ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – 18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਦੀਆਂ ਬਣਾਉਣ ਲਈ ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ
ਪ੍ਰੋਗਰਾਮ ਤਹਿਤ ਜਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਬੂਥ ਪੱਧਰ `ਤੇ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ 11 ਵਿਧਾਨ ਸਭਾ ਹਲਕਿਆਂ ਦੇ 1970 ਬੂਥਾਂ `ਤੇ ਬੀ.ਐਲ.ਓ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ 5.00 ਵਜੇ ਤੱਕ ਆਮ ਜਨਤਾ ਅਤੇ ਵੋਟਰਾਂ ਕੋਲੋਂ ਦਾਅਵੇ ਤੇ ਇਤਰਾਜ਼ ਦੇ ਫਾਰਮ ਭਰਵਾਏ ਗਏ।ਪੋਲਿੰਗ ਸਟੇਸ਼ਨ `ਤੇ ਚੱਲ ਰਹੀ ਕਾਰਵਾਈ ਦਾ ਮੁਆਇਨਾ ਚੋਣ ਹਲਿਕਆਂ ਦੇ ਸੁਪਰਵਾਈਜ਼ਰਾਂ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਧਿਕਾਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਲਿਆ ਗਿਆ।ਇਸ ਤੋਂ ਇਲਾਵਾ ਜਿਲਾ ਪੱਧਰ ਦੇ ਅਧਿਕਾਰੀਆਂ ਵੱਲੋਂ ਵੀ ਪੋਲਿੰਗ ਸਟੇਸ਼ਨਾਂ `ਤੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ 119, 120,124, 125, 126,127, 128, 182 ਚੈਕ ਕੀਤੇ ਗਏ।ਇਸ ਤੋਂ ਇਲਾਵਾ ਉਨਾਂ ਅੰਮ੍ਰਿਤਸਰ ਪੱਛਮੀ ਦੇ ਬੂਥ ਨੰਬਰ 56, 57, 58, 70, 71, 72, 73, 74, 75, 76, 77 ਵਿਖੇ ਬੀ.ਐਲ.ਓਜ਼ ਦੀ ਹਾਜ਼ਰੀ ਦਾ ਮੁਆਇਨਾ ਕੀਤਾ ਗਿਆ ਅਤੇ ਆਮ ਜਨਤਾ, ਜੋ ਕਿ ਇਤਰਾਜ਼ ਦੇਣ ਆਈ ਸੀ, ਨਾਲ ਵੀ ਗੱਲਬਾਤ ਕੀਤੀ ਗਈ।ਇਸੇ ਤਰਾਂ ਉਨਾਂ ਨੇ ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਦੱਖਣੀ ਦੇ ਕਈ ਬੂਥਾਂ ਦਾ ਦੌਰਾ ਵੀ ਕੀਤਾ।ਬੀ.ਐਲ.ਓਜ਼ ਦੀ ਹਾਜ਼ਰੀ ਅਤੇ ਕੰਮ `ਤੇ ਤੱਸਲੀ ਦਾ ਪ੍ਰਗਟਾਵਾ ਕਰਦੇ ਹੋਏ ਉਨਾਂ ਕਿਹਾ ਕਿ ਇਸ ਤਰਾਂ ਦਾ ਕੈਂਪ 23 ਜੁਲਾਈ ਨੂੰ ਮੁੜ ਲਗਾ ਕੇ ਰਹਿ ਗਏ ਵੋਟਰਾਂ ਦੇ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਕੀਤੇ ਜਾਣਗੇ।ਉਨਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਇਸ ਮੌਕੇ ਨੂੰ ਅਜਾਈਂ ਨਾ ਜਾਣ ਦੇਣ ਅਤੇ ਵੱਧ ਤੋਂ ਵੱਧ ਨਾਂਅ ਵੋਟਰ ਸੂਚੀ ਵਿਚ ਦਰਜ਼ ਕਰਵਾਉਣ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media