ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਾਖਲਾ ਅਤੇ ਪ੍ਰੀਖਿਆ ਸਿਸਟਮ ਦਾ ਕਾਰਜ
ਆਨਲਾਈਨ ਸੁਰੂ ਕੀਤਾ ਗਿਆ ਹੈ।ਯੂਨੀਵਰਸਿਟੀ ਨਾਲ ਐਫੀਲਿਏਟਡ ਰੈਗੂਲਰ ਕਾਲਜਾਂ ਅਤੇ ਕਪੈਸਟੀ ਇਨਹਾਂਸਮੈਂਟ ਪ੍ਰੋਗਰਾਮ ਅਧੀਨ ਐਸੋਸੀਏਟ ਸੰਸਥਾਵਾਂ ਵਿਖੇ ਅੰਡਰ ਗਰੇਜੂਏਟ ਪੱਧਰ ਤੇ ਵਿਦਿਆਰਥੀਆਂ ਦੇ ਪਹਿਲੇ, ਤੀਜੇ, ਪੰਜਵੇ, ਸਤਵੇਂ ਅਤੇ ਨੋਵੇਂ ਸਮੈਸਟਰ ਵਿਚ ਕੇਵਲ ਸ਼ੈਸ਼ਨ 2017-18 ਲਈ ਨਵੀਆਂ ਦਾਖਲਾ ਮਿੱਤੀਆਂ ਅਤੇ ਵਿਦਿਆਰਥੀਆਂ ਦੀਆਂ ਫੀਸਾਂ ਕਾਲਜ ਵੱਲੋ ਯੂਨੀਵਰਸਿਟੀ ਵਿਖੇ ਜਮ੍ਹਾਂ ਕਰਵਾਉਣ ਦਾ ਸੋਧਿਆ ਹੋਇਆ ਸ਼ਡਿਊਲ਼, ਜਿਸ ਵਿਚ ਅੰਤਿਮ ਦਾਖਲਾ ਮਿੱਤੀਆਂ ਵਿੱਚ ਵਾਧਾ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਪ੍ਰੋ. ਹਰਦੀਪ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਨਾਲ ਐਫੀਲਿਏਟਡ ਰੈਗੂਲਰ ਕਾਲਜਾਂ ਵਿਚ ਦਾਖਲੇ ਦੀ ਨਾਰਮਲ ਮਿਤੀ 25 ਜੁਲਾਈ ਅਤੇ ਕਾਲਜਾਂ ਵੱਲੋਂ ਫੀਸ ਜਮ੍ਹਾਂ ਕਰਵਾਉਣ ਦੀ ਮਿਤੀ ਇਕ ਅਗਸਤ ਹੈ। ਸੌ ਰੁਪਏ ਲੇਟ ਫੀਸ ਅਤੇ ਪ੍ਰਿੰਸੀਪਲ ਦੀ ਪ੍ਰਵਾਨਗੀ ਨਾਲ ਇਕ ਅਗਸਤ ਅਤੇ ਕਾਲਜਾਂ ਵੱਲੋਂ ਫੀਸ ਜਮ੍ਹਾਂ ਕਰਵਾਉਣ ਦੀ ਮਿਤੀ ਚਾਰ ਅਗਸਤ ਹੈ। ਇਸੇ ਤਰ੍ਹਾਂ ਦੋ ਸੌ ਰੁਪਏ ਲੇਟ ਫੀਸ ਅਤੇ ਡੀਨ ਅਕਾਦਮਿਕ ਮਾਮਲੇ ਦੀ ਪ੍ਰਵਾਨਗੀ ਨਾਲ ਅੰਤਿਮ ਮਿਤੀ 5 ਅਗਸਤ ਤੇ ਕਾਲਜਾਂ ਵੱਲੋਂ 8 ਅਗਸਤ ਤਕ ਫੀਸ ਜਮ੍ਹਾਂ ਕਰਵਾਈ ਜਾ ਸਕੇਗੀ।
ਉਨ੍ਹਾਂ ਕਿਹਾ ਕਿ ਇਕ ਹਜ਼ਾਰ ਰੁਪਏ ਲੇਟ ਫੀਸ ਸਮੇਤ ਉਪ-ਕੁਲਪਤੀ ਜੀ ਦੀ ਪ੍ਰਵਾਨਗੀ ਨਾਲ 11 ਅਗਸਤ ਅਤੇ ਕਾਲਜਾਂ ਵੱਲੋਂ ਫੀਸ 16 ਅਗਸਤ ਤਕ ਜਮ੍ਹਾਂ ਕਰਵਾਈ ਜਾ ਸਕੇਗੀ। ਪੰਜ ਹਜ਼ਾਰ ਰੁਪਏ ਲੇਟ ਫੀਸ ਸਮੇਤ ਸਿੰਡੀਕੇਟ ਦੀ ਪ੍ਰਵਾਨਗੀ ਨਾਲ 17 ਅਗਸਤ ਅਤੇ ਕਾਲਜਾਂ ਵੱਲੋਂ 23 ਅਗਸਤ ਤਕ ਫੀਸ ਜਮ੍ਹਾਂ ਕਰਵਾਈ ਜਾ ਸਕੇਗੀ। ਹੋਰ ਵਧੇਰੇ ਜਾਣਕਾਰੀ ਲਈ ਸਬੰਧਤ ਕਾਲਜ ਯੂਨੀਵਰਸਿਟੀ ਵੈਬਸਾਈਟ ‘ਤੇ ਜਾਣਕਾਰੀ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕੈਪੇਸਟੀ ਐਨਹਾਂਸਮੈਂਟ ਪ੍ਰੋਗਰਾਮ ਅਧੀਨ ਐਸੋਸੀਏਟ ਸੰਸਥਾਵਾਂ ਵਿਚ ਵਿਦਿਅਕ ਸਾਲ 2017-18 ਦੇ ਦਾਖਲਾ ਸ਼ਡਿਊਲ ਵਿਚ ਨਾਰਮਲ ਦਾਖਲਾ 3 ਅਗਸਤ, 2017 ਤਕ ਹੋਵੇਗਾ ਅਤੇ ਕਾਲਜਾਂ ਵੱਲੋਂ ਫੀਸਾਂ 7 ਅਗਸਤ ਤਕ ਜਮ੍ਹਾਂ ਕਰਾਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਕੋਆਰਡੀਨੇਟਰ ਦੀ ਪ੍ਰਵਾਨਗੀ ਅਤੇ ਪੰਜਾਹ ਰੁਪਏ ਲੇਟ ਫੀਸ ਨਾਲ 8 ਅਗਸਤ ਤਕ ਦਾਖਲਾ ਅਤੇ ਸੰਸਥਾ ਵੱਲੋਂ ਫੀਸਾਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 7 ਅਗਸਤ ਹੋਵੇਗੀ। ਐਸੋਸੀਏਟ ਸੰਸਥਾਵਾਂ ਵਿਚ 17 ਅਗਸਤ, 2017 ਤਕ ਸੌ ਰੁਪਏ ਲੇਟ ਫੀਸ ਨਾਲ ਦਾਖਲਾ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਦੀ ਪ੍ਰਵਾਨਗੀ ਨਾਲ ਲਿਆ ਜਾ ਸਕਦਾ ਹੈ ਅਤੇ ਸੰਸਥਾ ਵੱਲੋਂ ਫੀਸਾਂ 23 ਅਗਸਤ ਤਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। 24 ਅਗਸਤ, 2017 ਤਕ ਪੰਜ ਸੌ ਰੁਪਏ ਲੇਟ ਫੀਸ ਨਾਲ ਦਾਖਲਾ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਪ੍ਰਵਾਨਗੀ ਨਾਲ ਲਿਆ ਜਾ ਸਕਦਾ ਹੈ ਅਤੇ ਸੰਸਥਾ ਵੱਲੋਂ 28 ਅਗਸਤ ਤਕ ਫੀਸਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media