Saturday, July 25, 2026

ਮੁਫ਼ਤ ਫਿਜਿਓਥੋਰੇਪੀ ਕੈਂਪ ਲਗਾਇਆ ਗਿਆ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਰਾਧਾ ਕ੍ਰਿਸ਼ਨ ਸਮਿਤੀ ਵਲੋਂ ਗੁਰਭਵਨ ਕਿੱਕਰ ਬਾਜ਼ਾਰ ਵਿਚ ਮੁਫ਼ਤ PPN1807201703ਫਿਜਿਓਥੋਰੇਪੀ ਕੈਂਪ ਲਗਾਇਆ ਗਿਆ।ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਨਰੇਸ਼ ਨਰੂਲਾ ਨੇ ਦੱਸਿਆ ਕਿ ਇਸ ਕੈਂਪ ’ਚ ਦੀਪਕ ਗਰੋਵਰ ਨਿੳੂਰੋ ਥੋਰੇਪਿਸਟ ਵਲੋਂ 80 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਸਿਹਤ ਸੰਭਾਲ ਲਈ ਹੋਰ ਵੀ ਕਈ ਗੁਰ ਦੱਸੇ ਗਏ।ਸਤਪਾਲ ਗੁਪਤਾ ਤੇ ਵੇਦ ਪ੍ਰਕਾਸ਼ ਨੇ ਦੱਸਿਆ ਕਿ ਇਸ ਅਸਥਾਨ ’ਤੇ ਰੋਜ਼ਾਨਾ ਜਰੂਰਤਮੰਦਾਂ ਲਈ ਸਵੇਰੇ 7 ਵਜੇ ਲੰਗਰ ਲਗਾਇਆ ਜਾਦਾ ਹੈ।ਜਿਸ ਵਿਚ ਡੇਢ ਸੌ ਦੇ ਕਰੀਬ ਵਿਅੱਕਤੀ ਲੰਗਰ ਛੱਕਦੇ ਹਨ।ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਵਿਚ ਸਤਪਾਲ ਗੁਪਤਾ, ਸੁਤੀਸ਼ ਗਰਗ, ਵੇਦ ਪ੍ਰਕਾਸ਼, ਗੁਰਸੇਵਕ ਸੇਵੀ ਆਦਿ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply