ਵਿਕਾਸ ਦੇ ਨਾਂ ‘ਤੇ ਸਰਕਾਰ ਨੇ ਲੋਕਾਂ ਨੂੰ ਝੂੱਠੇ ਵਾਅਦਿਆਂ ‘ਚ ਰੱਖਿਆ
ਅੰਮ੍ਰਿਤਸਰ, 5 ਜੁਲਾਈ ( ਸਾਜਨ/ਸੁਖਬੀਰ)- ਅਕਾਲੀ ਭਾਜਪਾ ਸਰਕਾਰ ਸਿਰਫ ਵਿਕਾਸ ਦੀਆਂ ਗੱਲਾਂ ਵੀ ਕਰਦੀ ਰਹਿੰਦੀ ਹੈ, ਜਦਕਿ ਉਨ੍ਹਾਂ ਨੇ ਵਿਧਾਨ ਸਭਾ ਵਿਧਾਇਕ ਹੋਣ ਸਮੇਂ ਇੰਪ੍ਰੂਵਮੈਂਟ ਟ੍ਰੱਸਟ ਦਾ ਚੈਅਰਮੇਨ ਰਹਿੰਦੇ ਹੋਏ ਮਕਬੂਲਪੂਰਾ ਤੋਂ ਈਸਟ ਮੋਹਨ ਨਗਰ ਤੇ ਸੁਲਤਾਨਵਿੰਡ ਰੋਡ ਤੋਂ ਹੁੰਦੇ ਹੋਏ ਸਕੱਤਰੀ ਬਾਗ ਤੋਂ ਅੱਗੇ ਜਾਣ ਵਾਲੇ ਗੰਦੇ ਨਾਲੇ ਨੂੰ ਲਗਭਗ 18 ਕਰੋੜ ਰੁਪਏ ਦੀ ਲਾਗਤ ਦੇ ਨਾਲ ਬੰਦ ਕਰਵਾ ਕੇ ਲੋਕਾਂ ਨੂੰ ਗੰਦਗੀ ਭਰੀ ਜਿੰਦਗੀ ਤੋਂ ਨਿਜ਼ਾਤ ਦਿਵਾਈ ਸੀ।ਇਹ ਵਿਚਾਰ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਸਾਬਕਾ ਅੈਮ.ਐਲ.ਏ ਦੀ ਅਗਵਾਈ ਵਿੱਚ ਮਹਿਤਾ ਰੋਡ ਮਕਬੂਲਪੂਰਾ ਵਿਖੇ ਅਹਿਮ ਮੀਟਿੰਗ ਕੀਤੀ ਨੂੰ ਸਬੌਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਚੋਂਕ ਮਕਬੂਲਪੂਰਾ ਦੇ ਨਜਦੀਕ ਡੈਂਟਲ ਕਾਲਜ ਜੀ.ਟੀ. ਰੋਡ ਨੂੰ ਲਿੰਕ ਕਰਨ ਵਾਲਾ ਕੰਮ ਰਹਿ ਗਿਆ ਸੀ।ਮਗਰ ਵਿਕਾਸ ਦਾ ਨਾਅਰਾ ਦੇਣ ਵਾਲੀ ਅਕਾਲੀ ਭਾਜਪਾ ਸਰਕਾਰ ਪਿਛਲੇ ੭ ਸਾਲਾਂ ਵਿੱਚ ਨਾਲੇ ਨੂੰ ਆਪਸ ਵਿੱਚ ਨਹੀਂ ਜੋੜ ਪਾਈ।ਜਿਸ ਕਾਰਨ ਇਲਾਕਾ ਮਕਬੂਲ਼ਪੂਰਾ ਦੇ ਨਿਵਾਸੀ ਨਰਕ ਭਰੀ ਜਿੰਦਗੀ ਜਿਊਣ ਨੂੰ ਮਜਬੂਰ ਹਨ।ਉਨ੍ਹਾਂ ਕਿਹਾ ਕਿ ਬਾਰਿਸ਼ ਦੇ ਦਿਨਾਂ ਵਿੱਚ ਜਦੋਂ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਇੱਕਠਾ ਹੁੰਦਾ ਹੈ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਨਾ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਗੰਦਾ ਪਾਣੀ ਇੱਕਠਾ ਹੋਣ ਕਾਰਨ ਸੈਂਕੜੇ ਨਿਵਾਸੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।ਉਨ੍ਹਾਂ ਹੋਰ ਕਿਹਾ ਕਿ ਇੰਪਰੂਵਮੈਂਟ ਟ੍ਰਸਟ ਨੇ ਮੱਤਾ ਨੰ.75, 1.8.2013 ਨੂੰ ਪਾਸ ਕਰਵਾ ਕੇ ਲੋਕਲ ਬਾਡੀ ਮੰਤਰੀ ਨੂੰ ਭੇਜਿਆ ਸੀ।ਨਾਲੇ ਦੀ ਸਫਾਈ ਕਰਵਾਉਣ ਦੇ ਲਈ 93 ਲੱਖ 20 ਹਜਾਰ ਰੁਪਏ ਦੇ ਬਾਕੀ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਦੇ ਲਈ 55 ਲੱਖ 79 ਹਜਾਰ ਨੂੰ ਮਨਜੂਰ ਕੀਤਾ ਸੀ।ਪਰ ਅਫਸੋਸ ਵਾਲੀ ਗੱਲ ਹੈ ਕਿ ਲੋਕਲ ਬਾਡੀ ਮੰਤਰੀ ਜੋ ਕਿ ਪਹਿਲੀ ਵਾਰ ਇਸੇ ਹੀ ਇਲਾਕੇ ਵਿਚੋਂ ਜਿੱਤ ਕੇ ਗਏ ਸਨ, ਹੁੱਣ ਤੱਕ ਕੂੰਭਕਰਨ ਦੀ ਨੀਂਦ ਸੂੱਤੇ ਹੋਏ ਹਨ।ਉਨ੍ਹਾਂ ਨਗਰ ਨਿਗਮ, ਲੋਕਲ ਬਾਡੀ ਮੰਤਰੀ ਅਤੇ ਅਕਾਲੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮਕਬੂਲਪੂਰਾ ਨਿਵਾਸੀਆਂ ਦੀਆਂ ਮੁਸ਼ਕਿਲਾਂ ੩੦ ਦਿਨਾਂ ਦੇ ਵਿੱਚ ਹੱਲ ਨਾ ਕੀਤੀਆਂ ਗਈਆਂ ਤਾਂ ਉਹ ਲੋਕਾਂ ਦੇ ਨਾਲ ਸਰਕਾਰ ਦੇ ਖਿਲਾਫ ਰੋਸ ਪ੍ਰਦ੍ਰਸ਼ਨ ਕਰਦੇ ਹੋਏ ਜੀ.ਟੀ ਰੋਡ ਜਾਮ ਕਰਨਗੇ।ਇਸ ਮੌਕੇ ਰਾਣਾ ਪਵਨ ਕੁਮਾਰ, ਗੁਰਪ੍ਰਤਾਪ ਹੈਪੀ, ਚਮਨ ਲਾਲ ਸ਼ਰਮਾ, ਐਮ.ਐਸ ਨੀਟਾ, ਦੀਪ ਸਿੰਘ ਭਗਤ, ਚਰਨਜੀਤ ਸਿੰਘ, ਰਵੀ ਕੁਮਾਰ, ਸਨੀ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਸੰਜੂ, ਸਤਨਾਮ ਸਿੰਘ, ਸੁਖਵੰਤ ਸਿੰਘ, ਕਸ਼ਮੀਰ ਸਿੰਘ, ਤਰਸੇਮ ਸਿੰਘ ਆਦਿ ਹਾਜਰ ਸਨ।