ਮਾਲੇਰਕੋਟਲਾ, 9 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਹੱਜ ਦੀ ਪਵਿੱਤਰ ਯਾਤਰਾ `ਤੇ ਜਾਣ ਵਾਲੇ ਹੱਜ਼ ਯਾਤਰੀਆਂ ਲਈ ਤਬਲੀਗੀ ਮਰਕਜ਼ ਮਾਲੇਰਕੋਟਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਸਿਖਲਾਈ ਤੇ ਟ੍ਰੈਨਿੰਗ ਕੈਂਪ ਮਿਤੀ 10, 11 ਤੇ 12 ਜੁਲਾਈ ਨੂੰ ਨੇੜਲੇ ਪਿੰਡ ਤੱਖਰ ਖੁਰਦ ਦੀ ਵੱਡੀ ਮਸਜਿਦ ‘ਚ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਟ੍ਰੈਨਰਾਂ ਵੱਲੋਂ ਹੱਜ ਦੀ ਪਵਿੱਤਰ ਯਾਤਰਾ `ਤੇ ਜਾਣ ਵਾਲੇ ਹਾਜੀਆਂ ਨੂੰ ਹੱਜ ਸਬੰਧੀ ਜਰੂਰੀ ਟ੍ਰੇਨਿੰਗ ਕਰਵਾਈ ਜਾਵੇਗੀ ਤੇ ਦੁਆਵਾਂ, ਜਿਆਰਤਾਂ ਆਦਿ ਸਬੰਧੀ ਜਾਣਕਾਰੀ ਵੀ ਦਿੱਤੀ ਜਾਵੇਗੀ, ਤਾਂ ਜੋ ਉਨ੍ਹਾਂ ਨੂੰ ਹੱਜ ਦੌਰਾਨ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਕੈਂਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਸਾਲ ਹੱਜ `ਤੇ ਜਾਣ ਵਾਲੇ ਇਹ ਖੁਸ਼ਕਿਸਮਤ ਲੋਕਾਂ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਰੱਬ ਨੇ ਅਪਣੇ ਪਵਿੱਤਰ ਘਰ ਬੇਤੁਲਾਹ ਸ਼ਰੀਫ (ਮੱਕਾ) ਵਿਖੇ ਹੱਜ ਲਈ ਬੁਲਾਇਆ ਹੈ ਉਹ ਵੀ ਪੂਰੀ ਤਿਆਰੀ ਨਾਲ ਇਸ ਪਵਿੱਤਰ ਯਾਤਰਾ ਤੇ ਜਾਣ, ਤਾਂ ਜੋ ਉਥੇ ਜਾ ਕੇ ਉਨ੍ਹਾਂ ਨੂੰ ਕਿਸੇ ਦੀ ਮਦੱਦ ਦੀ ਜਰੂਰਤ ਮਹਿਸੂਸ ਨਾ ਹੋਵੇ ਤੇ ਉਹ ਸਾਰੇ ਅਰਕਾਨ ਅਸਾਨੀ ਨਾਲ ਪੂਰੇ ਕਰ ਸਕਣ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media