀ ਕਾਰਗੁਜ਼ਾਰੀ ਦੇਖਣ ਲਈ ਪਿਛਲੇ ਦਿਨੀ ਗੁਰੂਗਰਾਮ (ਹਰਿਆਣਾ) ਨਾਲ ਸੰਬੰਧਤ ਗੈਰ ਸਰਕਾਰੀ ਸੰਗਠਨ ਵੱਲੋਂ ਬੰਬੇ ਸਟਾਕ ਐਕਸਚੇਂਜ (ਬੀ.ਐਸ.ਈ) ਦਲਾਲ ਸਟਰੀਟ ਮੁੰਬਈ ਵਿਖੇ ਸਕਾਚ ਸਮਾਰਟ ਸਿਟੀ ਐਵਾਰਡ 2017 ਨਾਮ ਦਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਦੇਸ਼ ਭਰ ਵਿਚੋਂ 100 ਤੋਂ ਵੱਧ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਿਰਕਤ ਕੀਤੀ।ਇਸ ਸਮਾਗਮ ਵਿੱਚ ਜ਼ਿਲਾ ਪਠਾਨਕੋਟ ਨਾਲ ਸੰਬੰਧਤ ਤਿੰਨ ਪ੍ਰੋਜੈਕਟਾਂ ਫਾਰਮ ਟੂ ਹੋਮ, ਐਕਟਿਵ ਬਲੱਡ ਕੰਟਰੀਬਿਊਟਰ ਅਤੇ ਮੇਕ ਇੰਨ ਪੰਜਾਬ ਦੀ ਪੇਸ਼ਕਾਰੀ ਕਰ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਵੱਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਅਤੇ ਇੰਜੀ. ਅਮਨ ਠਾਕੁਰ ਸ੍ਰੀ ਸਾਂਈ ਕਾਲਜ ਬਧਾਨੀ ਸ਼ਾਮਿਲ ਹੋਏ।ਦੋ ਦਿਨ ਚੱਲੇ ਇਸ ਸਮਾਗਮ ਵਿੱਚ ਵੱਖ-ਵੱਖ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਸ਼ੁਰੂ ਕੀਤੇ ਕੁੱਲ 102 ਪ੍ਰਜੈਕਟਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕੀਤੀਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੱਸਿਆ ਕਿ ਦੂਜੇ ਪੜਾਅ ਤਹਿਤ ਮਿਤੀ 12 ਜੁਲਾਈ 2017 ਤੱਕ ਆਮ ਨਾਗਰਿਕਾਂ ਤੋਂ ਬਿਹਤਰ ਪ੍ਰੋਜੈਕਟ ਲਈ ਸ਼ੋਸ਼ਲ ਮੀਡੀਆ ਟਵਿਟਰ `ਤੇ ਪੋਲਿੰਗ ਕਰਵਾਈ ਜਾ ਰਹੀ ਹੈ।ਉਨਾਂ ਕਿਹਾ ਕਿ ਵੋਟ ਕਰਨ ਲਈ ਟਵਿਟਰ ਅਕਾਉਂਟ ਹੋਣਾ ਜ਼ਰੂਰੀ ਹੈ।ਉਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦਾ ਟਵਿਟਰ ਅਕਾਉਂਟ ਨਹੀਂ ਹੈ ਤਾਂ ਉਹ ਪਲੇਅ ਸਟੋਰ ਤੇ ਜਾ ਕੇ ਟਵਿਟਰ ਡਾਊਨਲੋਡ ਕਰ ਕੇ ਅਕਾਉਂਟ ਬਣਾ ਸਕਦਾ ਹੈ।ਉਨਾਂ ਦੱਸਿਆ ਕਿ ਟਵਿਟਰ ਅਕਾਉਂਟ ਬਨਾਉਣ ਤੋਂ ਬਾਅਦ ਹਟਟਪ://ਪੋਪੁਲੳਰਵੋਟੲ.ਸਕੋਚਹ.ਨਿ/ ਲਿੰਕ `ਤੇ ਜਾ ਕੇ ਫਾਰਮ ਟੂ ਹੋਮ ਲਈ 32 ਅਤੇ ਐਕਟਿਵ ਬਲੱਡ ਕੰਟਰੀਬਿਊਟਰ ਲਈ 42 ਨੰ. `ਤੇ ਵੋਟ ਪਾਈ ਜਾ ਸਕਦੀ ਹੈ ਉਨਾਂ ਦੱਸਿਆ ਕਿ ਜੇਕਰ ਇਹ ਪੜਾਅ ਸਫਲਤਾ ਪੂਰਵਕ ਪਾਰ ਕਰ ਲਿਆ ਤਾਂ ਸਤੰਬਰ ਮਹੀਨੇ ਹੈਦਰਾਬਾਦ ਵਿਖੇ ਪੇਸ਼ਕਾਰੀ ਕੀਤੀ ਜਾਵੇਗੀ।ਉਨਾਂ ਜ਼ਿਲੇ ਦੇ ਆਮ ਨਾਗਰਿਕਾਂ ਖਾਸ ਕਰਕੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਿੰਗ ਕੀਤੀ ਜਾਵੇ ਤਾਂ ਜੋ ਜ਼ਿਲਾ ਪਟਾਨਕੋਟ ਨੂੰ ਹੋਰ ਬੁਲੰਦੀਆਂ ਤੇ ਲਿਜਾਇਆ ਜਾ ਸਕੇ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply