ਨਵੀਂ ਦਿੱਲੀ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਅਰੁਣਾਚਲ ਪ੍ਰਦੇਸ਼ `ਚ 12 ਪੱਕੇ ਕੇਸੰਗ (ਐੱਸਟੀ) ਵਿਧਾਨ ਸਭਾ ਹਲਕੇ ਲਈ ਉਪ-ਚੋਣ ਰੱਦ ਕਰ ਦਿੱਤੀ ਗਈ
ਹੈ।ਪਹਿਲਾ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਨਾਮਜਦਗੀਆਂ ਭਰਨ ਦੀ ਅੱਜ ਆਖਰੀ ਤਰੀਕ ਸੀ ਅਤੇ 29 ਜੁਲਾਈ 2017 ਨੂੰ ਵੋਟਿੰਗ ਹੋਣੀ ਸੀ, ਲੇਕਿਨ ਅਰੁਣਾਚਲ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰੀ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕ ਗਈ ਹੈ ਅਤੇ ਕਈ ਉਸਾਰੀਆਂ ਰੁੜ੍ਹ ਗਈਆਂ ਹਨ ਅਤੇ ਸੜਕ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।ਖ਼ਬਰ ਹੈ ਕਿ ਖੇਤਰ ਦੇ 26 ਪੋਲਿੰਗ ਸਟੇਸ਼ਨਾਂ ਵਿੱਚੋਂ ਇਸ ਸਮੇਂ ਕੇਵਲ 9 ਪੋਲਿੰਗ ਸਟੇਸ਼ਨਾਂ ਤੱਕ ਹੀ ਪਹੁੰਚਣਾ ਸੰਭਵ ਹੈ।
ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਵੀ ਚੋਣ ਕਮਿਸ਼ਨ ਨੂੰ 11 ਜੁਲਾਈ, 2017 ਨੂੰ ਇੱਕ ਪੱਤਰ ਲਿਖ ਕੇ ਖ਼ਰਾਬ ਮੌਸਮ ਕਰਕੇ ਪੈਦਾ ਹੋਈ ਸਥਿਤੀ ਦੀ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਚੋਣ ਕਰਾਉਣਾ ਸੰਭਵ ਨਹੀ ਹੈ।ਚੋਣ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼਼ ਦੇ ਮੁੱਖ ਚੋਣ ਅਧਿਕਾਰੀ ਅਤੇ ਮੁੱਖ ਸਕੱਤਰ ਦੀਆਂ ਰਿਪੋਰਟਾਂ ‘ਤੇ ਵਿਚਾਰ ਕੀਤਾ ਅਤੇ ਮੌਸਮ ਦੀ ਮੌਜੂਦਾ ਹਾਲਤ, ਪੋਲਿੰਗ ਪਾਰਟੀਆਂ ਅਤੇ ਚੋਣ ਸਮੱਗਰੀ ਨੂੰ ਪਹੁੰਚਾਣਾ, ਪੋਲਿੰਗ ਸਟੇਸ਼ਨਾਂ ਦਾ ਰੱਖ-ਰਖਾਅ ਅਤੇ ਸਿਆਸੀ ਦਲਾਂ, ਚੋਣ ਲੜ ਰਹੇ ਉਮੀਦਵਾਰਾਂ ਅਤੇ ਵੋਟਰਾਂ ਸਮੇਤ ਸਾਰੇ ਭਾਈਵਾਲਾਂ ਦੀ ਸ਼ਮੂਲੀਅਤ ਸਹਿਤ ਸਾਰੇ ਤੱਥਾਂ ਦੀ ਸਮੀਖਿਆ ਕੀਤੀ ਅਤੇ 12 ਪੱਕੇ ਕੇਸੰਗ (ਐਸ.ਟੀ) ਵਿਧਾਨ ਸਭਾ ਹਲਕੇ ਲਈ ਉਪ-ਚੋਣ ਰੱਦ ਕਰ ਦਿੱਤੀ ਗਈ ਹੈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media