ਸਮਰਾਲਾ, 12 ਜੁਲਾਈ (ਪੰਜਾਬ ਪੋਸਟ- ਕੰਗ) – ਬ੍ਰਾਹਮਣ ਸਭਾ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਸਭਾ ਦੇ ਪ੍ਰਧਾਨ ਸੋਨੀ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਜਿਸ
ਵਿੱਚ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਤੇ ਕੀਤੇ ਅੱਤਵਾਦੀ ਹਮਲੇ ਤਿੱਖੀ ਅਲੋਚਨਾ ਕੀਤੀ ਗਈ ਅਤੇ ਮਾਰੇ ਗਏ ਯਾਤਰੂਆਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।
ਇਸ ਮੌਕੇ ਪ੍ਰਧਾਨ ਸੋਨੀ ਸੱਦੀ ਨੇ ਇਸ ਅੱਤਵਾਦੀ ਹਮਲੇ ਦੀ ਤਿੱਖੀ ਅਲੋਚਨਾ ਕਰਦੇ ਹੋਏ ਕਿਹਾ ਕਿ ਇਹ ਹਮਲਾ ਦੇਸ਼ ’ਚ ਫਿਰਕੂ ਤਣਾਅ ਪੈਦਾ ਕਰਕੇ ਹਿੰਸਾ ਨੂੰ ਵਧਾਉਣ ਲੱਗੀਆਂ ਸ਼ਕਤੀਆਂ ਦਾ ਕਾਇਰਤਾ ਵਾਲ ਸ਼ਰਮਨਾਕ ਕਾਰਾ ਹੈ। ਉਨਾਂ ਅੱਗੇ ਕਿਹਾ ਕਿ ਅਜਿਹੇ ਦੁਸ਼ਟ ਬੰਦਿਆਂ ਨੂੰ ਭਗਵਾਨ ਪਰਸ਼ੂਰਾਮ ਜੀ ਜਰੂਰ ਸਜਾ ਦੇਣਗੇ।ਇਸ ਬੁਜ਼ਦਿਲਾਨਾ ਕਾਰਵਾਈ ਦਾ ਭਾਰਤ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ।ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਿਹਾਰੀ ਲਾਲ ਸੱਦੀ ਜਨਰਲ ਸਕੱਤਰ ਸ੍ਰੀ ਬ੍ਰਾਹਮਣ ਸਭਾ ਪੰਜਾਬ, ਵੇਦ ਪ੍ਰਕਾਸ਼ ਸੱਦੀ ਸਰਪ੍ਰਸਤ ਬ੍ਰਾਹਮਣ ਸਭਾ ਪੰਜਾਬ, ਸੁਖਦੇਵ ਰਾਜ ਸ਼ਰਮਾ ਪ੍ਰਧਾਨ ਫਹਿਤਗੜ ਸਾਹਿਬ, ਦਲਜੀਤ ਕੁਮਾਰ ਪ੍ਰਧਾਨ ਖੰਨਾ, ਨਵਨੀਤ ਕੁਮਾਰ ਪ੍ਰਧਾਨ ਸਮਰਾਲਾ, ਪ੍ਰਦੀਪ ਕੁਮਾਰ ਪ੍ਰਧਾਨ ਲੁਧਿਆਣਾ, ਸੋਹਣ ਲਾਲ ਸ਼ਰਮਾ ਪ੍ਰਧਾਨ ਸੁਨਾਮ, ਰਾਜੀਵ ਕੁਮਾਰ ਸ਼ੁਕਲਾ ਪ੍ਰਧਾਨ ਅਮਲੋਹ, ਰਾਜ ਕੁਮਾਰ ਵਿਸਸ਼ਟ ਪ੍ਰਧਾਨ ਜਲੰਧਰ, ਰਾਕੇਸ਼ ਕੁਮਾਰ ਪ੍ਰਧਾਨ ਕਰਤਾਰਪੁਰ, ਅਮਿਤ ਕੁਮਾਰ ਕੌਸ਼ਲ ਪ੍ਰਧਾਨ ਪਟਿਆਲਾ, ਸ਼ਿਵ ਕੁਮਾਰ ਸਾਸ਼ਤਰੀ ਪ੍ਰਧਾਨ ਮਾਛੀਵਾੜਾ, ਸੰਜੀਵ ਕੁਮਾਰ, ਹਰਪ੍ਰੀਤ ਕੁਮਾਰ, ਰਾਕੇਸ਼ ਕੁਮਾਰ, ਅਮਰੀਸ਼ ਕੁਮਾਰ ਸ਼ਰਮਾ, ਪ੍ਰਦੀਪ ਭਾਰਦਵਾਜ, ਅਭੀ ਭਾਰਦਵਾਜ, ਜਗਦੀਸ਼ ਕੁਮਾਰ ਸ਼ਰਮਾ ਆਦਿ ਤੋਂ ਇਲਾਵਾ ਸਮਰਾਲਾ ਇਲਾਕੇ ਦੇ ਬ੍ਰਾਹਮਣ ਸਮੂਦਾਏ ਦੇ ਲੋਕ ਵੀ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media