Tuesday, July 21, 2026

ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਟੈਕਨਾਲੋਜੀ ਵਿਖੇ ਅਲੂਮਨੀ ਮੀਟ ਦਾ ਆਯੋਜਨ

ਬਠਿੰਡਾ, 17 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਐਮ.ਬੀ.ਏ PPN1707201707ਦੇ 2008 ਤੋਂ 2014 ਤੱਕ ਦੇ ਪਾਸ ਹੋ ਚੁੱਕੇ ਸਾਰੇ ਬੈਚਾਂ ਦੇ ਵਿਦਿਆਰਥੀਆਂ ਲਈ ਅਲੂਮਨੀ ਮੀਟ ‘ਸਮਯੁਕਤ-2017’ ਦਾ ਆਯੋਜਿਨ ਕੀਤਾ ਗਿਆ।ਜਿਸ ਦੀ ਸ਼ੁਰੂਆਤ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਮਾਂ ਰੋਸ਼ਨ ਕਰਕੇ ਕੀਤੀ। ਇਸ ਅਲੂਮਨੀ ਮੀਟ ਵਿੱਚ ਐਮ.ਬੀ.ਏ ਦੇ 200 ਤੋਂ ਵਧੇਰੇ ਅਲੂਮਨੀ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਦੱਸਣਯੋਗ ਹੈ ਕਿ ਇਹਨਾਂ ਵਿਦਿਆਰਥੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਮੈਨੇਜਰ, ਪ੍ਰੋਫੈਸਰ, ਇੰਟਰਪ੍ਰੀਨਿਓਰਜ਼ ਅਤੇ ਪੇਸ਼ੇਵਰ ਵਜੋਂ ਵੱਖ ਵੱਖ ਪ੍ਰਸਿੱਧ ਸੰਸਥਾਵਾਂ ਅਤੇ ਕੰਪਨੀਆਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਵਿਦਿਆਰਥੀਆਂ ਨੇ ਮੰਚ ਤੇ ਆ ਕੇ ਕਾਲਜ ਵਿੱਚ ਬਿਤਾਏ ਪਲਾਂ ਬਾਰੇ ਆਪਣੇ-ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ ਸਮੇਂ ਤੇ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।ਇਸ ਅਲੂਮਨੀ ਮੀਟ ਦੌਰਾਨ ਵਿਦਿਆਰਥੀਆਂ ਲਈ ਮੰਨੋਰਜਨ ਭਰਪੂਰ ਗਤੀਵਿਧੀਆਂ ਜਿਵੇਂ ਮੰਨੋਰੰਜਕ ਗੇਮਾਂ, ਡਾਂਸ ਆਦਿ ਅਤੇ ਵਿਸ਼ੇਸ਼ ਤੌਰ ਤੇ ਮਿਸਟਰ ਸਮਯੁਕਤ ਅਤੇ ਮਿਸ ਸਮਯੁਕਤ ਦੇ ਖਿਤਾਬ ਲਈ ਮਾਡਲਿੰਗ ਅਤੇ ਟੇਲੈਂਟ ਮੁਕਾਬਲੇ ਕਰਵਾਏ ਗਏ।
ਜਿਸ ਦੌਰਾਨ ਪੁਰਾਣੇ ਵਿਦਿਆਰਥੀਆਂ ਵਿੱਚੋਂ ਗੌਰਵ (ਬੈਚ 2012-14) ਨੂੰ ਮਿਸਟਰ ਸਮਯੁਕਤ ਅਤੇ ਰਮਨਦੀਪ ਕੌਰ ( ਬੈਚ 2013-15) ਨੂੰ ਮਿਸ ਸਮਯੁਕਤ ਚੁਣਿਆ ਗਿਆ।ਐਮ.ਬੀ.ਏ ਵਿਭਾਗ ਦੇ ਮੁਖੀ ਵੱਲੋਂ ਕਾਲਜ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਇਸ ਤੋਂ ਇਲਾਵਾ ਉਹਨਾਂ ਨੇ ਪ੍ਰਮੁੱਖ ਰਿਕਰੂਟਰਜ਼ ਬਾਰੇ ਵੀ ਚਾਨਣਾ ਪਾਇਆ ਅਤੇ ਖੇਡਾਂ ਤੇ ਸੱਭਿਆਚਾਰਕ ਖੇਤਰ ਵਿਚ ਕਾਲਜ ਦੇ ਵਿਦਿਆਰਥੀਆਂ ਦੀਆਂ ਵਰਨਣਯੋਗ ਪ੍ਰਾਪਤੀਆਂ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਅਲੂਮਨੀ ਵਿਦਿਆਰਥੀਆਂ ਨਾਲ ਸਾਝਾਂ ਕੀਤਾ।ਇਹ ਅਲੂਮਨੀ ਮੀਟ ਵਿਦਿਆਰਥੀਆਂ ਲਈ ਅਭੁੱਲ ਯਾਦ ਬਣ ਗਈ ਜਦੋਂ ਪੁਰਾਣੇ ਵਿਦਿਆਰਥੀਆਂ ਨੇ ਇੱਕ ਦੂਜੇ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਕਾਲਜ ਦੇ ਖੂਬਸੂਰਤ ਪਲਾਂ ਨੂੰ ਯਾਦ ਕੀਤਾ।ਉਹਨਾਂ ਨੇ ਇੱਕ ਦੂਜੇ ਤੋਂ ਕਾਲਜ ਤੋਂ ਬਾਦ ਦੀ ਜ਼ਿੰਦਗੀ ਅਤੇ ਪਰਿਵਾਰ ਬਾਰੇ ਜਾਣਿਆ।
ਅਖੀਰ ਵਿੱਚ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਅਲੂਮਨੀ ਮੀਟ ਦੇ ਸਫਲਤਾਪੂਰਵਕ ਆਯੋਜਨ ਲਈ ਬਾਬਾ ਫ਼ਰੀਦ ਕਾਲਜ ਦੀ ਸਮੁੱਚੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ ਅਤੇ ਅਲੂਮਨੀ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply