Tuesday, March 17, 2026

ਵਿਦਿਆਰਥੀਆਂ ਦਾ ਭਵਿੱਖ ਨੂੰ ਬਚਾਉਣ ਲਈ ਖਾਲਸਾ ਕਾਲਜ ਸੰਸਥਾਵਾਂ ਦੀ ਮਾਨਤਾ ਬਹਾਲ ਹੋਵੇ – ਔਜਲਾ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) –  ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਅਤੇ PPN1307201713ਵਾਈਸ ਚਾਂਸਲਰ ਤੋਂ ਮੰਗ ਕੀਤੀ ਹੈ ਕਿ ਖਾਲਸਾ ਕਾਲਜ ਅੰਮਿ੍ਰਤਸਰ ਦੇ ਜਿਹੜੇ ਤਿੰਨ ਕਾਲਜਾਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਾਨਤਾ ਰੱਦ ਕੀਤੀ ਗਈ ਸੀ, ਉਸ ਨੂੰ ਤੁਰੰਤ ਬਹਾਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਵਿਦਿਆਰਥੀ ਜਾਂ ਸਟਾਫ ਦਾ ਭਵਿੱਖ ਖ਼ਤਰੇ ਵੀ ਨਾ ਜਾਵੇ।ਅੱਜ ਕਾਂਗਰਸ ਭਵਨ ਵਿਖੇ ਸੱਦੀ ਵਿਸ਼ੇਸ਼ ਪ੍ਰੈਸ ਮੀਟਿੰਗ ਵਿੱਚ ਇਹ ਖੁਲਾਸਾ ਕਰਦਿਆਂ ਔਜਲਾ ਨੇ ਕਿਹਾ ਕਿ ਭਾਵੇਂ ਖਾਲਸਾ ਯੂਨੀਵਰਸਿਟੀ ਬਣਨ ਕਾਰਨ ਉਕਤ ਮੈਨੇਜਮੈਂਟ ਨੇ ਆਪਣੀ ਮੰਗ ਉਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲੋਂ ਇਹ ਮਾਨਤਾ ਰੱਦ ਕਰਵਾਈ ਸੀ, ਪਰ ਪੰਜਾਬ ਸਰਕਾਰ ਵਲੋਂ ਖਾਲਸਾ ਯੂਨੀਵਰਸਿਟੀ ਐਕਟ ਰੱਦ ਕਰ ਦੇਣ ਕਾਰਨ ਉਕਤ ਤਿੰਨ ਕਾਲਜਾਂ ਦਾ ਭਵਿੱਖ ਡਾਵਾਂਡੋਲ ਹੋ ਗਿਆ ਹੈ, ਜੋ ਕਿ ਵਿਦਿਆਰਥੀਆਂ, ਸੰਸਥਾ ਅਤੇ ਸਟਾਫ ਲਈ ਖ਼ਤਰੇ ਵਾਲੀ ਗੱਲ ਹੈ।ਉਨਾਂ ਦੱਸਿਆ ਕਿ ਉਨਾਂ ਇਸ ਬਾਬਤ ਰਾਜਪਾਲ ਪੰਜਾਬ ਨੂੰ ਵੀ ਪੱਤਰ ਲਿਖਿਆ ਹੈ।
ਅੰਮਿ੍ਰਤਸਰ ਦਿਹਾਤੀ ਪ੍ਰਧਾਨ ਦੀ ਗੱਲ ਕਰਦੇ ਉਨਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਕਾਂਗਰਸ ਦਾ ਆਉਣ ਵਾਲਾ ਪ੍ਰਧਾਨ ਪਾਰਟੀ ਨੂੰ ਉੱਚਾ ਚੁੱਕਣ ਅਤੇ ਲੋਕਾਂ ਦੀ ਸਾਰ ਲੈਣ ਵਾਲਾ ਹੋਵੇ ਅਤੇ ਮੈਂ ਇਸ ਲਈ ਕਾਂਗਰਸ ਹਾਈ ਕਮਾਂਡ ਨੂੰ ਆਪਣੀ ਰਾਇ ਦੇਵਾਂਗਾਂ। ਉਨਾਂ ਦੱਸਿਆ ਕਿ ਉਹ ਅੰਮਿ੍ਰਤਸਰ ਦੀ ਖੁਸ਼ਹਾਲੀ ਲਈ ਪਿਛਲੇ ਲੋਕ ਸਭਾ ਇਜਲਾਸ ਵਿਚ ਵੀ ਆਵਾਜ ਬੁਲੰਦ ਕਰਕੇ ਆਏ ਹਨ ਅਤੇ ਹਰ ਕਮੇਟੀ ਜਿੱਥੇ ਕਿ ਉਹ ਹਾਜ਼ਰ ਹੁੰਦੇ ਹਨ ਅੰਮਿ੍ਰਤਸਰ ਦੇ ਸੈਰ ਸਪਾਟੇ, ਸਨਅਤ, ਕਿਸਾਨੀ ਅਤੇ ਵਪਾਰ ਲਈ ਤਰਕ ਦੇ ਆਧਾਰ ਉੱਤੇ ਮੰਗ ਕਰਦੇ ਹਨ।ਉਨਾਂ ਦੱਸਿਆ ਕਿ ਆਉਣ ਵਾਲੇ ਲੋਕ ਸਭਾ ਇਜਲਾਸ ਵਿਚ ਵੀ ਇਸ ਵਿਸ਼ੇ ਦੇ ਨਾਲ-ਨਾਲ ਧੱਕੇ ਨਾਲ ਕਈ ਖੇਤਰਾਂ ’ਤੇ ਥੋਪੇ ਗਏ ਜੀ.ਐਸ.ਟੀ ਟੈਕਸ ਦਾ ਮੁੱਦਾ ਵੀ ਉਠਾਉਣਗੇ।
ਔਜਲਾ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਅੰਮ੍ਰਿਤਸਰ ਦਾ 450 ਸਾਲਾ ਸਥਾਪਨਾ ਦਿਵਸ ਵੱਡੇ ਪੱਧਰ ’ਤੇ ਮਾਨਾਇਆ ਜਾਵੇ ਅਤੇ ਉਹ ਇਸ ਲਈ ਮੁੱਖ ਮੰਤਰੀ ਪੰਜਾਬ ਨਾਲ ਵੀ ਗੱਲਬਾਤ ਕਰਨਗੇ।ਸ਼ਹਿਰ ਵਿਚ ਰੁੱਖਾਂ ਦੀ ਘਾਟ ਨੂੰ ਪੂਰੇ ਕਰਨ ਲਈ ਉਨਾਂ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਵਿਧਾਇਕਾਂ ਦੀ ਮੰਗ ਉੱਤੇ 50 ਲੱਖ ਰੁਪਏ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।ਉਨਾਂ ਇਸ ਲਈ ਹਰ ਘਰ ਵਿਚ 2 ਅਤੇ ਟਿਊਬਲਾਂ ਉਤੇ 10-10 ਰੁੱਖ ਲਗਾਉਣੇ ਲਾਜ਼ਮੀ ਕਰਾਰ ਦੇਣ ਦੀ ਮੰਗ ਵੀ ਕੀਤੀ ਹੈ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਆਪਣਾ ਕੀਤਾ ਹਰ ਵਾਅਦਾ ਪੂਰਾ ਕਰੇਗੀ ਅਤੇ ਰਾਜ ਦੇ ਲੋਕਾਂ ਨੂੰ ਭੈ ਮੁਕਤ ਅਤੇ ਨਸ਼ਾ ਮੁਕਤ ਸਮਾਜ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਅੰਮਿ੍ਰਤਸਰ ਨੂੰ ਸੁੰਦਰ ਤੇ ਸਮਾਰਟ ਸਿਟੀ ਬਨਾਉਣ ਲਈ ਨਵਜੋਤ ਸਿੰਘ ਸਿੱਧੂ ਦੀ ਟੀਮ ਦਿਨ ਰਾਤ ਇਕ ਕਰ ਰਹੀ ਹੈ।ਉਨਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦਾ ਵਿਗੜਿਆ ਸਿਸਟਮ ਸੁਧਰੇਗਾ ਅਤੇ ਕਿਸੇ ਦੀ ਬਦਮਾਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਉਨਾਂ ਨਾਲ ਪਾਰਟੀ ਦੇ ਮੀਤ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ, ਹਰਜਿੰਦਰ ਸਿੰਘ ਸਾਂਘਣਾ, ਸੁਖਬੀਰ ਸਿੰਘ ਮਾਹਲ, ਗੁਰਬਿੰਦਰ ਸਿੰਘ ਮਾਹਲ ਅਤੇ ਬੀਬੀ ਲੀਲਾ ਵਰਮਾ ਵੀ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply