Wednesday, September 30, 2026

ਮਿੰਨੀ ਕਹਾਣੀਆਂ ਦਾ ਪਾਠ, ਚਰਚਾ, ਪੁਸਤਕ ਰਿਲੀਜ਼ ਅਤੇ ਸਨਮਾਨ ਸਮਾਰੋਹ ਸੰਪਨ

ਬਾਹਰਲੇ ਰਾਜਾਂ ਤੋਂ ਵੀ ਸਾਹਿਤਕਾਰਾਂ ਨੇ ਕੀਤੀ ਸ਼ਿਰਕਤ
ਸ਼ੇਰਪੁਰ (ਸੰਦੌੜ), 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਦਾਰਾ ਤ੍ਰੈਮਾਸਿਕ ‘ਮਿੰਨੀ’ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ

????????????????????????????????????

ਫਤਿਹਗੜ ਪੰਜਗਰਾਈਆਂ ਵਲੋਂ ਪੰਜਾਬੀ ਮਿੰਨੀ ਕਹਾਣੀ ਵਿਧਾ ਸੰਬੰਧੀ ਸੂਬਾ ਪੱਧਰੀ ਸਮਾਗਮ ‘ਜੁਗਨੂੰਆਂ ਦੇ ਅੰਗ-ਸੰਗ` ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਤ੍ਰੈਮਾਸਿਕ ‘ਅਣੂ’ ਦੇ ਸੰਪਾਦਕ ਸੁਰਿੰਦਰ ਕੈਲੇ, ਮੁਹਾਂਦਰਾ ਦੇ ਸੰਪਾਦਕ ਡਾ. ਜੋਗਿੰਦਰ ਸਿੰਘ ਨਿਰਾਲਾ, ਛਿਣ ਦੇ ਸੰਪਾਦਕ ਹਰਪ੍ਰੀਤ ਸਿੰਘ ਰਾਣਾ ਤੇ ਸਾਹਿਤ ਸਭਾ ਪੰਜਗਰਾਈਆਂ ਦੇ ਪ੍ਰਧਾਨ ਮਾਸਟਰ ਈਸ਼ਰਪਾਲ ਸਿੰਘ ਸ਼ੁਸ਼ੋਭਿਤ ਹੋਏ।ਸ਼ੁਰੂਆਤ ਵਿਚ ਲਾਇਬਰੇਰੀ ਦੇ ਪ੍ਰਧਾਨ ਰਾਜ਼ੇਸ਼ ਰਿਖੀ ਅਤੇ ਕੁਲਵੰਤ ਰਿਖੀ ਨੇ ਬਾਹਰੋਂ ਆਏ ਮਹਿਮਾਨਾਂ ਨੂੰ `ਜੀ ਆਇਆ` ਕਹਿੰਦਿਆਂ ਇਲਾਕੇ ਦੀ ਸਾਹਿਤਕ ਦੇਣ ਅਤੇ ਲਾਇਬਰੇਰੀ ਦੇ ਗਠਨ ਬਾਰੇ ਵਿਸਥਾਰ ਨਾਲ ਦੱਸਿਆ।ਤ੍ਰੈਮਾਸਿਕ ‘ਮਿੰਨੀ’ ਅੰਮ੍ਰਿਤਸਰ ਦੇ ਸੰਪਾਦਕ ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਸ਼ਿਆਮ ਸੁੰਦਰ ਅਗਰਵਾਲ ਨੇ ਮਿੰਨੀ ਦੇ ਸਫਰ ਅਤੇ ਪੰਜਾਬੀ ਮਿੰਨੀ ਕਹਾਣੀ ਦੇ ਵਰਤਮਾਨ ਦੌਰ ਦੀ ਗੱਲ ਕੀਤੀ।ਇਸ ਤੋਂ ਬਾਅਦ ਤ੍ਰੈਮਾਸਿਕ ‘ਮਿੰਨੀ’ ਦਾ 116ਵਾਂ ਅੰਕ, ‘ਅਣੂ’ ਦਾ ਸਤੰਬਰ 2017 ਅੰਕ, ‘ਮੁਹਾਂਦਰਾ’ ਦਾ ਮਿੰਨੀ ਕਹਾਣੀ ਵਿਸ਼ੇਸ਼ ਅੰਕ, ਜਸਵੀਰ ਭਲੂਰੀਆਂ ਦਾ ਮਿੰਨੀ ਕਹਾਣੀ ਸੰਗ੍ਰਹਿ ‘ਮੁਰਝਾਏ ਫੁੱਲ’ ਅਤੇ ਡਾ. ਸਾਧੂ ਰਾਮ ਲੰਗੇਆਣਾ ਦੀ ਪੁਸਤਕ ‘ਚੋਣ ਨਿਸ਼ਾਨ ਗੁੱਲੀ ਡੰਡਾ’ ਪ੍ਰਧਾਨਗੀ ਮੰਡਲ ਅਤੇ ਹਾਜ਼ਿਰ ਵਿਦਵਾਨਾਂ ਵੱਲੋਂ ਰਿਲੀਜ਼ ਕੀਤੇ ਗਏ।
ਹਰਭਜਨ ਖੇਮਕਰਨੀ ਵਲੋਂ 27ਵੇਂ ਮਿੰਨੀ ਕਹਾਣੀ ਮੁਕਾਬਲੇ ਦੇ ਜੇਤੂਆਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੁਕਾਬਲੇ ਵਿਚ ਸ਼੍ਰੀਮਤੀ ਸੁਰਿੰਦਰਦੀਪ ਨੂੰ ਪਹਿਲਾ, ਸਰਵਨ ਸਿੰਘ ਪਤੰਗ ਨੂੰ ਦੂਸਰਾ ਤੇ ਸੁਰਜੀਤ ਸਿੰਘ ਸਿਰੜੀ ਨੂੰ ਤੀਸਰਾ ਸਨਮਾਨ ਦਿੱਤਾ ਗਿਆ, ਜਦਕਿ ਕੁਲਵਿੰਦਰ ਕੌਸ਼ਲ ਅਤੇ ਡਾ. ਇੰਦਰਪਾਲ ਕੌਰ ਨੂੰ ਵਿਸ਼ੇਸ਼ ਇਨਾਮ ਮਿਲੇ। ਮਨਦੀਪ ਸਿੰਘ ਡਡਿਆਣਾ, ਜਸਕਰਨ ਲੰਡੇ, ਅਮਰ ਕੌਰ ਬੇਦੀ, ਹਰਜੀਤ ਸਿੰਘ, ਸੁਖਚਰਨ ਸਿੰਘ ਸਿੱਧੂ ਤੇ ਅੰਜੂ ਤੇ ਰੱਤੀ ਨੂੰ ਉਤਸ਼ਾਹਿਤ ਇਨਾਮ ਪ੍ਰਾਪਤ ਹੋਏ।ਇਸ ਤੋਂ ਸਮਾਗਮ ਦੇ ਦੂਸਰੇ ਅਤੇ ਆਖੀਰੀ ਸ਼ੈਸ਼ਨ ‘ਜੁਗਨੂੰਆਂ ਦੇ ਅੰਗ ਸੰਗ’ ਵਿਚ ਮਿੰਨੀ ਕਹਾਣੀਆਂ ਪੜਨ ਦੇ ਸ਼ੁਰੂ ਹੋਏ ਦੌਰ ਵਿਚ ਦਰਸ਼ਨ ਸਿੰਘ ਬਰੇਟਾ ਨੇ ‘ਅਰਦਾਸ’, ਮਹਿੰਦਰਪਾਲ ਮਿੰਦਾ ਨੇ ‘ਪ੍ਰਸ਼ਨ’, ਰਘਬੀਰ ਸਿੰਘ ਮਹਿਮੀ ਨੇ ‘ਕੀ ਪਤਾ’, ਡਾ. ਇੰਦਰਪਾਲ ਕੌਰ ਨੇ ‘ਸ਼ਿਕਾਇਤ’, ਸੁਰਿੰਦਰਦੀਪ ਨੇ ‘ਮਘੋਰਾ’, ਡਾ. ਇੰਦਰਜੀਤ ਪਾਲ ਕੌਰ ਨੇ ‘ਮਾਸੂਮ’, ਸੁਰਜੀਤ ਸਿੰਘ ਸਿਰੜੀ ਨੇ ‘ਸ਼ੇਰ ਪੁੱਤ’, ਸੁਖਦੇਵ ਸਿੰਘ ਔਲਖ ਨੇ ‘ਤਬਦੀਲੀ’, ਡਾ. ਗੁਰਵਿੰਦਰ ਅਮਨ ਨੇ ‘ਮੈਨੂੰ ਭੂਆ ਲੈ ਦੇ ਮਾਂ’, ਸੁਰਜੀਤ ਦੇਵਲ ਨੇ ‘ਡਰ’, ਰਣਜੀਤ ਅਜ਼ਾਦ ਕਾਂਝਲਾ ਨੇ ‘ਨਿਰਾਦਰੀ’, ਅਨੂਵੇਸ ਰਿਖੀ ਨੇ ‘ਸੱਤਾ ਤੇ ਕ੍ਰਾਂਤੀ’, ਗੁਰਮੀਤ ਸਿੰਘ ਬਿਰਦੀ ਨੇ ‘ ਹੈਪੀ ਬਰਥ ਡੇ ਪਾਪਾ’, ਭੁਪਿੰਦਰ ਉਪਰਾਮ ਨੇ ‘ਆਵਾਸ ਪ੍ਰਵਾਸ’, ਰਾਮ ਮੂਰਤ ਵਰਮਾ ਨੇ ‘ਰੱਬ ਕਿੱਥੇ ਐ’, ਚਰਨਜੀਤ ਕੌਰ ਮਲੇਰਕੋਟਲਾ ਨੇ ‘ਦਰੱਖਤ’, ਸੋਮਨਾਥ ਕਲਸੀਆਂ ਨੇ ‘ਕੌੜਾ ਸੱਚ’, ਨਾਇਬ ਸਿੰਘ ਬੁੁੱਕਣਵਾਲ ਨੇ ‘ਭਵਿੱਖ’, ਗੁਰਦੀਪ ਸਿੰਘ ਮਣਕੂ ਨੇ ‘ਹੱਥ ਨੂੰ ਹੱਥ’, ਮਨਦੀਪ ਸਿੰਘ ਡਡਿਆਣਾ ਨੇ ‘ਬੇ-ਇੰਤਹਾ’, ਦਵਿੰਦਰ ਸਿੰਘ ਬੁਰਜਕੇ ਨੇ ‘ਕਬਾੜ’, ਰਣਜੀਤ ਸਿੰਘ ਕਾਲਾਬੂਲਾ ਨੇ ‘ਡੰਗਰ’, ਸਵਰਨਦੀਪ ਸਿੰਘ ਨੂਰ ਨੇ ‘ਕੌੜਾ ਘੁੱਟ’, ਸਾਧੂ ਰਾਮ ਲੰਗੇਆਣਾ ਨੇ ‘ਬਾਗੀ ਨੇਤਾ’, ਰਸ਼ੀਦ ਅੱਬਾਸ ਨੇ ‘ਤਿੜਕਦੇ ਰਿਸ਼ਤੇ’, ਐਮ. ਅਨਵਾਰ ਅੰਜੁਮ ਨੇ ‘ਮੇਰਾ ਭਾਰਤ ਮਹਾਨ’, ਜਸਕਰਨ ਲੰਡੇ ਨੇ ‘ਮਾਹੌਲ’, ਸਰਵਨ ਸਿੰਘ ਪਤੰਗ ਨੇ ‘ਕਹਾਣੀ’, ਜਸਵੀਰ ਭਲੂਰੀਆ ਨੇ ‘ਬਿਰਧ ਆਸ਼ਰਮ’, ਕੰਵਲਜੀਤ ਭੋਲਾ ਨੇ ‘ਆਪਣੇ ਆਪਣੇ ਰਾਸਤੇ’, ਗੁਰਮੀਤ ਸਿੱਧੂ ਪਟਵਾਰੀ ਨੇ ‘ਪ੍ਰੇਰਣਾ’, ਅਮਰੀਕ ਸੈਦੋਕੇ ਨੇ ‘ਸੋਚ’, ਜਸਵੀਤ ਰਾਉਂਕੇ ਨੇ ‘ਬਟੂਆ’ ਤੇ ਗੁਰਮੇਕ ਗੇਜ਼ਾ ਨੇ ‘ਲੋਕ ਸਭਾ’ ਨਾਮੀਂ, ਜਗਦੀਸ਼ ਰਾਏ ਕੁਲਰੀਆਂ ਨੇ ਮਿੰਨੀ ਕਹਾਣੀਆਂ ਦਾ ਪਾਠ ਕੀਤਾ।
ਪੜੀਆਂ ਗਈਆਂ ਮਿੰਨੀ ਕਹਾਣੀਆਂ `ਤੇ ਵਿਸ਼ੇਸ਼ ਤੌਰ `ਤੇ ਸੁਰਿੰਦਰ ਕੈਲੇ, ਡਾ. ਨਾਇਬ ਸਿੰਘ ਮੰਡੇਰ, ਪਵਨ ਹਰਚੰਦਪੁਰੀ, ਹਰਪ੍ਰੀਤ ਸਿੰਘ ਰਾਣਾ, ਜਗਦੀਸ਼ ਰਾਏ ਕੁਲਰੀਆਂ, ਸ਼ਿਆਮ ਸੁੰਦਰ ਅਗਰਵਾਲ, ਡਾ. ਦੀਪਤੀ, ਹਰਭਜਨ ਖੇਮਕਰਨੀ, ਡਾ. ਨਿਰਾਲਾ ਨੇ ਵਿਚਾਰ ਚਰਚਾ ਕਰਦੇ ਹੋਏ ਅਜੋਕੇ ਦੌਰ ਵਿਚ ਲਿਖੀ ਜਾ ਰਹੀ ਮਿੰਨੀ ਕਹਾਣੀ ਅਤੇ ਇਸ ਦੇ ਸਨਮੁੱਖ ਵਿਸ਼ੇਸ਼ ਚੁਣੌਤੀਆਂ `ਤੇ ਚਰਚਾ ਕਰਦੇ ਹੋਏ ਮਿੰਨੀ ਕਹਾਣੀ ਲੇਖਕਾਂ ਨਾਲ ਵੱਖ ਵੱਖ ਨੁਕਤੇ ਸਾਂਝੇ ਕੀਤੇ।ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸਿਰਸਾ (ਹਰਿਆਣਾ) ਤੋਂ ਪ੍ਰੋ. ਰੂਪ ਦੇਵਗੁਣ, ਡਾ. ਦਰਸ਼ਨ ਸਿੰਘ, ਲਾਇਬਰੇਰੀ ਦੇ ਪ੍ਰਧਾਨ ਰਾਜ਼ੇਸ਼ ਰਿਖੀ, ਯੋਗਰਾਜ ਪ੍ਰਭਾਕਰ, ਰਵੀ ਪ੍ਰਭਾਕਰ, ਊਸ਼ਾ ਦੀਪਤੀ, ਡਾ. ਰਾਹੁਲ ਰੁਪਾਲ, ਅਜੈ ਕੁਮਾਰ, ਹਰਮਿੰਦਰ ਸਿੰਘ ਭੱਟ, ਰਜਿੰਦਰ ਨਾਗੀ, ਬਲਰਾਜ ਸਿੰਘ ਕੁਹਾੜਾ,ਕਿਰਨ ਪੰਜਾਬੀ, ਗੁਰਸ਼ਰਨ ਦੇਵਗਨ, ਅਜ਼ਾਨ ਮੁਹੰਮਦ, ਸੰਦੀਪ ਰਿਖੀ, ਸ਼ਿਵ ਸ਼ੰਕਰ, ਰਸੀਦ ਖਾਂ, ਮਲਕੀਤ ਬਲਿੰਗ, ਬਲਵੰਤ ਫਰਵਾਲੀ, ਰਜਿੰਦਰਜੀਤ ਕਾਲਾਬੂਲਾ, ਡਾ.ਅਮਜੀਦ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੇ ਅੰਤ ਵਿਚ ਮਾਸਟਰ ਸੋਮਨਾਥ ਜੀ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਦਾ ਲਾਇਬਰੇਰੀ ਕਮੇਟੀ ਵਲੋਂ ਸਨਮਾਨ ਕੀਤਾ ਗਿਆ।ਧੰਨਵਾਦ ਕੁਲਵਿੰਦਰ ਕੌਸ਼ਲ ਅਤੇ ਮੰਚ ਸੰਚਾਲਨ ਜਗਦੀਸ਼ ਰਾਏ ਕੁਲਰੀਆਂ ਨੇ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply