ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਬਠਿੰਡਾ ਅਤੇ ਸ਼ਹਿਰ ਬਠਿੰਡਾ ਅੰਦਰ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ
ਠੱਲ ਪਾਉਣ ਲਈ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਜੇਰੇ ਨਿਗਰਾਨੀ ਦਵਿੰਦਰ ਸਿੰਘ ਐਸ.ਪੀ ਸਿਟੀ ਤੇ ਥਾਣਾ ਕੋਤਵਾਲੀ ਇੰਚਾਰਜ ਦਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੂੰ ਖੁਫ਼ੀਆਂ ਇਤਲਾਹ ਮਿਲੀ ਕਿ ਸੁਖਜੀਵਨ ਸ਼ਾਹ ਉਰਫ ਜੀਵਨ ਪੁੱਤਰ ਸੋਹਣ ਸ਼ਾਹ, ਜਗਦੇਵ ਸਿੰਘ ਉਰਫ ਜੁਗਨੂੰ ਪੁੱਤਰ ਜਰਨੈਲ ਸਿੰਘ, ਜੰਗੀਰ ਸਿੰਘ ਉਰਫ ਜੀਰਾ ਪੁੱਤਰ ਨਾਨੂ ਰਾਮ, ਹਰਜਿੰਦਰ ਸਿੰਘ ਉਰਫ ਬੱਬੀ ਪੁੱਤਰ ਬਲਰਾਜ ਸਿੰਘ, ਰਿੰਕੂ ਪੁੱਤਰ ਨਾਨੂ ਰਾਮ ਅਤੇ ਰੂਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਆਨ ਜੈ ਸਿੰਘ ਵਾਲਾ ਚੋਰੀ ਕਰਨ ਦੇ ਆਦੀ ਹਨ ਅਤੇ ਬਠਿੰਡਾ ਕਪਾਹ ਮੰਡੀ ’ਚ ਮਾਰੂ ਹਥਿਆਰਾਂ ਨਾਲ ਲੈਂਸ ਅਤੇ ਮੋਟਰਸਾਈਕਲਾਂ ’ਤੇ ਗਲਤ ਨੰਬਰ ਲਗਾ ਕੇ ਲੁੱਟ ਖੋਹ ਕਰਨ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਉਡੀਕ ’ਚ ਬੈਠੇ ਹਨ।ਜਿਸ `ਤੇ ਮੁਕੱਦਮਾ ਨੰਬਰ 159 ਮਿਤੀ 17/07/2017 ਅ/ਧ 399, 402, 411, 413, 473 ਹਿੰ:ਦੰ:,ਥਾਨਾ ਕੋਤਵਾਲੀ ਦਰਜ ਕਰਕੇ ਮੌਕੇ ’ਤੇ ਰੰਗੇ ਹੱਥੀਂ ਕਾਬੂ ਕੀਤਾ ਅਤੇ ਇਨਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਚਾਰ ਮੋਟਰਸਾਈਕਲ, ਕ੍ਰਿਪਾਨ, ਕਿਰਚ, ਕਾਪਾ ਤੇ ਬੇਸਵਾਲ ਮਾਰੂ ਹਥਿਆਰ ਬਰਾਮਦ ਹੋਏ। ਪੁੱਛਗਿੱਛ ਦੌਰਾਨ ਇਨਾਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਚੋਰੀ ਕੀਤੇ 20 ਹੋਰ ਮੋਟਰਸਾਈਕਲ ਬਰਾਮਦ ਕਰਵਾਏ ਜਾ ਚੁੱਕੇ ਹਨ। ਜੋ ਇਹ ਅੱਗੇ ਕੌਡੀਆਂ ਦੇ ਭਾਅ ਗੁਰਮੁੱਖ ਸਿੰਘ ਕਬਾੜੀਆ ਪੁੱਤਰ ਖਜਾਨ ਸਿੰਘ ਤੇ ਬਿੰਦਰ ਸਿੰਘ ਕਬਾੜੀਆ ਪੁੱਤਰ ਮੁਹਿੰਦਰ ਸਿੰਘ ਵਾਸੀਆਨ ਜੈ ਸਿੰਘ ਵਾਲਾ ਨੂੰ ਵੇਚਣੇ ਪਾਏ ਗਏ ਸਨ। ਪੁਲਿਸ ਅਨੁਸਾਰ ਦੋਵੇਂ ਕਬਾੜੀਏ ਫਰਾਰ ਹਨ, ਉਨਾਂ ਦੀ ਤਲਾਸ਼ ਜਾਰੀ ਹੈ।ਐਸ.ਪੀ ਸਿਟੀ ਨੇ ਦੱਸਿਆ ਕਿ ਹੋਰ ਤਫਤੀਸ਼ ਕਰਨ ’ਤੇ ਹੋਰ ਵੀ ਵਾਰਦਾਤਾਂ ਦੇ ਇੰਕਸਾਫ ਹੋਣ ਦੀ ਸੰਭਾਵਨਾ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media