ਬਠਿੰਡਾ, 17 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦੇਸ਼ ਦੀ ਅਖੰਡਤਾ ਨੂੰ ਖ਼ਤਮ ਕਰਨ ਵਾਲੇ ਦੁਸ਼ਮਣਾ ਵਲੋਂ ਪਹਿਲਾਂ ਸਿੱਖ ਧਰਮ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਚਲਿਆ ਦੌਰ ਅਜੇ ਚੱਲ ਰਿਹਾ ਹੈ, ਜੋ ਰੁਕਣ ਦਾ ਨਾਮ ਨਹੀ ਲੈ ਰਿਹਾ।ਬਾਹਰਲੇ ਸੂਬਿਆਂ ਵਿਚ ਇੱਕਲੇ ਇੱਕਲੇ ਸਿੱਖ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਗੱਲ ’ਤੇ ਕੇਸਾਂ ਤੋਂ ਪਕੜ ਕੇ ਕੱਟਿਆ ਜਾ ਰਿਹਾ ਹੈ ਅਤੇ ਹੁਣ ਧਰਮ ਦੇ ਦੁਸ਼ਮਣਾਂ ਵਲੋਂ ਹਰ ਰੋਜ਼ ਵੱਖ-ਵੱਖ ਧਰਮਾਂ `ਤੇ ਹਮਲੇ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਜਾਂਦਾ ਹੈ।ਇਸੇ ਲੜੀ ਤਹਿਤ ਹੀ ਈਸਾਈ ਧਰਮ ਦੇ ਲੋਕਾਂ `ਤੇ ਹਰ ਰੋਜ਼ ਹੋ ਰਹੇ ਹਮਲਿਆਂ ਤੋ ਦੁਖੀ ਈਸਾਈ ਭਾਈਚਾਰਾ ਅਜਿਹੇ ਦੋਸ਼ੀਆਂ ਦੀ ਗਿ੍ਰਫਤਾਰੀ ਲਈ ਸੜਕਾਂ `ਤੇ ਉਤਰ ਚੁੱਕਿਆ ਹੈ।
ਇਸੇ ਤਹਿਤ ਬਠਿੰਡਾ ਵਿਖੇ ਮਾਲਵਾ ਤੋ ਇੱਕਤਰ ਹੋਏ ਈਸਾਈਆਂ ਨੇ ਇਨਸਾਫ ਲਈ ਪ੍ਰਧਾਨ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦੇ ਕੇ ਮੰਗ ਕੀਤੀ ਕਿ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਦੋਸ਼ੀਆਂ ਖਿਲ਼ਾਫ ਸਖ਼ਤ ਕਾਰਵਾਈ ਕੀਤੀ ਜਾਵੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੁਨਾਇਟਿਡ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜ਼ਾਰਜ ਸੀ ਮਸੀਹ ਅਤੇ ਆਲ ਇੰਡੀਆ ਕ੍ਰਿਸ਼ਚਨ ਮਹਾਸੰਘ ਦੇ ਪ੍ਰਧਾਨ ਸਵਰਨਜੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਲੁਧਿਆਣਾ ਵਿਖੇ ਪਾਦਰੀ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਨੇ ਕਾਬੁੂ ਨਹੀ ਕੀਤਾ ਗਿਆ।ਜਿਸ ਦੇ ਰੋਸ ਵਜੋ ਈਸਾਈ ਭਾਈਚਾਰੇ ਨੂੰ ਮਜਬੂਰਨ ਸੜਕਾਂ `ਤੇ ਉਤਰਨਾ ਪਿਆ ਹੈ।ਉਹਨਾਂ ਮੰਗ ਕੀਤੀ ਕਿ 24 ਘੰਟਿਆਂ ਵਿੱਚ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਨਹੀ ਤਾਂ ਦੇਸ਼ ਦਾ ਈਸਾਈ ਸਮਾਜ ਸੰਘਰਸ਼ ਦੇ ਰਾਹ ਪੈ ਕੇ ਇਨਸਾਫ ਦੀ ਮੰਗ ਕਰੇਗਾ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media