Sunday, April 5, 2026

ਖ਼ਾਲਸਾ ਵੈਟਰਨਰੀ ਕਾਲਜ ਵਿਖੇ ਪਹਿਲੇ ਬੈਚ ਦੇ 39 ਵੈਟਰਨੇਰੀਅਨ ਸਨਮਾਨਿਤ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਅੱਜ ਕਾਲਜ ਦੇ ਪਹਿਲੇ PPN1407201703ਬੈਚ ਦੇ ਸਫ਼ਲਤਾਪੂਰਵਕ ਪਾਸ ਹੋਏ 39 ਵਿਦਿਆਰਥੀਆਂ ਨੂੰ ਵੈਟਰਨਰੀ ਡਾਕਟਰ ਬਣਨ ’ਤੇ ਪ੍ਰੋਫੈਸ਼ਨਲ ਦੀ ਸਹੁੰ ਚੁਕਾਈ ਗਈ।ਇਸ ਮੌਕੇ ਵੱਖ-ਵੱਖ ਸਰਗਰਮੀਆਂ ’ਚ ਸਫ਼ਲ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀ, ਸਰਟੀਫ਼ਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵੈਟਰਨਰੀ ਵਿੱਦਿਆ ਨੂੰ ਸਰਵਉਚ ਦੱਸਦਿਆਂ ਦੁਨੀਆ ਭਰ ’ਚ ਵੈਟਰਨਰੀ ਡਾਕਟਰਾਂ ਦੀ ਵੱਧਦੀ ਲੋੜ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਸਹੁੰ ਚੁੱਕਣ ਵਾਲੇ ਵੈਟਰਨਰੀ ਡਾਕਟਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਬੇਜੁਬਾਨ ਜਾਨਵਰਾਂ ਦੀ ਸਿਹਤ ਅਤੇ ਬਿਮਾਰੀਆਂ ਦੀ ਰੋਕਥਾਮ ਕਰਨਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੁੰਦਾ ਹੈ।
ਛੀਨਾ ਅਤੇ ਪ੍ਰਿੰਸੀਪਲ ਡਾ. ਐਸ.ਐਸ ਸਿੱਧੂ ਨੇ ਮਿਲ ਕੇ ਬੈਚਲਰ ਡਿਗਰੀ ਪਾਸ ਕਰਨ ਵਾਲਿਆਂ ਨੂੰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਵੈਟਰਨਰੀ ਡਾਕਟਰਾਂ ਵਜੋਂ ਸਮਾਜ ਦੀ ਸੇਵਾ ਕਰਨ।ਇਸ ਮੌਕੇ ਵੱਖ-ਵੱਖ ਵਿਦਿਅਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।ਉਨ੍ਹਾਂ ਆਪਣੇ ਭਾਸ਼ਣ ’ਚ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਦੇ ਹੁਨਰ ਅਤੇ ਨੇਕ ਕੰਮਾਂ ਨੂੰ ਉਜਾਗਰ ਕਰਨ ਲਈ ਕੌੜੇ ਬੋਲਾਂ ਦੀ ਬਜਾਏ ਉਨ੍ਹਾਂ ਦਾ ਹੌਂਸਲਾ ਵਧਾਉਣ ਨਾ ਕਿ ਉਨ੍ਹਾਂ ਨੂੰ ਸ਼ਰਮਸਾਰ ਕਰਨ ਕਿ ਉਹ ਜੀਵਨ ’ਚ ਤਰੱਕੀ ਲਈ ਆਪਣੇ ਹੌਂਸਲੇ ਨੂੰ ਢਹਿ-ਢੇਰੀ ਹੀ ਕਰ ਲਵੇ।ਕਿਉਂਕਿ ਹਰੇਕ ਬੱਚੇ ’ਚ ਕੋਈ ਨਾ ਕੋਈ ਖ਼ੂਬੀ ਜਰੂਰ ਹੁੰਦੀ ਹੈ, ਬੱਸ ਲੋੜ ਹੈ ਉਸ ਨੂੰ ਉਭਾਰਣ ਅਤੇ ਮੌਕਾ ਦੇਣ ਦੀ।
ਇਸ ਤੋਂ ਪਹਿਲਾਂ ਛੀਨਾ ਨੇ ਜੁਆਇੰਟ ਸਕੱਤਰ ਰਾਜਬੀਰ ਸਿੰਘ, ਅਜਮੇਰ ਸਿੰਘ ਹੇਰ ਅਤੇ ਪ੍ਰਿੰਸੀਪਲ ਡਾ. ਐਸ.ਐਸ ਸਿੱਧੂ ਨਾਲ ਮਿਲ ਕੇ ਕਾਲਜ ਕੈਂਪਸ ਵਿਖੇ ਪੌਦਾਕਰਨ ਦੀ ਸ਼ੁਰੂਆਤ ਕੀਤੀ।ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ 14 ਅਗਸਤ ਤੱਕ ਇਕ ਮਹੀਨਾ ਮੈਨੇਜ਼ਮੈਂਟ ਵੱਲੋਂ ਚਲ ਰਹੇ ਵੱਖ-ਵੱਖ ਵਿੱਦਿਆ ਅਦਾਰਿਆਂ ’ਚ ਮਿੱਥੇ ਟੀਚੇ ਅਨੁਸਾਰ ਸੈਂਕੜੇ ਬੂਟੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਲਗਾਏ ਜਾਣਗੇ। ਇਸ ਮੌਕੇ ਪ੍ਰਿੰ: ਸਿੱਧੂ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਪੇਸ਼ੇ ਨਾਲ ਇਨਸਾਫ਼ ਕਰਨ ਲਈ ਸਹੁੰ ਵੀ ਚੁਕਾਈ।ਇਸ ਮੌਕੇ ਡਾ. ਜਸਪਾਲ ਸਿੰਘ, ਡਾ. ਐਮ.ਐਲ ਮਹਿਰਾ, ਡਾ. ਕੇ.ਸੀ ਚੌਧਰੀ, ਡਾ. ਜੇ.ਕੇ ਖਜ਼ੂਰੀਆ, ਡਾ. ਐਸ.ਬੀ ਬਖਸ਼ੀ, ਐਸ. ਆਜ਼ਮੀ, ਡਾ. ਐਸ.ਸੀ ਆਰੀਆ, ਡਾ. ਟੀ.ਪੀ ਸੈਣੀ, ਡਾ. ਐੱਨ. ਏ. ਸੁਦਨ, ਡਾ. ਪੀ. ਐਸ. ਮਾਵੀ, ਡਾ. ਐਸ.ਐਸ ਢਿੱਲੋਂ, ਅੰਡਰ ਸੈਕਟਰੀ ਡੀ. ਐਸ. ਰਟੌਲ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply