Wednesday, July 22, 2026

ਸਿਹਤ ਸਹੂਲਤਾਂ ਦੇਣ ਸਬੰਧੀ ਕੈਂਪ ਆਯੋਜਿਤ

ਬਠਿੰਡਾ, 17 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ. ਐਚ.ਐਨ ਸਿੰਘ ਦੀ PPN1707201706ਦੇਖ ਰੇਖ ਹੇਠ ਬੇਅੰਤ ਨਗਰ ਤੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵਿਖੇ ਨੇ ਸ਼ਿਰਕਤ ਕੀਤੀ।ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਜੇ.ਐਸ.ਵਾਈ, ਜੇ.ਐਸ.ਕੇ, ਰਾਸ਼ਟਰੀ ਬਾਲ ਸੁਰਖਿਆ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ।ਉਨਾਂ ਵੱਲੋਂ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਦਸਤ ਰੋਕੂ ਪੰਦਰਵਾੜੇ ਬਾਰੇ ਵੀ ਜਾਣਕਾਰੀ ਦਿੱਤੀ ਗਈ।ਉਨਾਂ ਦਸਿਆ ਕਿ ਜੇਕਰ ਬੱਚੇ ਨੂੰ ਇਕ ਵੀ ਪਤਲਾ ਦਸਤ ਆਉਂਦਾ ਹੈ ਤਾਂ ਇਹ ਦਸਤ ਰੋਗ ਹੈ।ਇਸ ਪੰਦਰਵਾੜੇ ਤਹਿਤ ਹਰ ਘਰ ਵਿੱਚ ਪ੍ਰਤੀ ਬੱਚੇ ਦੇ ਹਿਸਾਬ ਇਕ ਓ.ਆਰ.ਐਸ ਦਾ ਪੈਕਟ ਮਹੁੱਈਆ ਕਰਵਾਇਆ ਜਾਵੇਗਾ ਅਤੇ ਜੇਕਰ ਬੱਚਾ ਦਸਤ ਤੋਂ ਪੀੜਤ ਹੈ ਤਾਂ ਨਾਲ ਹੀ ਜਿੰਕ ਦੀ ਗੋਲੀ 14 ਦਿਨ ਤੱਕ ਦਿੱਤੀ ਜਾਣੀ ਹੈ ।ਇਹ ਗੋਲੀ ਦੋ ਮਹੀਨੇ ਤੋਂ 6 ਮਹੀਨੇ ਤੱਕ ਦੇ ਬੱਚੇ ਨੂੰ ਅੱਧੀ ਗੋਲੀ ਅਤੇ 6 ਮਹੀਨੇ ਤੋਂ 5 ਸਾਲ ਦੀ ਉਮਰ ਤੱਕ ਦੇ ਬੱਚੇ ਨੂੰ ਇਕ ਗੋਲੀ ਦਿੱਤੀ ਜਾਣੀ ਹੈ ।ਜੇਕਰ ਬੱਚਾ ਸੁਸਤ ਹੈ ਜਾਂ ਸੁਰਤ ਨਹੀਂ ਕਰ ਰਿਹਾ, ਅੱਖਾਂ ਅੰਦਰ ਧਸ ਗਈਆਂ ਹਨ, ਚਮੜੀ ਖਿੱਚਣ `ਤੇੇ ਜਲਦੀ ਵਾਪਸ ਨਹੀਂ ਆਉਂਦੀ ਤਾਂ ਬੱਚੇ ਨੂੰ ਜਲਦੀ ਤੋਂ ਜਲਦੀ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਦਾਖਲ ਕਰਵਾਇਆ ਜਾਵੇ, ਦਸਤਾਂ ਦੌਰਾਨ ਮਾਂ ਦਾ ਦੁੱਧ ਬੱਚੇ ਨੂੰ ਜਾਰੀ ਰਖਿਆ ਜਾਵੇ।ਬੱਚੇ ਨੂੰ ਹਸਪਤਾਲ ਦਾਖਲ ਕਰਵਾਉਣ ਲਈ 108 ਐਂਬੂਲੈਂਸ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ।
ਮਲਟੀਪਰਪਜ਼ ਹੈਲਥ ਵਰਕਰ ਹਰਜਿੰਦਰ ਕੌਰ ਵਲੋਂ ਮਾਵਾਂ ਅਤੇ ਬਚਿਆਂ ਲਈ ਸੰਤੁਲਿਤ ਅਹਾਰ ਸਬੰਧੀ ਜਾਣਕਾਰੀ ਦਿੱਤੀ ਗਈ।ਆਸ਼ਾ ਵਰਕਰ ਜਸਵਿੰਦਰ ਕੋਰ ਵਲੋਂ ਹੈਂਡ ਵਾਸ਼ ਸਬੰਧੀ ਦਸਿਆ ਗਿਆ।ਇਸ ਮੌਕੇ ਪ੍ਰ੍ਰੋਜੈਕਸ਼ਨਿਸਟ ਕੇਵਲ ਕਿ੍ਰਸ਼ਨ ਸ਼ਰਮਾ, ਆਸ਼ਾ ਵਰਕਰ ਪ੍ਰਨੀਤ ਕੌਰ ਤੇ ਆਂਗਣਵਾੜੀ ਵਰਕਰ ਗੁਰਜੀਤ ਕੌਰ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply