Tuesday, September 29, 2026

ਅਨੰਤਨਾਗ ਵਿਖੇ ਅਮਰਨਾਥ ਯਾਤਰੂਆਂ ਦੀ ਬੱਸ `ਤੇ ਅੱਤਵਾਦੀ ਹਮਲਾ – 8 ਦੀ ਮੌਤ, 16 ਜਖਮੀ

ਪ੍ਰਧਾਨ ਮੰਤਰੀ ਮੋਦੀ ਨੇ ਕਾਇਰਾਨਾ ਹਮਲੇ ਦੀ ਕੀਤੀ ਨਿੰਦਾ – ਯਾਤਰਾ ਰੋਕੀ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਮਰਨਾਥ ਦੇ ਦਰਸ਼ਨ ਕਰ ਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਦੀ ਬੱਸ `ਤੇ ਅਨੰਤਨਾਗ ਨੇੜੇ ਹੋਏ ਰਾਤ Amarnath Bus Attack8.00 ਵਜੇ ਦੇ ਕਰੀਬ ਹੋਏ ਅੱਤਵਾਦੀ ਹਮਲੇ ਵਿੱਚ 7 ਯਾਤਰੂਆਂ ਦੀ ਮੌਤ ਤੇ 16 ਦੇ ਕਰੀਬ ਜਖਮੀ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਸ਼ਰਧਾਲੂਆਂ ਦੀ ਬੱਸ ਨੰਬਰ ਜੀ.ਜੇ 09 ਜ਼ੈਡ 9976 `ਤੇ ਅੱਤਵਾਦੀਆਂ ਵਲੋਂ ਕੀਤੀ ਗਈ ਅੰਨੇਵਾਹ ਫਾਇਰਿੰਗ ਕੀਤੀ ਗਈ ਅਤੇ ਮ੍ਰਿਤਕਾਂ ਵਿੱਚ 6 ਪੁਰਸ਼ ਅਤੇ 1 ਅੋਰਤ ਦੱਸੀ ਜਾ ਰਹੀ ਹੈ।16 ਜਖਮੀਆਂ ਨੂੰ ਇਲਾਜ ਲਈ ਸ੍ਰੀ ਨਗਰ ਦੇ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈਸੁਰੱਖਿਆ ਦਸਤਿਆਂ ਵਲੋਂ ਸਾਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਫਰਾਰ ਅੱਤਵਾਦੀਆਂ ਦੀ ਭਾਲ ਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਦੱਸਿਆ ਜਾ ਰਿਹਾ ਹੈ ਇਹ ਬੱਸ ਸੁਰੱਖਿਆ ਦਸਤਿਆਂ ਦੇ ਸਕਿਓਰਟੀ ਕਾਫਲੇ ਤੋਂ ਉਸ ਸਮੇਂ ਪਿੱਛੇ ਰਹਿ ਗਈ ਜਦ ਇਸ ਵਿੱਚ ਸਵਾਰ ਯਾਤਰੂ ਸ੍ਰੀਨਗਰ ਵਿੱਚ ਖਰੀਦੋ ਫਰੋਖਤ ਕਰਨ ਲਈ ਰੁੱਕ ਗਏ ਸਨ।ਅਮਰਨਾਥ ਯਾਤਰਾ ਰੋਕ ਦਿਤੀ ਗਈ ਹੈ ਅਤੇ ਹਾਈਵੇ `ਤੇ ਆਵਾਜਾਈ ਵੀ ਬੰਦ ਹੈ।ਸੂਚਨਾ ਅਨੁਸਾਰ ਬੱਸ ਸ੍ਰੀ ਅਮਰਨਾਥ ਯਾਤਰਾ ਤੋਂ ਬਾਅਦ ਸ੍ਰੀ ਨਗਰ ਤੋਂ ਕਟੜਾ ਜਾ ਰਹੀ ਸੀ ਅਤੇ ਇਸ ਨਾਲ ਕੋਈ ਸੁਰੱਖਿਆ ਨਹੀਂ ਸੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਇਸ ਕਾਇਰਾਨਾ ਹਮਲੇ ਦੀ ਨਿੰਦਾ ਕਰਦੇ ਹਨ ।ਉੁਨਾਂ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਤੇ ਰਾਜਪਾਲ ਨਾਲ ਗੱਲ ਕਰ ਕੇ ਇਸ ਘਟਨਾ ਦੇ ਵੇਰਵੇ ਲਏ ਹਨ ਅਤੇ ਪੀੜਤਾਂ ਨੂੰ ਹਰ ਤਰਾਂ ਦੀ ਸਹਾਇਤਾ ਦੇਣ ਦੀ ਗੱਲ ਕੀਤੀ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੰਦਭਾਗੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਯਾਤਰਾ ਦੀ ਸੁਰੱਖਿਆ ਸਖਤ ਕਰਨ ਲਈ ਕਿਹਾ ਹੈ ਅਤੇ ਉਨਾਂ ਜਖਮੀਆ ਨੂੰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ।ਹੋਰ ਵੇਰਵਿਆਂ ਦੀ ਉਡੀਕ ਹੈ।ਸੂਚਨਾ ਹੈ ਕਿ ਇਸ ਤੋਂ ਪਹਿਲਾਂ 2007 ਵਿੱਚ ਅਜਿਹਾ ਹੀ ਅੱਤਵਾਦੀ ਹਮਲਾ ਹੋਇਆ ਸੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply