ਚੌਂਕ ਮਹਿਤਾ, 15 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿੱਚ ਸਿੱਖਿਆ ਵਿਭਾਗ ਦੇ
ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਐਜੂਸੈਟ ਰਾਹੀਂ ਜ਼ਿਲਾ ਸਿੱਖਿਆ ਅਫਸਰਾਂ, ਪ੍ਰਿੰਸੀਪਲਾਂ ਤੇ ਹੈੱਡ-ਮਾਸਟਰਾ ਨੂੰ ਪੰਜਾਬ ਪੱਧਰ `ਤੇ ਅੱਜ ਸੰਬੋਧਿਤ ਕੀਤੇ ਜਾ ਰਹੇ ਲੈਕਚਰ ਨੂੰ ਸੁਣਨ ਲਈ ਅੰਮ੍ਰਿਤਸਰ ਦੇ ਨਵ-ਨਿਯੁੱਕਤ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸੁਖਵਿੰਦਰ ਸਿੰਘ ਪਹੁੰਚੇ।ਇਸ ਮੌਕੇ ਸਕੂਲ ਦੇ ਪ੍ਰਿੰ. ਮੈਡਮ ਰੇਖਾ ਮਹਾਜਨ ਵੱਲੋਂ ਸੁਖਵਿੰਦਰ ਸਿੰਘ ਨੂੰ ਯਾਦਗਿਰੀ ਚਿੰਨ ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ।
ਵਰਣਨਯੋਗ ਹੈ ਕਿ ਸੁਖਵਿੰਦਰ ਸਿੰਘ ਮਹਿਤਾ ਨੰਗਲ ਸਕੂਲ ਤੋਂ ਹੀ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਇਸੇ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਦੇ ਅਹੁਦੇ `ਤੇ ਬਿਰਾਜਮਾਨ ਹੋਏ ਸਨ।ਇਸ ਉਪਰੰਤ ਉਹ ਵੱਖ-ਵੱਖ ੳੁੱਚ ਅਹੁੱਦਿਆਂ `ਤੇ ਕੰਮ ਕਰਦੇ ਰਹੇ ਤੇ ਮੰਡਲ ਸਿੱਖਿਆ ਦੇ ਅਹੁੱਦੇ ਤੱਕ ਕੰਮ ਕਰਨ ਉਪਰੰਤ ਜਿਲਾ ਸਿੱਖਿਆ ਅਫਸਰ ਦੇ ਅਹੁੱਦੇ `ਤੇ ਬਿਰਾਜਮਾਨ ਹੋਏ ਹਨ।ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਸੁਖਵਿੰਦਰ ਸਿੰਘ ਵੱਲੋਂ ਰਿਟਾਇਰਡ ਲੈਕਚਰਾਰ ਬਲਵਿੰਦਰ ਸਿੰਘ, ਭਾਸ਼ਾ ਅਧਿਆਪਕ ਨਰਿੰਦਰ ਰਾਏ, ਬਲਦੇਵ ਸਿੰਘ, ਕੁਲਬੀਰ ਸਿੰਘ, ਸੁਖਦੇਵ ਸਿੰਘ ਜਲਾਲ ਉਸਮਾਂ ਨੂੰ ਚੰਗੀਆਂ ਸੇਵਾਵਾਂ ਪ੍ਰਤੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਲੈਕ. ਸੁਖਜੀਤ ਕੌਰ, ਬਲਬੀਰ ਸਿੰਘ, ਹਰਵਿੰਦਰ ਸਿੱਧੂ, ਹਰਪ੍ਰੀਤ ਸਿੰਘ, ਸਾਬਕਾ ਚੇਅਰਮੈਨ ਡਾ. ਪਰਮਜੀਤ ਸਿੰਘ ਸੰਧੂ, ਇਕਬਾਲ ਸਿੰਘ ਸ਼ਾਹ, ਜਥੇ. ਰਾਜਬੀਰ ਸਿੰਘ ਉਦੋਨੰਗਲ, ਕਸ਼ਮੀਰ ਸਿੰਘ ਕਾਲਾ, ਬਲਵੰਤ ਸਿੰਘ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਗੁਰਧਿਆਨ ਸਿੰਘ ਮਹਿਤਾ, ਸਰਪੰਚ ਜਸਪਾਲ ਪੱਡਾ, ਹਰਜਿੰਦਰ ਜੱਜ, ਚੇਅਰਮੈਨ ਜਗਦੇਵ ਸਿੰਘ ਰੰਧਾਵਾ, ਬਲਰਾਜ ਸਿੰਘ ਕੁਹਾਟਵਿੰਡ, ਬਲਦੇਵ ਅਠਵਾਲ, ਅਮਰ ਰਾਵਤ ਆਦਿ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media