ਧੂਰੀ, 12 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ
ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਦੌਰਾਨ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ, ਪ੍ਰਵਾਸੀ ਲੇਖਕ ਇਕਬਾਲ ਰਾਮੂਵਾਲੀਆ, ਵੀਰਇੰਦਰ ਬਨਭੌਰੀ ਦੇ ਪਿਤਾ ਸੁਖਦੇਵ ਸਿੰਘ ਅਤੇ ਲੋਕ ਗਾਇਕ ਕੁਲਦੀਪ ਮਾਣਕ ਦੀ ਭੈਣ ਕਰਮਜੀਤ ਅਨਮੋਲ ਦੀ ਮਾਤਾ ਮੂਰਤੀ ਦੇਵੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਰਚਨਾਵਾਂ ਦੇ ਦੌਰ ਵਿੱਚ ਸੁੁਖਵਿੰਦਰ ਲੋਟੇ ਨੇ ਗਜ਼ਲ `ਬੜੇ ਹੀ ਹਾਦਸੇ ਢੋਏ, ਉਹਨਾਂ ਦੇ ਜਾਣ ਤੋਂ ਪਿੱਛੋਂ`, ਜਗਜੀਤ ਲੱਡਾ ਨੇ ਬਾਲ ਕਵਿਤਾ, ਡਾ. ਪਰਮਜੀਤ ਦਰਦੀ ਨੇ ਕਹਾਣੀ `ਦਲੇਰ ਕੀੜੀ`, ਸੁਖਦੇਵ ਪੈਂਟਰ ਨੇ ਗੀਤ, ਜਗਸੀਰ ਮੂਲੋਵਾਲ ਨੇ ਗੀਤ, ਪ੍ਰਵੀਨ ਗਰਗ ਨੇ ਕੁਝ ਸ਼ਿਅਰ, ਸੁਰਿੰਦਰ ਇੰਸਾਂ ਨੇ ਵਿਅੰਗ, ਸੁਖਦੇਵ ਸ਼ਰਮਾਂ ਨੇ ਵਿਅੰਗ, ਗੁਰਤੇਜ ਮੱਲੂੂਮਾਜਰਾ ਨੇ ਕਵਿਤਾ, ਮੂਲ ਚੰਦ ਸ਼ਰਮਾਂ ਨੇ ਗੀਤ, ਸ਼ੈਲੇਂਦਰ ਗਰਗ ਨੇ ਸ਼ਿਅਰ, ਕਰਮ ਸਿੰਘ ਜ਼ਖਮੀ ਨੇ ਗਜ਼ਲ `ਬੇਵਸ ਅਬਲਾ ਨਾ ਵੜ ਅੰਦਰ ਭੈਣੇ, ਬਣਜਾ ਮਾਈ ਭਾਗੋ ਵਾਂਗ ਬਹਾਦਰ ਭੈਣੇ`, ਕੁਲਜੀਤ ਧਵਨ ਨੇ ਚੁਟਕੁਲੇ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਕਿਰਪਾਲ ਸਿੰਘ ਜਵੰਧਾ, ਸੰਜੇ ਲਹਿਰੀ ਅਤੇ ਘੁਮੰਡ ਸਿੰਘ ਸੋਹੀ ਨੇ ਆਪਣੇ-ਆਪਣੇ ਸੁਝਾਅ ਪੇਸ਼ ਕੀਤੇ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media