Thursday, February 26, 2026

ਧਾਰਮਿਕ ਪ੍ਰੀਖਿਆਂ ਚ’ ਸੈਕੜੇ ਵਿਦਿਆਰਥੀਆਂ ਲਿਆ ਹਿੱਸਾ

ਖੇਡਾਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਧਾਰਮਿਕ ਖੇਤਰ ਰਾਹੀਂ ਦਿੱਤੀ ਜਾਵੇਗੀ ਸੇਧ  – ਮੱਟੂ

PPN050713
ਅੰਮ੍ਰਿਤਸਰ, 5  ਜੁਲਾਈ (ਰਜਿੰਦਰ ਸਾਂਘਾ) – ਸੂਬੇ ਦੇ ਵਿੱਚ ਵਹਿ ਰਹੇ ਨਸ਼ਿਆ ਦੇ ਛੇਵੇਂ ਦਰਿਆਂ ਨੂੰ ਠੱਲ ਪਾਉਣ ਲਈ ਖੇਡ ਖੇਤਰ ਦੇ ਰਾਹੀ ਯਤਨਸ਼ੀਲ ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਨੇ ਇੱਕ ਕਦਮ ਹੋਰ ਅੱਗੇ ਚਲਦਿਆਂ ਧਾਰਮਿਕ ਪ੍ਰਚਾਰ ਤੇ ਪਸਾਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ।ਇਸ ਸਿਲਸਿਲੇ ਤਹਿਤ ਅੱਜ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ.) ਅੰਮ੍ਰਿਤਸਰ ਦੇ ਸਹਿਯੋਗ ਨਾਲ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਪ੍ਰਬੰਧਕ ਬਲਜਿੰਦਰ ਸਿੰਘ ਮੱਟੂ ਦੇ ਯਤਨਾ ਸਦਕਾ ਧਾਰਮਿਕ ਪ੍ਰੀਖਿਆ ਦਾ ਆਯੋਜਨ ਸ਼ੁਰੂ ਕਰ ਦਿੱਤਾ ਹੈ।ਜਿਸ ਦਾ ਸ਼ੁੱਭ ਆਰੰਭ ਸ.ਸ.ਸ.ਸ ਛੇਹਰਟਾ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਦੀ ਸਰਪ੍ਰਸਤੀ ਤੇ ਲੈਕਚਰਾਰ ਕਰਮਜੀਤ ਕੌਰ ਦੀ ਨਿਗਰਾਨੀ ਹੇਠ ਕੀਤੀ ਗਈ।ਜਿਸ ਵਿੱਚ ਛੇਵੀਂ ਤੋਂ ਅੱਠਵੀ ਜਮਾਤ ਦੇ ਸੈਕੜੇ ਵਿਦਿਆਰਥੀਆਂ ਨੇ ਉਚੇਚੇ ਤੌਰ ਤੇ ਹਿੱਸਾ ਲਿਆ।ਚਾਲੀ ਧਾਰਮਿਕ ਪ੍ਰਸ਼ਨਾਵਲੀ ਤੇ ਆਧਾਰਿਤ ਇਸ ਧਾਰਮਿਕ ਪ੍ਰਤੀਯੋਗਤਾ ਦੇ ਦੋਰਾਨ ਵਿਦਿਆਰਥੀਆਂ ਦੇ ਵਿੱਚ ਸਿੱਖ ਧਰਮ ਦੇ ਗਿਆਨ ਤੇ ਜਾਣਕਾਰੀ ਨੂੰ ਜਾਚਿਆਂ ਗਿਆ।ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਨਾਲ ਧਾਰਮਿਕ ਖੇਤਰ ਰਾਹੀ ਸੇਧ ਦਿੱਤੀ ਜਾਵੇਗੀ ਤਾਂ ਜੋ ਵਿਦਿਆਰਥੀ ਸਮਾਜਿਕ ਤੇ ਖੇਡ ਖੇਤਰ ਤੋਂ ਇਲਾਵਾ ਆਪਣੇ ਧਾਰਮਿਕ ਫਲਸਫੇ ਬਾਰੇ ਵੀ ਜਾਂਚ ਸਕਣ। ਉਹਨਾਂ ਸਮੂਹਿਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਪ੍ਰਬੰਧਕਾਂ ਨੂੰ ਇਸ ਵਿੱਚ ਵੱਧ ਤੋਂ ਵੱਧ ਦਿਲਚਸਪੀ ਦਿਖਾਉਣ ਤੇ ਜੋਰ ਦਿੱਤਾ।ਸ.ਸ.ਸ.ਸ ਛੇਹਰਟਾ ਵਿਖੇ ਆਯੋਜਿਤ ਕੀਤੀ ਪ੍ਰੀਖਿਆਂ ਦੋਰਾਨ ਸੱਤਵੀਂ ਕਲਾਸ ਦੇ ਕੇਵਲ ਸਿੰਘ ਨੇ ਪਹਿਲਾ, ਇਸੇ ਹੀ ਕਲਾਸ ਦੇ ਅਨਿਲ ਕੁਮਾਰ ਨੇ ਦੂਸਰਾ ਅਤੇ ਹਰਵਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹਨਾ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦਿੱਤੀਆ ਗਈਆ ਅਤੇ ਸੁਖਬੀਰ ਸਿੰਘ, ਰਾਹੁਲ ਸਰਪਾਲ, ਗੁਰਜੋਤ ਸਿੰਘ, ਦੀਪਕ, ਲਵਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਸਾਹਿਲ ਕੁਮਾਰ, ਮਨਦੀਪ ਸਿੰਘ, ਮੋਨੂੰ ਨੂੰ ਉਤਸ਼ਾਹ ਵਰਧਕ ਗੋਲਡ ਮੈਡਲਾਂ ਨਾਲ ਸਨਮਾਨਿਤ ਕਰਨ ਦੀ ਰਸਮ ਪ੍ਰਿੰਸੀਪਲ ਨਿਰਮਲ ਸਿੰਘ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਲੈਕਚਰਾਰ ਕਰਮਜੀਤ ਕੌਰ, ਪ੍ਰਬੰਧਕ ਬਲਜਿੰਦਰ ਸਿੰਘ ਮੱਟੂ, ਬਲਦੇਵ ਸਿੰਘ, ਹਰਪ੍ਰੀਤ ਲੋਟੇ, ਪੂਨਮ, ਲਖਵਿੰਦਰ ਕੌਰ ਅਤੇ ਲਵਲੀ ਕੁਮਾਰੀ ਨੇ ਅਦਾ ਕੀਤੀ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply