ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ ਸੱਗੂ) ਸਥਾਨਕ ਧਰਮ ਸਿੰਘ ਮਾਰਕੀਟ ਨੇੜੇ ਹੈਰੀਟੇਜ਼ ਸਟ੍ਰੀਟ ਵਿਖੇ ਅੰਮ੍ਰਿਤਸਰ ਦੀਆਂ ਲਾਇਨਜ਼ ਕਲੱਬਾਂ ਵੱਲੋਂ
ਲਗਾਇਆ ਗਿਆ ਤਿੰਨ ਦਿਨਾਂ ਖੂਨਦਾਨ ਕੈਂਪ ਅੱਜ ਸਮਾਪਤ ਹੋ ਗਿਆ।ਖੂਨਦਾਨ ਕਮੇਟੀ ਦੇ ਚੇਅਰਮੈਨ ਤੇ ਲਾਇਨਜ਼ ਕਲੱਬ ਰੀਜੈਂਸੀ ਦੇ ਮੈਂਬਰ ਤੇ ਹਰਦੀਪ ਸਿੰਘ ਖੜਕਾ ਦੀ ਅਗਵਾਈ ‘ਚ ਲਗਾਏ ਗਏ ਇਸ ਕੈਂਪ ਦੌਰਾਨ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸ਼ਰਧਾਲੂਆਂ ਦੇ ਸਹਿਯੋਗ ਨਾਲ 120 ਯੂਨਿਟ ਖੂਨ ਇਕੱਤਰ ਕੀਤਾ ਗਿਆ ।
ਚੇਅਰਮੈਨ ਹਰਦੀਪ ਸਿੰਘ ਖੜਕਾ ਨੇ ਇਸ ਮੌਕੇ ਗੱਲ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ 321-ਡੀ ਗਵਰਨਰ ਬਣੇ ਸਵਰਨ ਸਿੰਘ ਖਾਲਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਖੂਨਦਾਨ ਕੈਂਪ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ ਅਤੇ ਲਾਇਨਜ਼ ਕਲੱਬਾਂ ਨੇ 2100 ਯੂਨਿਟ ਖੂਨ ਇਕੱਠਾ ਦਾ ਨਿਸ਼ਾਨਾ ਮਿਥਿਆ ਹੈ।ਉਹਨਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਸੇਵਾ ਹੈ, ਜਿਸ ਵਿੱਚ ਹਰ ਇਕ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਇਹ ਖੂਨ ਗਰੀਬਾਂ ਤੇ ਲੋੜਵੰਦਾਂ ਨੂੰ ਦਿਤਾ ਜਾਂਦਾ ਹੈ।ਇਸ ਮੌਕੇ ਜਗਮੋਹਨ ਸਿੰਘ ਦੂਆ, ਸੁਖਵਿੰਦਰ ਸਿੰਘ ਨਰੂਲਾ, ਚਰਨਜੀਤ ਸਿੰਘ ਛਾਬੜਾ, ਸਵਿੰਦਰ ਸਿੰਘ ਸ਼ਿੰਦਾ ਆਦਿ ਹਾਜਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media