ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਰੁੱਖ ਲਗਾਉ ਮਨੁੱਖ ਬਚਾਓ ਮੁਹਿੰਮ ਦਾ ਆਗਾਜ਼ ਸਥਾਨਕ ਹੋਟਲ ਵਿਖੇ ਹਰਿਆਵਲ ਫਾਉਂਡੇਸ਼ਨ ਦੇ ਪਲੇਠੇ
ਸਮਾਗਮ ਦੌਰਾਨ ਚੇਅਰਮੇਨ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ `ਚ ਹਲਕਾ ਉਤਰੀ ਅੰਮ੍ਰਿਤਸਰ ਦੇ ਹਲਕਾ ਉਤਰੀ ਵਿਧਾਇਕ ਸੁਨੀਲ ਦੱਤੀ, ਹਲਕਾ ਤਰਨਤਾਰਨ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਅਤੇ ਹਲਕਾ ਪੱਟੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਰਸਮੀ ਤੋਰ `ਤੇ ਕੀਤਾ ਗਿਆ।
ਹਲਕਾ ਵਿਧਾਇਕ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਰੁੱਖ ਤੇ ਮਨੁੱਖ ਦਾ ਜਿੰਦਗੀ ਤੋਂ ਲੈ ਕੇ ਮੌਤ ਤੱਕ ਦਾ ਰਿਸ਼ਤਾ ਹੈ, ਪ੍ਰੰਤੂ ਅਸੀਂ ਆਪਣੇ ਨਿੱਕੇ-ਨਿੱਕੇ ਸਵਾਰਥਾਂ ਲਈ ਰੁੱਖਾਂ ਦੀ ਕਟਾਈ ਕਰਕੇ ਵਾਤਾਵਰਨ ਦੂਸ਼ਿਤ ਕਰਨ `ਚ ਭਾਈਵਾਲ ਬਣ ਰਹੇ ਹਾਂ।ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪਲੀਤ ਹੋ ਰਹੀ ਆਬੋ ਹਵਾ ਅਤੇ ਗੰਦਲੇ ਹੋ ਰਹੇ ਵਾਤਾਵਰਨ ਲਈ ਅਸੀਂ ਸਭ ਖੁੱਦ ਜਿੱਮਵਾਰ ਹਾਂ।ਉਹਨਾਂ ਕਿਹਾ ਕਿ ਜੇਕਰ ਅਸੀਂ ਰੁੱਖਾਂ ਦੀ ਕਟਾਈ ਇਸੇ ਤਰ੍ਹਾਂ ਜਾਰੀ ਰੱੱਖੀ ਤਾਂ ਸਾਨੂੰ ਸਾਹ ਲੇਣਾ ਔਖਾ ਹੋ ਜਾਵੇਗਾ। ਵਿਧਾਇਕ ਡਾ. ਅਗਨੀਹੋਤਰੀ ਨੇ ਕਿਹਾ ਕਿ ਬੜੀ ਚਿੰਤਾ ਵਾਲੀ ਗੱਲ ਹੇ ਕਿ ਲੋਕ ਜਿੰਦਗੀ ਦੇ ਸਰੋਤ ਨੂੰ ਹੀ ਖਤਮ ਕਰੀ ਜਾ ਰਹੇ ਹਨ।ਗੁਰੂ ਨਾਨਕ ਦੇਵ ਯੁਨੀਵਰਸੀਟੀ ਦੇ ਮੁਖੀ ਪ੍ਰੋਫੈਸਰ ਮਹਿੰਦਰ ਸਿੰਘ, ਅਮਨਦੀਪ ਹਸਪਤਾਲ ਦੇ ਡਾਇਰੈਕਟਰ ਡਾ. ਅਵਤਾਰ ਸਿੰਘ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਸੰਸਕਾਰ ਮੋਕੇ ਰੁੱਖਾਂ ਦੀ ਲੱਕੜ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਹਰਿਆਵਲ ਫਾਊਂਡੇਸ਼ਨ ਦੇ ਚੇਅਰਮੇਨ ਪਰਮਜੀਤ ਸਿੰਘ ਢਿੱਲੋ ਨੇ ਇਸ ਤੋਂ ਪਹਿਲਾਂ ਦੱਸਿਆ ਕਿ ਫਾਉਂਡੇਸ਼ਨ ਵੱਲੋਂ ਸੱਤ ਸਾਲ ਪਹਿਲਾਂ ਜੋ ਮਿਸ਼ਨ ਅਰੰਭਿਆ ਸੀ, ਉਸ ਮਿਸ਼ਨ ਦਾ ਪਹਿਲਾ ਪੜਾਅ ਅੱਜ ਪੁਰਾ ਕਰ ਲਿਆ ਗਿਆ ਹੈ।ਉਹਨਾਂ ਕਿਹਾ ਕਿ ਫਾਉਂਡੇਸ਼ਨ ਵੱਲੋਂ ਹੁਣ ਤੱਕ 7 ਲੱਖ ਬੂਟੇ ਲਗਾਏ ਤੇ ਫਰੀ ਵੰਡੇ ਗਏ ਹਨ।ਜਦਕਿ 2016 `ਚ 250 ਸਰਕਾਰੀ ਤੇ ਗੈਰ ਸਰਕਾਰੀ ਸਕੂਲ ਫਾਉਂਡੇਸ਼ਨ ਵੱਲੋ ਗੋਦ ਲੈ ਕੇ ਤਕਰੀਬਨ 25000 ਬੂਟੇ ਲਗਾਏ ਗਏ।ਉਹਨਾਂ ਇਹ ਦੱਸਿਆ ਕਿ ਫਾਉਡੇਸ਼ਨ ਵੱਲੋਂ ਅੱਧੇ ਏਕੜ ਵਿੱਚ ਆਪਣੀ ਨਰਸਰੀ ਬਣਾਈ ਗਈ ਹੈ ਅਤੇ 25 ਕਿਸਮਾਂ ਦੇ ਵੱਖ-ਵੱਖ ਪੋਦੇ ਵਾਤਾਵਰਨ ਪ੍ਰੇਮੀਆਂ ਨੂੰ ਮੁਫਤ ਦਿੱਤੇ ਜਾਂਦੇ ਹਨ।ਉਹਨਾਂ ਨੇ ਨਾਸਾ ਦੀ ਚੇਤਾਵਨੀ ਨੂੰ ਕਬੂਲ ਕਰਦਿਆਂ ਕਿਹਾ ਕਿ ਫਾਊਂਡੇਸ਼ਨ ਵੱਲੋਂ 2030 ਤੱਕ ਪੰਜਾਬ ਹਰਿਆ-ਭਰਿਆ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਇਸ ਮੋਕੇ ਬੋਲਦਿਆਂ ਮੈਡਮ ਸੁਰਿੰਦਰ ਕੰਵਲ ਨੇ ਸ਼ਾਇਰਾਨਾ ਢੰਗ ਨਾਲ ਰੁੱਖ ਬਚਾਉਣ ਦੀ ਪਰਜੋਰ ਅਪੀਲ ਕੀਤੀ।ਸਟੇਜ ਦੀ ਸੇਵਾ ਨਿਭਾਉਂਦਿਆਂ ਫਾਊਂਡੇਸ਼ਨ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਮਾਨਾਵਾਲਾਂ ਨੇ ਲੋਕਾਂ ਅੱਗੇ ਹੱਥ ਜੋੜ ਕੇ ਰੁੱਖ ਲਗਾਉ ਮਨੁੱਖ ਬਚਾਉ ਮੁਹਿਮ ਦੇ ਨਾਲ ਜੁੜਨ ਦੀ ਅਪੀਲ ਕੀਤੀ।ਇਸ ਮੋਕੇ ਵਾਇਸ ਆਫ ਅੰਮ੍ਰਿਤਸਰ ਦੇ ਆਗੂ ਮੈਡਮ ਇੰਦੂ ਅਰੋੜਾ, ਡਾ. ਜੁਗਿੰਦਰ ਸਿੰਘ ਕੈਰੋਂ, ਪ੍ਰਸਿੱਧ ਭਾਸ਼ਾ ਵਿਗਿਆਨੀ ਪਿ੍ਰੰ. ਡਾ. ਵਰਿਆਮ ਸਿੰਘ ਬੱਲ, ਪ੍ਰਿ. ਮੈਡਮ ਰਿਪੂ ਦਮਨ, ਐਡਵੋਕੇਟ ਕਰਨਜੀਤ ਸਿੰਘ ਵਾਇਸ ਪ੍ਰਧਾਨ ਬਾਰ ਕੋਂਸਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ, ਵਿਕਰਮ ਸਿੰਘ ਢਿੱਲੋ, ਹਰਜਿੰਦਰ ਸਿੰਘ ਢਿੱਲੋ, ਪਰਮਵੀਰ ਸਿੰਘ, ਸਾਬਕਾ ਸਰਪੰਚ ਤਰਲੋਕ ਸਿੰਘ, ਜਸਬੀਰ ਸਿੰਘ ਸੁਰ ਸਿੰਘ ਆਮ ਆਦਮੀ ਪਾਰਟੀ ਆਗੂ, ਐਡਵੋਕੇਟ ਰਵੀ ਭੁੱਲਰ, ਨਵਰੂਪ ਸਿੰਘ ਆਦਿ ਹਾਜਰ ਹੋਏ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media