ਸੰਦੌੜ, 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨਸ਼ਿਆਂ ਦੇ ਦੌਰ ਵਿਚੋ ਲੰਘ ਰਹੀ ਪੰਜਾਬ ਦੀ ਜਵਾਨੀ ਬਾਰੇ ਪੰਜਾਬੀ ਫਿਲਮ `ਨਸ਼ਿਆਂ ਦਾ
ਦਲਦਲ` ਬਰਨਾਲਾ ਜਿਲੇ ਵਿਚ ਗੁਰਮਾਂ ਤੋਂ ਸ਼ੁਰੂ ਹੋ ਚੁੱਕੀ ਹੈਞਜਿਸ ਦਾ ਰਸਮੀ ਉਦਘਟਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕੀਤਾ।ਇਸ ਫਿਲਮ ਦੀ ਪਸ਼ਕਾਰੀ ਬਾਬਾ ਨਿਰਮਲ ਸਿੰਘ ਔਲਖ ਕਰ ਰਹੇ ਹਨ।ਪੰਜਾਬ ਪੋਸਟ ਦੇ ਪੱਤਰਕਾਰ ਨਾਲ ਵਿਸ਼ੇਸ਼ ਮੁਲਾਕਾਤ ਰਾਹੀ ਬਾਬਾ ਨਿਰਮਲ ਸਿੰਘ ਔਲਖ ਨੇ ਦੱਸਿਆ ਕਿ ਇਹ ਫਿਲਮ ਜਵਾਨੀ ਨੂੰ ਬਚਾਉਣ ਦੇ ਮਕਸਦ ਨਾਲ ਨਸ਼ਿਆਂ ਦੇ ਖਿਲਾਫ ਬਣਾਈ ਜਾ ਰਹੀ ਹੈ।ਜਿਸ ਦੀ ਕਹਾਣੀ ਸੰਗਰੂਰ ਜਿਲੇ ਨਾਲ ਸੰਬਧਤ ਉੱਘੇ ਗੀਤਕਾਰ ਅਤੇ ਲੇਖਕ ਬਾਈ ਧਾਲੀਵਾਲ, (ਸੁਖਮਿੰਦਰ ਧਾਲੀਵਾਲ ਹੇੜੀਕੇ) ਵਲੋਂ ਲਿਖੀ ਗਈ ਹੇ, ਜਦਕਿ ਨਿਰਦੇਸ਼ਕ ਹਰਦੀਪ ਸ਼ੇਰਪੁਰ ਹਨ।ਉਨਾ ਦੱਸਿਆ ਕਿ ਇਹ ਫਿਲਮ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਫਿਲਮਾਈ ਜਾਵੇਗੀ।ਇਸ ਫਿਲਮ ਵਿੱਚ ਮੁੱਖ ਭੂਮਿਕਾ ਗੁਰਪ੍ਰੀਤ ਕੌਰ ਬਰਾੜ, ਬਲਵੰਤ ਕੌਰ ਸੁਲਹਾਣੀ ਫਿਰੋਜਪੁਰ, ਬਾਬਾ ਨਿਰਮਲ ਔਲਖ, ਤਨੋਜ ਟਿੱਬਾ, ਹਰਦੀਪ ਸੇਰਪੁਰ, ਜਸਵਿੰਦਰ ਕੌਰ ਸੁੱਖੀ, ਮਾਸਟਰ ਮਹਿੰਦਰ ਪ੍ਤਾਪ, ਹਰਵਿੰਦਰ ਖੰਨਾ, ਬਾਈ ਧਾਲੀਵਾਲ ਨਿਭਾਅ ਰਹੇ ਹਨ।ਇਸ ਫਿਲਮ ਦੀ ਸ਼ੂਟਿੰਗ ਪ੍ਰੀਤ ਆਰਟ ਸਟੂਡੀਜ਼ ਸ਼ੇਰਪੁਰ ਵਲੋਂ ਕੀਤੀ ਜਾ ਰਹੀ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media