Sunday, March 15, 2026

ਨੈਸ਼ਨਲ ਲੋਕ ਅਦਾਲਤ `ਚ 59795217 ਦੇ ਐਵਾਰਡ ਨਾਲ 1179 ਕੇਸਾਂ ਦਾ ਕੀਤਾ ਨਿਪਟਾਰਾ

ਬਠਿੰਡਾ, 8 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਚੰਡੀਗੜ (ਨਾਲਸਾ) ਦੇ ਦਿਸ਼ਾ PPN0807201704ਨਿਰਦੇਸ਼ ਅਨੁਸਾਰ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਅਤੇ ਸੀ.ਜੇ.ਐਮ/ਸਕੱਤਰ ਅਮਿਤਾ ਸਿੰਘ ਦੀ ਪ੍ਰਧਾਨਗੀ ਹੇਠ ਫੌਜਦਾਰੀ ਕਮਪਾਊਂਡਏਬਲ ਕੇਸ, 138 ਨੈਗੋਸ਼ੇਬਲ ਇੰਸਟੋਮੈਂਟਸ ਕੇਸ, ਬੈਕ ਰਿਕਵਰੀ ਕੇਸ, ਐਕਸੀਡੈਂਟ ਕੇਸ, ਮੈਟਰੀਮੋਨੀਅਲ ਕੇਸ, ਲੇਬਰ ਡਿਸਪਊਂਟ ਕੇਸ, ਜ਼ਮੀਨ ਐਕੋਜੀਸ਼ਨ ਕੇਸ, ਬਿਜਲੀ ਅਤੇ ਪਾਣੀ ਦੇ ਬਿਲ (ਜਿਸ ਵਿਚ ਚੋਰੀ ਦੇ ਕੇਸ ਸ਼ਾਮਿਲ ਨਹੀਂ ਹੋਣਗੇ) ਸਰਵਿਸ ਮੈਟਰ (ਜੋ ਕਿ ਤਨਖਾਹ ਭੱਤੇ ਅਤੇ ਰਿਟਾਇਰਮੈਂਟ ਲਾਭ ਸ਼ਾਮਿਲ ਹਨ), ਰੈਵਿਨਿਊ ਨਾਲ ਸਬੰਧਿਤ ਨੈਸ਼ਨਲ ਲੋਕ ਅਦਾਲਤ ਦਾ ਆਯੋਜਿਨ ਸੈਸ਼ਨ ਡਵੀਜ਼ਨ ਬਠਿੰਡਾ ਵਿਖੇ ਕੀਤਾ ਗਿਆ। ਡਾ. ਮਨਦੀਪ ਮਿੱਤਲ ਨੇ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿਚ ਪਰਮਜੀਤ ਸਿੰਘ, ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ ਪਰਮਿੰਦਰ ਵਾਲ ਸਿੰਘ, ਮਾਨਯੋਗ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ, ਮਾਨਯੋਗ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਅਰੂਣਵੀਰ ਵਸ਼ਿਸ਼ਟ, ਕਾਰਜਕਾਰੀ ਅਫਸਰ ਲੇਬਰ ਕੋਰਟ, ਬਠਿੰਡਾ ਵਰੂਣ ਨਾਗਪਾਲ, ਸਿਵਲ ਜੱਜ (ਸੀਨੀਅਰ ਡਵੀਜ਼ਨ), ਵਿਕਰਾਂਤ ਕੁਮਾਰ, ਚੀਫ ਜੂਡੀਸ਼ੀਅਲ ਮੈਜੀਸਟ੍ਰੇਟ, ਸ਼੍ਰੀਮਤੀ ਕਿਰਨ ਜਯੋਤੀ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਰਣਦੀਪ ਕੁਮਾਰ, ਸਿਵਲ ਜੱਜ (ਜੂਨੀਅਰ ਡਿਵੀਜ਼ਨ), ਸੁਰੇਸ਼ ਕੁਮਾਰ, (ਜੂਨੀਅਰ ਡਿਵੀਜ਼ਨ), ਕੰਵਲਜੀਤ ਸਿੰਘ, ਸਿਵਲ ਜੱਜ (ਜ਼ੂਨੀਅਰ ਡਵੀਜਨ), ਬਠਿੰਡਾ, ਪੀ.ਡੀ.ਗੋਇਲ, ਚੇਅਮਰੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਬਠਿੰਡਾ ਅਮਨਪ੍ਰੀਤ ਸਿੰਘ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਤਲਵੰਡੀ ਸਾਬੂ, ਸੁਖਵਿੰਦਰ ਸਿੰਘ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਫੂਲ ਸਮੇਤ ਤੇਰਾਂ ਬੈਂਚਾਂ ਦਾ ਆਯੋਜਿਨ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਵਿਚ 3250 ਕੇਸ ਲਗਾਏ ਗਏ ਅਤੇ 1179 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ੫੯੭੯੫੨੧੭/-  ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਸੀ.ਜੇ.ਐਮ/ਸਕੱਤਰ ਵਲੋਂ  ਦੱਸਿਆ ਗਿਆ ਕਿ ਜੋ ਲੋਕ ਇਸ ਲੋਕ ਅਦਾਲਤ ਵਿਚ ਆਪਣਾ ਕੇਸ ਨਹੀਂ ਲਗਾ ਸਕੇ, ਉਹ ਹਰ ਮਹੀਨੇ ਲੱਗਣ ਵਾਲੀ ਮਹੀਨਾਵਾਰ ਲੋਕ ਅਦਾਲਤ ਵਿਚ ਆਪਣਾ ਕੇਸ ਲਗਾਉਣ ਲਈ ਸਬੰਧਤ ਅਦਾਲਤ ਨੂੰ ਦਰਖਾਸਤ ਦੇ ਸਕਦਾ ਹੈ।ਉਨਾਂ ਨੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਲੋਕ ਅਦਾਲਤਾਂ ਵਿੱਚ ਆਪਣੇ ਕੇਸ ਲਗਾ ਕੇ ਇਨਾਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਕਿਉਂਕਿ ਇਸ ਨਾਲ ਦੋਨਾਂ ਧਿਰਾਂ ਦੇ ਸਮੇਂ ਅਤੇ ਪੈਸੇ ਦਾ ਬਚਾਅ ਹੁੰਦਾ ਹੈ ਅਤੇ ਲੋਕ ਅਦਾਲਤ ਦੇ ਫੈਸਲੇ ਖਿਲਾਫ ਕੋਈ ਵੀ ਅਪੀਲ ਨਹੀਂ ਹੁੰਦੀ ਹੈ।ਇਸ ਲੋਕ ਅਦਾਲਤ ਵਿਚ ਬਾਰ ਐਸੋਸ਼ੀਏਸ਼ਨ ਬਠਿੰਡਾ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਸਾਰੇ ਕੇਸਾਂ ਵਿਚ ਵਕੀਲ ਸਾਹਿਬਨ ਲੋਕ ਅਦਾਲਤ ਦੇ ਮੈਂਬਰ ਵਜੋਂ ਵੀ ਹਾਜ਼ਰ ਹੋਏ ਕਿਉਂਕਿ ਲੋਕ ਅਦਾਲਤਾਂ ਦਾ ਸਬੰਧ ਲੋਕਾਂ ਦੀ ਭਲਾਈ ਨਾਲ ਹੈ ਅਤੇ ਇਨਾਂ ਨਾਲ ਦੋਵਾਂ ਪਾਰਟੀਆਂ ਦਾ ਸਮਾਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply