ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਗੁਰੂ ਨਗਰੀ ਦੇ ਨਾਮਵਰ
ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਬਿਟਸ ਕਾਂਗਰਸ ਦੀ 9ਵੀਂ ਸਲਾਨਾ ਵਿਸ਼ਵ ਡੀ.ਅੇਨ.ਏ ਅਤੇ ਜੀਨੋਮ ਡੇ `ਚ ਲੈਕਚਰ ਦੇਣ ਅਤੇ ਸੈਸ਼ਨ ਦੀ ਪ੍ਰਧਾਨਗੀ ਕਰਨ ਦਾ ਸੱਦਾ ਪੱਤਰ ਪ੍ਰਾਪਤ ਹੋਇਆ ਹੈ।ਮਿਸ ਜੈਸਿਕਾ ਚੰਗ ਜੋ ਕਿ ਇਸ ਕਾਨਫਰੰਸ ਦੇ ਆਰਗੇਨਾਇਜਿੰਗ ਕਮੇਟੀ ਇੰਚਾਰਜ ਹਨ ਨੇ ਚੀਨ ਦੇ ਸ਼ਹਿਰ ਡਾਲੀਅਨ ਵਿਖੇ 25 ਤੋਂ 28 ਅਪ੍ਰੈਲ 2018 ਨੂੰ ਹੋ ਰਹੀ ਇਸ ਕਾਨਫਰੰਸ ਲਈ ਡਾਕਟਰ ਨੇਕੀ ਨੂੰ ਲਿਖਤੀ ਸੂਚਨਾ ਭੇਜੀ ਹੈ।ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਮਾਹਿਰ ਡਾਕਟਰ ਵੱਡੀ ਗਿਣਤੀ `ਚ ਭਾਗ ਲੈ ਰਹੇ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media