ਧੂਰੀ, 9 ਜੂਲਾਈ (ਪ੍ਰਵੀਨ ਗਰਗ) – ਇਲਾਕੇ ਦੇ ਉੱਘੇ ਸਮਾਜ ਸੇਵੀ ਸੱਤਪਾਲ ਸਿੰਗਲਾ ਦੀ ਅਗਵਾਈ ਹੇਠ ਮਾਤਾ ਸ੍ਰੀ ਨੈਨਾਂ ਦੇਵੀ ਧਾਮ ਬਿਲਾਸਪੁਰ (ਹਿਮਾਚਲ
ਪ੍ਰਦੇਸ਼) ਦੇ ਨਜ਼ਦੀਕ ਮਾਤਾ ਨੈਨਾਂ ਦੇਵੀ ਮੰਦਿਰ ਰੋਡ `ਤੇ ਲਗਾਤਾਰ ਇੱਕ ਮਹੀਨਾ ਚੱਲਣ ਵਾਲੇ ਲੰਗਰ ਲਈ ਰਸਦ ਦਾ 9ਵਾਂ ਟਰੱਕ ਝਲੂਰ ਧਾਮ ਵਾਲੇ ਸੰਤ ਵਿੱਦਿਆ ਨੰਦ, ਅੰਮ੍ਰਿਤਾ ਨੰਦ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਪਿਤਾ ਬਲਦੇਵ ਸਿੰਘ ਖੰਗੂੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਸੱਤਪਾਲ ਸਿੰਗਲਾ ਨੇ ਦੱਸਿਆ ਕਿ ਮਾਤਾ ਸ੍ਰੀ ਨੈਨਾਂ ਦੇਵੀ ਜੀ ਦੇ ਰਸਤੇ `ਚ ਪਿੰਡ ਵਚੌਲੀ ਵਿਖੇ ਧਰਮਸ਼ਾਲਾ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ, ਜਿਥੇ ਇਹ ਲੰਗਰ ਲਗਾਤਾਰ ਇੱਕ ਮਹੀਨਾ ਚੱਲੇਗਾ ਅਤੇ ਇਸ ਲੰਗਰ ਦੇ ਨਾਲ-ਨਾਲ ਸਾਉਣ ਦੇ ਨਰਾਤਿਆਂ `ਚ ਆਉਣ ਜਾਣ ਵਾਲੇ ਯਾਤਰੀਆਂ ਦੇ ਠਹਿਰਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਸਾਉਣ ਦੇ ਨਰਾਤਿਆਂ ਦੇ ਮੌਕੇ 15, 16 ਜੁਲਾਈ ਨੂੰ ਆਤਮਾ ਨੰਦ ਦੀ ਅਗਵਾਈ ਹੇਠ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਉਦਯੋਗਪਤੀ ਮੱਖਣ ਲਾਲ, ਟਰੱਕ ਯੂਨੀਅਨ ਧੂਰੀ ਦੇ ਪ੍ਰਧਾਨ ਕਮਲ ਧੂਰਾ, ਆੜ੍ਹਤੀਆ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ, ਸੇਵਾ ਸੰਮਤੀ ਧੂਰੀ ਦੇ ਪ੍ਰਧਾਨ ਖਰੈਤੀ ਰਾਮ, ਸਤੀਸ਼ ਕੁਮਾਰ, ਵਿਨੋਦ ਕੁਮਾਰ, ਮੁਕੇਸ਼ ਕੁਮਾਰ ਆਦਿ ਵੀ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media