ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – 14 ਜੁਲਾਈ ਨੂੰ ਰਲੀਜ਼ ਹੋ ਰਹੀ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਦ ਸਿੱਧੂ ਦੀ ਰੋਮਾਂਟਿਕ ਏਪਿਕ ਲਵ ਸਟੋਰੀ ‘ਚੰਨਾ
ਮੇਰਿਆ‘ ਫਿਲਮ ਦੀ ਟੀਮ ਪ੍ਰੋਮੋਸ਼ਨ ਲਈ ਅੱਜ ਅੰਮ੍ਰਿਤਸਰ ਪਹੁੰਚੀ।ਵਾਈਟ ਹਿਲ ਸਟੂਡੀਓ ਅਤੇ ਜੀ ਸਟੂਡੀਓ ਦੀ ਪੇਸ਼ਕਸ਼ ਇਸ ਫਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ, ‘ਇਸ ਫਿਲਮ ਦਾ ਨਿਰਦੇਸ਼ਨ ਕਰਨਾ ਉਸ ਲਈ ਬੇਹਦ ਚੰਗਾ ਤਜੱਰਬਾ ਰਿਹਾ।ਸਭ ਨੇੇ ਫਿਲਮ ਵਿਚ ਪੂਰੀ ਮਿਹਨਤ ਕੀਤੀ ਹੈ ਅਤੇ ਇਸ ਫਿਲਮ ਤੋਂ ਉਨਾਂ ਨੂੰ ਬਹੁਤ ਉਮੀਦਾਂ ਹਨ।ਉਨਾਂ ਕਿਹਾ ਕਿ ਫਿਲਮ ਵਿਚ ਨਿੰਜਾ, ਪਾਇਲ ਰਾਜਪੂਤ ਅਤੇ ਅੰਮਿ੍ਰਤ ਮਾਨ ਲੀਡ ਕਿਰਦਾਰ ਵਿੱਚ ਹਨ, ਜਦਕਿ ਫਿਲਮ ਯੋਗਰਾਜ ਸਿੰਘ, ਕਰਮਜੀਤ ਅਨਮੋਲ ਅਤੇ ਬੀ.ਐਨ ਸ਼ਰਮਾ ਵੀ ਨਜ਼ਰ ਆਉਣਗੇ।
‘ਚੰਨਾ ਮੇਰਿਆ‘ ਫਿਲਮ ਨਾਲ ਫਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕਰ ਰਹੇ ਨਿੰਜਾ ਨੇ ਕਿਹਾ ਕਿ, “ਉਹ ਆਪਣੀ ਨਵੀਂ ਪਾਰੀ ਪ੍ਰਤੀ ਬਹੁਤ ਉਤਸ਼ਾਹਿਤ ਹਨ।ਉਨਾਂ ਕਿਹਾ ਕਿ ਇਹ ਫਿਲਮ ਇੰਡਸਟਰੀ ਵਿਚ ਉਨਾਂ ਦੀ ਇਕ ਨਵੀਂ ਪਹਿਚਾਣ ਬਣਾਵੇਗੀ ।ਉਸ ਦਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੈ ਅਤੇ ਇਹ ਫਿਲਮ ਇਕ ਵਧੀਆ ਉਦਾਹਰਣ ਸਾਬਿਤ ਹੋਵੇਗੀ।
ਫਿਲਮ ਦੀ ਹੀਰੋਇਨ ਪਾਇਲ ਰਾਜਪੂਤ ਨੇ ਕਿਹਾ ਕਿ, “ਇਸ ਫਿਲਮ ਦਾ ਹਿੱਸਾ ਬਣ ਕੇ ਬੇਹੱਦ ਚੰਗਾ ਲੱਗ ਰਿਹਾ ਹੈ।ਫਿਲਮ ਸੈਟ `ਤੇ ਸਭ ਨੇ ਸਿਨੇਮਾ ਦੇ ਨਵੇਂ ਮਾਪਦੰਡ ਸਿੱਖਣ ਵਿਚ ਸਹਿਯੋਗ ਦਿਤਾ, ਦਿਲ ਤੋਂ ਨਿਰਮਾਤਾਵਾਂ ਤੇ ਨਿਰਦੇਸ਼ਕ ਦੀ ਧੰਨਵਾਦੀ ਹੈ ।“
ਅੰਮਿ੍ਤ ਮਾਨ ਨੇ ਕਿਹਾ ਕਿ, “ਸਰਲ ਸ਼ਬਦਾਂ ਵਿਚ ਫਿਲਮ ਕਰਨ ਵਾਲਿਆਂ ਤੇ ਦੇਖਣ ਵਾਲਿਆਂ ਦੋਨਾਂ ਲਈ ਸ਼ਾਨਦਾਰ ਹੈ।ਪੰਕਜ ਬਤਰਾ ਨਾਲ ਇਹ ਪਹਿਲਾ ਪ੍ਰੋਜੈਕਟ ਹੈ ਜਦੋਂ ਸਕਿ੍ਰਪਟ ਸੁਣੀ ਤਾਂ ਉਹ ਨਾਹ ਨਹੀਂ ਕਰ ਸਕਿਆ ਕਿਉਂਕਿ ਇਹ ਪਤਾ ਸੀ ਕਿ ਆਪਣੀ ਕ੍ਰੀਏਟਿਵਿਟੀ ਨਾਲ ਜ਼ਰੂਰ ਕੁੱਝ ਨਵਾਂ ਕਰਨਗੇ।
ਨਿਰਮਾਤਾ ਮਨਮੋਰਦ ਸਿੱਧੂ ਅਨੁਸਾਰ ਉਹ ਮਨੋਰੰਜਨ ਇੰਡਸਟਰੀ ਤੋਂ ਅਲੱਗ ਤਰਾਂ ਦੇ ਕੰਸੈਪਟ ਅਤੇ ਕੰਟੈਂਟ `ਤੇ ਆਧਾਰਿਤ ਫਿਲਮਾਂ ਲੈ ਕੇ ਆਉਂਦੇ ਹਨ ਹਨ।ਉਨਾਂ ਕਿਹਾ ਕਿ ਫਿਲਮ ਦੀ ਕਹਾਣੀ ਪਰਿਵਾਰ ਅਤੇ ਸਮਾਜ ਦੀਆਂ ਬੰਦਿਸ਼ਾਂ ਨਾਲ ਘਿਰੇ ਹੋਏ ਦੋ ਪ੍ਰੇਮੀਆਂ ਦੇ ਅਟੁੱਟ ਵਿਸ਼ਵਾਸ `ਤੇ ਅਧਾਰਿਤ ਹੈ, ਜੋ ਇਕ ਦੂਸਰੇ ਨੂੰ ਬੇਹੱਦ ਪਿਆਰ ਕਰਦੇ ਹਨ ।
Punjab Post Daily Online Newspaper & Print Media