Sunday, April 19, 2026

ਪੰਜਾਬ `ਚ ਲਾਲ ਬੱਤੀ ਦੀ ਥਾਂ ਲੈ ਰਿਹਾ ਹੂਟਰ ਕਲਚਰ ਮੰਦਭਾਗਾ – ਚਾਹਲ

ਜਲੰਧਰ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਲਾਲ ਬੱਤੀ ਕਲਚਰ ਲਗਭਗ ਜਿਥੇ ਖਤਮ ਹੋ ਗਿਆ ਹੈ, ਉਥੇ ਇਸ ਦੀ ਥਾਂ ਹੁਣ ਹੂਟਰ ਕਲਚਰ ਨੇ satnam-singh-chahalਲੈ ਲਈ ਹੈੈੈ ਤਾਂ ਕਿ ਲੋਕਾਂ ਦਾ ਧਿਆਨ ਰੋਡ ਤੋਂ ਨਿਕਲ ਰਹੇ ਵੀ.ਆਈ.ਪੀ ਵੱਲ ਦਿਵਾਇਆ ਜਾ ਸਕੇ।ਇਹ ਗੱਲ ਅੱਜ ਇਥੇ ਪੰਜਾਬ ਫੇਰੀ `ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਹੀ। ਉਹਨਾਂ ਆਖਿਆ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸੜਕਾਂ ਉਪਰ ਚਲ ਰਹੀਆਂ ਵੀ.ਆਈ.ਪੀ ਗੱਡੀਆਂ ਉਪਰ ਲਾਲ ਬੱਤੀ ਭਾਵੇਂ ਲੱਗੀ ਨਜਰ ਨਹੀਂ ਆ ਰਹੀ, ਲੇਕਿਨ ਵੀ.ਆਈ.ਪੀ ਗੱਡੀਆਂ ਵਿੱਚ ਸਵਾਰ ਸ਼ਾਇਦ ਸਿਆਸਤਦਾਨਾਂ, ਮੰਤਰੀਆਂ ਤੇ ਅਫਸਰਾਂ ਦੇ ਅੱਗੇ ਪਿਛੇ ਹੂਟਰ ਵਾਲੀਆਂ ਪੁਲੀਸ ਪੈਟਰੋਲ ਵਾਲੀਆਂ ਗੱਡੀਆਂ ਚੱਲਦੀਆਂ ਕਿਧਰੇ ਕਿਧਰੇ ਜਰੂਰ ਵਿਖਾਈ ਦੇ ਰਹੀਆਂ ਹਨ।ਚਾਹਲ ਨੇ ਕਿਹਾ ਕਿ ਉਹਨਾਂ ਦੇ ਅੰਦਾਜ਼ੇ ਅਨੁਸਾਰ ਅਜਿਹੀਆਂ ਗੱਡੀਆਂ ਵਿਚ ਸਵਾਰ ਵੀ.ਆਈ.ਪੀ ਨੂੰ ਖੁਸ਼ ਕਰਨ ਲਈ ਸ਼ਾਇਦ ਅਫਸਰਸ਼ਾਹੀ ਹੂਟਰ ਵਾਲੀਆਂ ਜਿਪਸੀਆਂ ਮੁਹੱਈਆਂ ਕਰਵਾ ਰਹੀ ਹੈ। ਲਾਲ ਬੱਤੀ ਕਲਚਰ ਨੂੰ ਖਤਮ ਦਾ ਮਤਲਬ ਇਹ ਹੈ ਕਿ ਸਰਕਾਰੀ ਖਜਾਨੇ ਉਪਰ ਪੈਣ ਵਾਲੇ ਬੋਝ ਨੂੰ ਘਟਾਉਣਾ ਤੇ ਆਮ ਲੋਕਾਂ ਦੀ ਜਿੰਦਗੀ ਵਿਚ ਹੋਣ ਵਾਲੀ ਪਰੇਸ਼ਾਨੀ ਨੂੰ ਖਤਮ ਕਰਨਾ।ਉਹਨਾਂ ਸਵਾਲ ਕੀਤਾ ਕਿ ਜੇਕਰ ਲਾਲ ਬੱਤੀ ਕਲਚਰ ਨੂੰ ਖਤਮ ਕਰਕੇ ਹੂਟਰ ਕਲਚਰ ਨੂੰ ਹੀ ਉਤਸ਼ਾਹਿਤ ਕਰਨਾ ਹੈ ਤਾਂ ਫਿਰ ਲਾਲ ਬੱਤੀ ਕਲਚਰ ਨੂੰ ਖਤਮ ਦਾ ਕੀ ਫਾਇਦਾ? ਦਰਅਸਲ ਸਿਆਸਤਦਾਨਾਂ ਦੀ ਫੋਕੀ ਫੂੰ ਫਾਂ ਤੇ ਸੱਸਤੀ ਛੋਹਰਤ ਹੀ ਇਹ ਕਲਚਰ ਖਤਮ ਕਰਨ ਵਿਚ ਸਹਾਈ ਨਹੀਂ ਹੋ ਰਹੀ।ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply