ਨਵੀਂ ਦਿੱਲੀ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਦੇ ਖੇਤਰ ਵਿੱਚ
ਸਹਿਯੋਗ ਉਤੇ ਭਾਰਤ ਅਤੇ ਜਰਮਨੀ ਵਿਚਕਾਰ ਸੰਕਲਪ ਦੇ ਸੰਯੁਕਤ ਐਲਾਨ ’ਤੇ ਹਸਤਾਖਰਾਂ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।ਸੰਕਲਪ ਦੇ ਸੰਯੁਕਤ ਐਲਾਨ ਤਹਿਤ ਸਹਿਯੋਗ ਦੇ ਤੈਅ ਕੀਤੇ ਗਏ ਖੇਤਰਾਂ ਵਿੱਚ ਪੋਸਟ-ਗਰੈਜੂਏਟ ਸਿੱਖਿਆ, ਡਾਕਟਰੀ ਅਮਲੇ ਦੀ ਸਿਖਲਾਈ, ਔਸ਼ਧੀ ਨਿਰਮਾਣ ਅਤੇ ਔਸ਼ਧੀ ਅਰਥ-ਸ਼ਾਸਤਰ, ਸਿਹਤ ਇਕਨਾਮਿਕਸ ਆਦਿ ਸ਼ਾਮਲ ਹਨ। ਇਹਨਾਂ ਸਹਿਯੋਗ ਦੇ ਵਿਸਤਾਰਾਂ ਨੂੰ ਹੋਰ ਵਧਾਉਣ ਅਤੇ ਇਸ ਸੰਕਲਪ ਦਾ ਸੰਯੁਕਤ ਐਲਾਨ (ਜੇ.ਡੀ.ਆਈ) ਨੂੰ ਲਾਗੂ ਕਰਨ ਦੀ ਨਿਗਰਾਨੀ ਲਈ ਇਕ ਕਾਰਜ ਦਲ ਦੀ ਸਥਾਪਨਾ ਕੀਤੀ ਜਾਵੇਗੀ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media