ਬਾਦਲਾਂ ਨੇ ਪੰਜਾਬ ਨੂੰ ਕੰਗਾਲ ਕੀਤਾ- ਕਲਕੱਤਾ
ਨਵੀਂ ਦਿੱਲੀ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 10 ਸਾਲਾਂ ਵਿੱਚ ਅਰਾਜਕਤਾ, ਵਿਨਾਸ਼ ਤੇ
ਸਾਮਰਾਜੀ ਕੁਸ਼ਾਸ਼ਨ ਹੋਣ ਦੀ ਗੱਲ ਕਰਦਿਆਂ ਦਿੱਲੀ ਦੇ ਸਨਅਤਕਾਰਾਂ ਨੂੰ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਪੈਰਾਂ ਸਿਰ ਖੜਾ ਕਰ ਕੇ ਇੱਕ ਨੰਬਰ ਦਾ ਸੂਬਾ ਬਣਾਉਣ ਲਈ ਦੁਨੀਆ ਭਰ ਦੇ ਉਦਯੋਗਪਤੀਆਂ ਤੋਂ ਇਲਾਵਾ ਹਰ ਵਰਗ ਦੇ ਸਹਿਯੋਗ ਦੀ ਸਖਤ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਵੱਲੋ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਮੁੱਖ ਮੰਤਰੀ ਬਨਣ `ਤੇ ਦਿੱਲੀ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਅਰਸੇ ਦੌਰਾਨ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸੰਤਾਪ ਹੰਢਾਇਆ ਹੈ ਤੇ ਅਕਾਲੀਆ ਨੇ ਪੰਜਾਬ ਦੇ ਇੱਕ ਲੱਖ ਲੋਕਾਂ ਦੇ ਵਿਰੁੱਧ ਝੂਠੇ ਪਰਚੇ ਇਸ ਲਈ ਦਰਜ ਕੀਤੇ ਕਿਉਕਿ ਉਹ ਕਾਂਗਰਸ ਨਾਲ ਸਬੰਧਿਤ ਹਨ।ਉਹਨਾਂ ਕਿਹਾ ਕਿ ਅਜਨਾਲੇ ਕਸਬੇ ਦੇ ਇੱਕ ਨੌਜਵਾਨ ਦੇ ਖਿਲਾਫ 28 ਮੁਕਦੱਮੇ ਦਰਜ ਕੀਤੇ ਗਏ।
ਉਹਨਾਂ ਕਿਹਾ ਕਿ ਇਸੇ ਤਰਾ ਬਹਿਬਲ ਕਲਾਂ ਕਾਂਡ ਲਈ ਸਿੱਧੇ ਰੂਪ ਵਿੱਚ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੋਸ਼ੀ ਹਨ ਜਿਹਨਾਂ ਦੇ ਆਦੇਸ਼ ਬਗੈਰ ਪੁਲਿਸ ਗੋਲੀ ਨਹੀ ਚਲਾ ਸਕਦੀ।ਇਸੇ ਤਰਾ ਅਕਾਲੀ ਦਲ ਦੇ ਰਾਜ ਵਿੱਚ ਸੂਬੇ ਵਿੱਚ ਵੱਖ ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ 183 ਘਟਨਾਵਾ ਵਾਪਰੀਆਂ ਪਰ ਅਕਾਲੀਆ ਨੇ ਸਿਰਫ 21 ਉਹਨਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਿਹੜੇ ਦੋਸ਼ੀ ਲੋਕਾਂ ਨੇ ਪੁਲਿਸ ਨੂੰ ਫੜਾਏ ਸਨ।ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਦੇ 100 ਦਿਨ ਦੇ ਸਮੇਂ ਦੌਰਾਨ 13 ਬੇਅਦਬੀ ਦੇ ਮਾਮਲੇ ਹੋਏ ਜਿਹਨਾਂ ਵਿੱਚੋ 12 ਦੋਸ਼ੀ ਗਿ੍ਰਫਤਾਰ ਕਰ ਲਏ ਗਏ ਹਨ ਤੇ ਬਾਕੀ ਇੱਕ ਮਾਮਲਾ ਵੀ ਹੱਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਤਿੰਨਾਂ ਮਾਮਲਿਆ ਨੂੰ ਲੈ ਕੇ ਉਹਨਾਂ ਨੇ ਦੋ ਕਮਿਸ਼ਨ ਸਥਾਪਤ ਕਰ ਦਿੱਤੇ ਹਨ ਤੇ ਜਲਦੀ ਹੀ ਰਿਪੋਰਟ ਆਉਣ ਤੇ ਕਾਰਵਾਈ ਕਰ ਦਿੱਤੀ ਜਾਵੇਗੀ।
ਕਿਸਾਨਾਂ ਦੀਆਂ ਖੁਦਕਸ਼ੀਆਂ ਨੂੰ ਮੰਦਭਾਗਾ ਦੱਸਦਿਆ ਕੈਪਟਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪਹਿਲੀ ਕਿਸ਼ਤ ਵਿੱਚ ਕਿਸਾਨਾਂ ਦੇ ਢਾਈ ਏਕੜ ਦੇ ਕਰਜੇ ਮੁਆਫ ਕਰ ਦਿੱਤੇ ਹਨ ਤੇ ਪੰਜ ਏਕੜ ਦੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜਾ ਮੁਆਫ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਫਾਸਟਵੇਅ ਕੇਬਲ ਦੇ 680 ਕਰੋੜ ਦੇ ਦੋਸ਼ੀਆਂ ਨੂੰ ਵੀ ਜਲਦੀ ਹੀ ਕਨੂੰਨ ਦੇ ਕਟਿਹਰੇ ਵਿੱਚ ਖੜਾ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਵਿਸ਼ੇਸ਼ ਟਾਸਕ ਫੋਰਸ ਨੇ ਹੁਣ ਤੱਕ 4000 ਨਸ਼ੇ ਦੇ ਵਪਾਰੀਆਂ ਨੂੰ ਫੜ ਕੇ ਜੇਲ ਵਿੱਚ ਬੰਦ ਕਰ ਦਿੱਤਾ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।
ਸਰਨਾ ਭਰਾਵਾਂ ਨੂੰ ਪੰਜਾਬ ਸਰਕਾਰ ਦੇ ਜਨਮ ਦਾਤਾ ਦੱਸਦਿਆ ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ ਹਮੇਸ਼ਾਂ ਹੀ ਉਹਨਾਂ ਦਾ ਸਾਥ ਦਿੱਤਾ ਹੈ ਤੇ ਸਰਨਾ ਭਰਾ ਉਹਨਾਂ ਦੇ ਭਰਾ ਹੀ ਨਹੀ ਸਗੋ ਸਲਾਹਕਾਰ ਵੀ ਹਨ।2005 ਵਿੱਚ ਉਹਨਾਂ ਦੀ ਸਰਕਾਰ ਸੀ ਤੇ ਸਰਨਾ ਭਰਾ ਪਾਕਿਸਤਾਨ ਵਿਖੇ ਨਗਰ ਕੀਤਰਨ ਲੈ ਕੇ ਗਏ ਸਨ ਤਾਂ ਉਸ ਸਮੇਂ ਪੰਜਾਬ ਸਰਕਾਰ ਨੇ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਸੀ ਤੇ ਹੁਣ ਵੀ ਸਬੱਬ ਨਾਲ ਸਰਨਾ ਭਰਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੇ ਨਗਰ ਕੀਤਰਨ ਲੈ ਕੇ ਦਿੱਲੀ ਤੇ ਨਨਕਾਣਾ ਸਾਹਿਬ ਤੱਕ ਲੈ ਕੇ ਜਾ ਰਹੇ ਹਨ ਤੇ ਪੰਜਾਬ ਸਰਕਾਰ ਵਾਅਦਾ ਕਰਦੀ ਹੈ ਕਿ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਨਣ `ਤੇ ਪੰਜਾਬ ਦੇ ਲੋਕਾਂ ਨੇ ਬੜੀ ਖੁ੍ਸ਼ੀ ਮਨਾਈ ਹੈ।ਉਹਨਾਂ ਕਿਹਾ ਕਿ ਕੈਪਟਨ ਅਸਲੀ ਗੁਰਸਿੱਖ ਹਨ ਤੇ ਉਹਨਾਂ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਤੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੀ ਪਟਿਆਲਾ ਰਾਜ ਨੂੰ ਵੇਖ ਕੇ ਸਿੱਖ ਪ੍ਰਸੰਨ ਹੁੰਦੇ ਸਨ ।
ਉਹਨਾਂ ਕਿਹਾ ਕਿ ਅੱਜ ਸਿੱਖਾਂ ਦੀਆਂ ਤਿੰਨ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ, ਖਾਲਸਾ ਕਾਲਜ ਤੇ ਚੀਫ ਖਾਲਸਾ ਦੀਵਾਨ ਉਪਰ ਸਿੱਧੇ ਤੇ ਅਸਿੱਧੇ ਤੌਰ `ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਤੇ ਕਿਸ ਨੂੰ ਤੋੜੇ ਬਗੈਰ ਇਹਨਾਂ ਸੰਸਥਾਵਾਂ ਨੂੰ ਬਚਾਇਆ ਨਹੀ ਜਾ ਸਕਦਾ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਦੇ ਨਾਮ ਲਏ ਬਗੈਰ ਉਹਨਾਂ ਕਿਹਾ ਕਿ ਸਾਧਾਂ ਸੰਤਾਂ ਹਮਲਾਵਰ ਕਰਨ ਵਾਲੇ ਪੂਰੀ ਤਰ੍ਵਾ ਨੰਗੇ ਹੋ ਚੁੱਕੇ ਹਨ ।ਉਹਨਾਂ ਕਿਹਾ ਕਿ ਅਨੰਦ ਮੈਰਿਜ ਐਕਟ ਵੀ ਪਟਿਆਲਾ ਰਿਆਸਤ ਨੇ ਹੀ ਬਣਾਇਆ ਸੀ ਤੇ ਹੁਣ ਮੌਕਾ ਹੈ ਕਿ ਇਸ ਦਾ ਵੀ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਇਸ ਨੂੰ ਕਨੂੰਨ ਦਾ ਰੂਪ ਦਿੱਤਾ ਜਾਵੇ ਤੇ ਧਾਰਮਿਕ ਗਰੰਥਾਂ ਦੀ ਬੇਅਦਬੀ ਸਬੰਧੀ ਸਖਤ ਸਜਾਵਾਂ ਦੇਣ ਦਾ ਕਨੂੰਨ ਪਾਸ ਕੀਤਾ ਜਾਵੇ ।
ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਖਾਲਸਾ ਕਾਲਜ ਨੂੰ ਤਾਂ ਖਤਮ ਹੋਣ ਤੋ ਬਚਾ ਲਿਆ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਵੀ ਬਾਦਲਾਂ ਦੀ ਚੁੰਗਲ ਵਿੱਚੋ ਕੱਢਿਆ ਜਾਣਾ ਬਹੁਤ ਜਰੂਰੀ ਹੈ।
ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਫਤਵਾ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦਿੱਤਾ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ।
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਕੈਪਟਨ ਸਿੰਘ ਨੇ ਕਾਂਗਰਸ ਦੀ ਵਾਪਸੀ ਦਾ ਮੁੱਢ ਬੰਨ ਦਿੱਤਾ ਹੈ ਤੇ 2019 ਵਿੱਚ ਕਾਂਗਰਸ ਮੁੜ ਕੇਂਦਰ ਵਿੱਚ ਸਰਕਾਰ ਬਣਾਏਗੀ।
ਪ੍ਰਸਿੱਧ ਕਨੂੰਨਦਾਨ ਕੇ. ਟੀ. ਐਸ ਤੁਲਸੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਨਣ ਨਾਲ ਪੰਜਾਬ ਦੇ ਲੋਕ ਸੁਖ ਦਾ ਸਾਹ ਲੈਣ ਲੱਗ ਪਏ ਹਨ ਤੇ ਅਕਾਲੀਆ ਦੇ ਸਾਮਰਾਜ ਤੋ ਉਹਨਾਂ ਨੂੰ ਛੁਟਕਾਰਾ ਮਿਲ ਗਿਆ ਹੈ।ਇਸ ਸਮੇਂ ਅੰਮਿ੍ਰਤਸਰ ਤੋ ਲੇਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਜਾਇਬ ਸਿੰਘ ਭੱਟੀ, ਵਿਜੇ ਇੰਦਰ ਸਿੰਗਲਾ, ਸਾਬਕਾ ਡੀ.ਜੀ.ਪੀ ਸਰਬਦੀਪ ਸਿੰਘ ਵਿਰਕ, ਪਰਦੀਪ ਸਿੰਘ ਵਾਲੀਆ, ਨਿਰਮਾਣ ਸਿੰਘ, ਇੰਦਰਜੀਤ ਸਿੰਘ ਸੰਤਗੜ੍, ਦਮਨਦੀਪ ਸਿੰਘ ਯੂਥ ਆਗੂ, ਵੱਡੀ ਗਿਣਤੀ ਵਿੱਚ ਬੀਬੀਆ ਤੇ ਸਰਨਾ ਪਰਿਵਾਰ ਹਾਜਰ ਸੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media