Wednesday, March 11, 2026

ਭਾਰਤ ਕਿਸਾਨ ਯੂਨੀਅਨ ਲੱਖੋਵਾਲ ਤੇ ਰਾਜੇਵਾਲ ਨੇ ਕਿਸਾਨਾਂ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਰਾਜੇਵਾਲ ਦੇ ਵਰਕਰਾਂ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ PPN1307201706ਨਰਿੰਦਰ ਮੋਦੀ ਦੇ ਨਾਮ ’ਤੇ ਜ਼ਿਲ੍ਹਾ ਡਿਪਟੀ ਕਮਿਸ਼ਨ ਸ: ਕਮਲਦੀਪ ਸਿੰਘ ਸੰਘਾ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸੌਂਪਿਆ।ਜਿਸ ’ਚ ਉਨ੍ਹਾਂ ਇਸ ਵੇਲੇ ਸਾਰੇ ਦੇਸ਼ ਦੇ ਕਿਸਾਨ ਗੰਭੀਰ ਆਰਥਿਕ ਸੰਕਟ ’ਚ ਫ਼ਸ ਹੋਏ ਹਨ।ਭਾਰਤ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਉਨ੍ਹਾਂ ਦੀਆਂ ਜਿਣਸਾਂ ਦੇ ਲਾਹੇਵੰਦ ਭਾਅ ਨਹੀਂ ਦਿੱਤੇ ਗਏ।ਸਿੱਟੇ ਵਜੋਂ ਸਰਕਾਰੀ ਨੀਤੀਆਂ ਕਾਰਨ ਆਰਥਿਕ ਮੰਦਹਾਲੀ ’ਚ ਫਸੇ ਕਿਸਾਨ ਸਾਰੇ ਦੇਸ਼ ’ਚ ਵੱਡੀ ਪੱਧਰ ’ਤੇ ਲਗਾਤਾਰ ਖੁਦਕਸ਼ੀਆਂ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ।ਕਿਸਾਨ ਦੀ ਸਰਕਾਰ ਵੱਲੋਂ ਨੀਤੀਬੱਧ ਢੰਗ ਨਾਲ ਕੀਤੀ ਜਾ ਰਹੀ ਲੁੱਟ ਰੁਕਣ ਦਾ ਨਾਂ ਨਹੀਂ ਹੈ ਰਹੀ। ਸਰਕਾਰ ਦੀਆਂ ਇਨ੍ਹਾਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਅੱਜ ਸਾਰੇ ਪੰਜਾਬ ’ਚ ਕਿਸਾਨ ਰੋਸ ਧਰਨੇ ਅਤੇ ਮੁਜ਼ਾਹਰੇ ਕਰ ਰਹੇ ਹਨ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ’ਤੇ ਕੋਈ ਟੈਕਸ ਨਹੀਂ ਲਾਇਆ ਜਾਂਦਾ, ਜਦ ਕਿ ਦੇਸ਼ ਦੀ ਅਬਾਦੀ ਦਾ ਇਸ ਸਭ ਤੋਂ ਵੱਡਾ ਵਰਗ ਅਸਿੱਧੇ ਟੈਕਸਾਂ ਰਾਹੀਂ ਸਭ ਤੋਂ ਵੱਧ ਮਾਰ ਝੱਲਦਾ ਹੈ।ਅਬਾਦੀ ਦਾ ਇਹ ਵੱਡਾ ਵਰਗ ਦੇਸ਼ ਦਾ ਸਭ ਤੋਂ ਵੱਡਾ ਖ਼ਪਤਕਾਰ ਵੀ ਹੈ।ਇਸ ਲਈ ਉਸਨੂੰ ਜ਼ਿੰਦਗੀ ਦੀ ਹਰ ਲੋੜ ਪੂਰੀ ਕਰਨ ਲਈ ਹਰ ਚੀਜ਼ ਖਰੀਦਣ ’ਤੇ ਟੈਕਸ ਦੇਣਾ ਪੈਦਾ ਹੈ। ਇਸ ਦੇ ਨਾਲ ਹੀ ਉਹ ਸਮਾਜ ਦੇ ਦੂਜੇ ਵਰਗਾਂ ਤੋਂ ਵੱਖ ਖੇਤੀ ਲਈ ਲੋੜੀਂਦੀਆਂ ਵਸਤਾਂ ਵੀ ਖਰੀਦਦਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਹੁਣ ਤੱਕ ਨਾ ਤਾਂ ਕਿਸਾਨਾਂ ’ਤੇ ਖਾਦਾਂ, ਕੀੜੇ ਮਾਰ, ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ ’ਤੇ ਕੋਈ ਟੈਕਸ ਨਹੀਂ ਦੇਣਾ ਪੈਦਾ ਸੀ।ਖੇਤੀ ਸੰਦ ਟੈਕਸਾਂ ਦੀ ਮਾਰ ਤੋਂ ਬਾਹਰ ਸਨ।ਉਨ੍ਹਾਂ ਕਿ ਮੌਜ਼ੂਦਾ ਸਰਕਾਰ ਨੇ ਇਹ ਵਸਤਾਂ ਜੀ.ਐਸ.ਟੀ ਦੇ ਘੇਰੇ ਵਿੱਚ ਲੈ ਆਉਂਦੀਆਂ ਹਨ। ਜਿਸ ਨਾਲ ਖਾਦਾਂ ’ਤੇ 5 ਪ੍ਰਤੀਸ਼ਤ, ਕੀਟਨਾਸ਼ਕ ਆਦਿ ’ਤੇ 18 ਪ੍ਰਤੀਸ਼ਤ, ਖੇਤੀ ਸੰਦਾਂ ’ਤੇ 18 ਪ੍ਰਤੀਸ਼ਤ, ਖੇਤੀ ਮਸ਼ੀਨਰੀ ਅਤੇ ਉਸ ਦੇ ਪੁਰਜ਼ਿਆਂ ’ਤੇ  28 ਪ੍ਰਤੀਸ਼ਤ ਜੀ.ਐਸ.ਟੀ. ਲਾਗੂ ਕਰ ਦਿੱਤਾ ਹੈ।ਇਸ ਨਾਲ ਇਕੱਲੇ ਪੰਜਾਬ ਦੇ ਕਿਸਾਨਾਂ ’ਤੇ 750 ਕਰੋੜ ਰੁਪਏ ਸਾਲਾਨਾ ਦਾ ਬੋਝ ਪੈ ਗਿਆ। ਪੰਜਾਬ ਦੇ ਕਿਸਾਨ ਇੰਨ੍ਹਾਂ ਵੱਡਾ ਭਾਰ ਚੁੱਕਣ ਲਈ ਤਿਆਰ ਨਹੀਂ।ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੀ ਕਰੜੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਘਾਟੇਵੰਤੀ ਖੇਤੀ ਨੂੰ ਬਚਾਉਣ ਲਈ ਇਹ ਟੈਕਸ ਤੁਰੰਤ ਵਾਪਸ ਲਿਆ ਜਾਵੇ।ਇਸ ਮੌਕੇ ਅਜਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਣ, ਬਲਰਾਜ ਸਿੰਘ ਸੰਦੀਪ ਸਿੰਘ ਮਨਿੰਦਰ ਸਿੰਘ ਕੁਲਬੀਰ ਸਿੰਘ ਕੋਟ ਖਾਲਸਾ, ਉਕਾਂਰ ਨਾਂਥ ਸ਼ਰਮਾ ਆਦਿ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply