
ਰਈਆ/ਤਰਸਿੱਕਾ 6 ਜੁਲਾਈ (ਬਲਵਿੰਦਰ ਸੰਧੂ/ਕਵਲਜੀਤ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਸਾਹਿਬ ਤੇ ਜੋਨ ਮਹਿਤਾ ਦੇ ਸੈਕੜੇ ਪਿੰਡਾਂ ਵਿੱਚ ਹੰਗਾਮੀ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੀ ਪ੍ਰਧਾਨਗੀ ਸਤਨਾਮ ਸਿੰਘ ਸਠਿਆਲਾ ਤੇ ਅਮਰੀਕ ਸਿੰਘ ਭੋਏਵਾਲ ਨੇ ਕੀਤੀ ।ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਬਰ ਡਾ: ਸਤਨਾਮ ਸਿੰਘ ਜੋਹਲ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਨ ਵਿੱਚ ਜੁੱਟੀ ਹੋਈ ਹੈ। ਜਿਵੇ ਕਿ ਡੀਜਲ, ਪੈਟਰੋਲ, ਖਾਦਾ, ਕੀੜੇਮਾਰ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਨਾ, ਕਿਸਾਨਾਂ ਨੂੰ ਡਾ: ਸੁਆਮੀਨਾਥਣ ਦੀ ਰੀਪੋਰਟ ਮੁਤਾਬਿਕ ਫਸਲਾਂ ਦੇ ਲਾਹੇਵੰਦ ਭਾਅ ਨਾ ਦੇਣਾ ਬਿਜਲੀ ਐਕਟ 2003 ਮੁਤਾਬਿਕ ਕਿਸਾਨਾਂ ਮਜਦੂਰਾਂ ਨੂੰ ਲੱਖਾਂ ਰੁਪਏ ਦੇ ਜੁਰਮਾਨੇ ਪਾਉਣਾ ਪੰਜਾਬ ਵਿੱਚ ਵੱਡੀ ਵੱਧਰ ਤੇ ਨਸ਼ਿਆਂ ਦਾ ਦਰਿਆ ਵਗਾਉਣਾ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾ ਵਿੱਚ ਦੇਣਾ ਇਲੈਕਸ਼ਨ ਦੇ ਦਿਨਾਂ ਵਿੱਚ ਕੀਤੇ ਲੋਕਾਂ ਨਾਲ ਵਾਹਿਦਿਆਂ ਤੋ ਭੱਜਣਾ ਇਤਿਆਦਿਕ ਨੀਤੀਆਂ ਦੀ ਸਖਤ ਸਬਦਾਂ ਵਿੱਚ ਨਿਖੇਦੀ ਕੀਤੀ । ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕਰਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਡਰਾਮੇਬਾਜੀਆਂ ਬਦ ਕਰੇ ਤੇ ਕਿਸਾਨ ਤੇ ਮਜਦੂਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਵੇ । ਇਸ ਮੌਕੇ ਦਿਲਬਾਗ ਸਿੰਘ ਚੀਮਾਂਬਾਠ, ਚਰਨ ਸਿੰਘ ਕਲੇਰ ਘੁਮਾਣ, ਬੀਬੀ ਕਸਮੀਰ ਕੌਰ, ਬੀਬੀ ਰਘਬੀਰ ਕੌਰ, ਬੀਬੀ ਜਗੀਰ ਕੌਰ, ਦਲਬੀਰ ਸਿੰਘ ਬੇਦਾਦਪੁਰ, ਹਰਵਿੰਦਰ ਸਿੰਘ ਭਲਾਈਪੁਰ , ਮੁਖਬੈਨ ਸਿੰਘ ਜੋਧਾ ਨਗਰੀ, ਸਤਨਾਮ ਸਿੰਘ ਸੁਧਾਰ, ਸੁਰਜੀਤ ਸਿੰਘ ਕੰਗ , ਬੀਬੀ ਸਰਨਜੀਤ ਕੌਰ ਆਦਿ ਆਗੂ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media