
ਅੰਮ੍ਰਿਤਸਰ, 6 ਜੁਲਾਈ ( ਸਾਜਨ/ਸੁਖਬੀਰ)- ਮਹਾਂਕਾਲੀ ਮੰਦਰ ਮਜੀਠਾ ਰੋਡ ਵੇਰਕਾ ਬਾਈਪਾਸ ਵਿਖੇ ਮੰਦਰ ਵਿੱਚ ੭੩੧ ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ 185 ਦੇ ਕਰੀਬ ਗਰੀਬ ਲੋਕਾਂ ਦਾ ਚੈਅਕਪ ਕੀਤਾ ਗਿਆ ਅਤੇ 75 ਦੇ ਕਰੀਬ ਲੋਕਾਂ ਨੁੰ ਐਨਕਾ ਵੰਡੀਆਂ ਗਈਆਂ।ਇਸ ਦੌਰਾਨ ਵਿਪਨ ਸ਼ਰਮਾ ਨੇ ਗੱਲਬਾਤ ਕਰਦਿਆ ਕਿਹਾ ਕਿ ਹਰ ਐਤਵਾਰ ਨੂੰ ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸੱਦਕਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ । ਜਿਸ ਵਿੱਚ ਗਰੀਬ ਲੋਕਾਂ ਦਾ ਫ੍ਰੀ ਚੈਕਅਪ ਕਰਨ ਦੇ ਨਾਲ ਨਾਲ ਫ੍ਰੀ ਦਵਾਇਆ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕੈਂਪ ਲਗਾਉਣਾ ਗਰੀਬ ਲੋਕਾਂ ਦੀ ਸੇਵਾ ਕਰਨਾ ਹੈ । ਜੋ ਪ੍ਰਮਾਤਮਾ ਦੀ ਕ੍ਰਿਪਾ ਦੇ ਨਾਲ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ ।ਉਨ੍ਹਾਂ ਕਿਹਾ ਕਿ ਅੱਗਲੇ ਹਫਤੇ ਮੰਦਰ ਦੇ ਵਿੱਚ ਹੀ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ ਜਾਵੇਗਾ।ਇਸ ਮੌਕੇ ਰਾਜੀਵ ਸ਼ਰਮਾ, ਇੰਦਰਜੀਤ ਸ਼ਰਮਾ, ਜਨਕਰਾਜ ਭਗਤ, ਵੀਰ ਸਿੰਘ, ਮੋਹਨ, ਧੀਰ ਸਿੰਘ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media