Monday, April 13, 2026

ਕਿਸੇ ਸਰਕਾਰੀ ਦਫਤਰ ਵਿਚੋਂ ਚੈਕਿੰਗ ਦੌਰਾਨ ਲਾਰਵਾ ਮਿਲਿਆ ਤਾਂ ਨੋਡਲ ਅਫਸਰ ਹੋਵੇਗਾ ਜਿੰਮੇਵਾਰ

ਬਠਿੰਡਾ, 8 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸਿਹਤ ਵਿਭਾਗ ਦੇ ਸਿਵਲ ਸਰਜਨ ਡਾ: ਰੁਘਬੀਰ ਸਿੰਘ ਰੰਧਾਵਾ PPN0807201705ਦੀ ਦੇਖ-ਰੇਖ ਹੇਠ ਗਠਿਤ ਕੀਤੇ ਗਏ ਜਿਲਾ ਪੱਧਰੀ ਹਾਈ ਪਾਵਰ ਬੋਰਡ / ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਆਈ.ਏ.ਐਸ ਵਲੋਂ ਕੀਤੀ ਗਈ।ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾ. ਰਕੇਸ਼ ਕੁਮਾਰ ਗੌਇਲ ਵਲੋਂ ਪਾਵਰ ਪ੍ਰੈਜਨਟੇਸ਼ਨ ਰਾਹੀਂ ਮਲੇਰੀਆ, ਡੇਂਗੂ, ਵਾਟਰ ਬੌਰਨ ਡਸ਼ੀਜ਼ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਗਈ।ਉਨਾਂ ਦਸਿਆ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਬਠਿੰਡਾ ਵੱਲੋਂ 25 ਟੀਮਾਂ ਲਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਇਨਾਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ । ਟੀਮਾਂ ਵਲੋਂ ਘਰਾਂ ਦੇ ਕੂਲਰ, ਗਮਲੇ, ਫਰਿਜ਼ਾਂ ਦੀਆਂ ਟਰੇਆਂ, ਓਵਰਹੈਡ ਟੈਕੀਆਂ ਅਤੇ ਪਾਣੀ ਜਮਾਂ ਕਰਨ ਵਾਲੇ ਕੰਨਟੇਨਰ ਆਦਿ ਚੈੱਕ ਕੀਤੇ ਗਏ ਅਤੇ ਜੇਕਰ ਕਿਤੇ ਲਾਰਵਾ ਪਾਇਆ ਗਿਆ ਤਾ ਉਸ ਨੂੰ ਮੌਕੇ ਉੱਪਰ ਹੀ ਨਸ਼ਟ ਕਰਵਾ ਦਿੱਤਾ ਗਿਆ।ਉਨਾ ਦਸਿਆ ਕਿ ਅਰਬਨ ਬਠਿੰਡਾ ਵਿੱਚ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਲਗਾ ਕੇ 64026 ਘਰਾਂ ਦਾ ਸਰਵੇ ਕੀਤਾ ਗਿਆ।ਇਸ ਸਰਵੇ ਦੌਰਾਨ 35 ਘਰਾਂ ਵਿਚੋਂ ਲਾਰਵਾ ਮਿਲਿਆ ਜਿਸ ਨੂੰ ਮੌਕੇ `ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।ਉਨਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਵਿਭਾਗਾਂ ਦੇ ਅਧਿਕਾਰੀਆਂ / ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਚਲਾਈ ਗਈ ਐਂਟੀ ਡੇਂਗੂ ਮੁਹਿੰਮ ਵਿੱਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਹਰ ਨਾਗਰਿਕ ਦੀ ਇਸ ਬਿਮਾਰੀ ਤੋਂ ਰੱਖਿਆ ਯਕੀਨੀ ਬਣਾਈ ਜਾ ਸਕੇ।ਇਸ ਮੀਟਿੰਗ ਵਿੱਚ ਜਿਲੇ ਦੇ ਨਗਰ ਨਿਗਮ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਸਿਖਿਆ ਵਿਭਾਗ, ਪੁਲਿਸ ਵਿਭਾਗ, ਪੰਚਾਇਤੀ ਰਾਜ, ਮੱਛੀ ਪਾਲਣ ਵਿਭਾਗ, ਆਈ.ਐਮ.ਏ, ਲੋਕ ਨਿਰਮਾਣ ਵਿਭਾਗ, ਐਨ.ਐਫ.ਐਲ/ ਥਰਮਲ ਪਲਾਂਟ, ਪੀ.ਆਰ.ਟੀ.ਸੀ ਬਠਿੰਡਾ, ਸਮੂਹ ਸੀਨੀਅਰ ਮੈਡੀਕਲ ਅਫਸਰ ਜ਼ਿਲਾ ਅਤੇ ਲੋਕਲ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ। ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਵਿਭਾਗਾਂ ਦੇ ਅਧਿਕਾਰੀਆਂ / ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ ਵਿਭਾਗ ਦੇ ਨਿਯੁੱਕਤ ਨੋਡਲ ਅਫਸਰ ਰਾਹੀਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਸਿਹਤ ਵਿਭਾਗ ਨੂੰ ਭੇਜਣੀ ਯਕੀਨੀ ਬਣਾਈ ਜਾਵੇ।ਉਨਾ ਕਿਹਾ ਕਿ ਜਿਸ ਵੀ ਸਰਕਾਰੀ ਦਫਤਰ ਵਿੱਚੋਂ ਚੈਕਿੰਗ ਦੌਰਾਨ ਲਾਰਵਾ ਮਿਲਦਾ ਹੈ ਤਾਂ ਸਬੰਧਤ ਨੋਡਲ ਅਫਸਰ ਉਸ ਪ੍ਰਤੀ ਜਿੰਮੇਵਾਰ ਹੋਵੇਗਾ ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply