ਸੰਦੌੜ 18 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਛੀਆਂ ਅਤੇ ਵਾਤਾਵਰਣ ਦੀ ਸੇਵਾ ਸੰਭਾਲ ਲਈ ਪਿਛਲੇ ਅੱਧੇ ਦਹਾਕੇ ਤੋਂ ਪੰਛੀ ਤੇ ਵਾਤਾਵਰਣ ਪ੍ਰੇਮੀ
ਮਾ. ਰਾਜੇਸ਼ ਰਿਖੀ ਵੱਲੋਂ ਚਲਾਈ ਜਾ ਰਹੀ ਸੂਬਾ ਪੱਧਰੀ ਸਰਗਰਮ ਮਹਿੰਮ ‘ਪੰਛੀ ਪਿਆਰੇ’ ਤਹਿਤ ਹੁਣ ਇਲਾਕੇ ਵਿੱਚ ਪੌਦਾ ਨਰਸਰੀਆਂ ਸਥਾਪਿਤ ਕਰਨ ਦਾ ਵੱਡਾ ਉੱਦਮ ਕੀਤਾ ਗਿਆ ਹੈ।ਜਿਸ ਤਹਿਤ ਪਿੰਡ ਫਤਿਹਗੜ ਪੰਜਗਰਾਈਆਂ ਵਿਖੇ ਸੁਰੂ ਕੀਤੀ ਪਹਿਲੀ ਨਰਸਰੀ ਦਾ ਉਦਘਾਟਨ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਹੜੇ ਪੌਦਾ ਲਗਾ ਕੇ ਕੀਤਾ।
ਇਸ ਸਮੇਂ ਉਹਨਾਂ ਕਿਹਾ ਕਿ ਅਜ ਵਾਤਾਵਰਣ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਲੋੜ ਹੈ ਤਾਂ ਜੋ ਦਿਨੋ ਦਿਨ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਉਹਨਾਂ ਕਿਹਾ ਕਿ ਹਰਿਆਵਲ ਸ਼ਾਂਤੀ ਦੀ ਪ੍ਰਤੀਕ ਹੈ ਅਤੇ ਦਰੱਖਤ ਹਮੇਸ਼ਾ ਮਨੁੱਖਾਂ ਲਈ ਲਾਭਦਾਇਕ ਹਨ। ਇਸ ਲਈ ਇਹਨਾਂ ਨੂੰ ਲਗਾ ਕੇ ਪਾਲਣਾ ਵੀ ਜਰੂਰੀ ਹੈ।ਇਸ ਮੌਕੇ ਉਹਨਾਂ ਨੇ ਨਰਸਰੀ ਦੇ ਨਵੇਕਲੇ ਕਾਰਜ ਅਤੇ ਮੁਹਿੰਮ ਤਹਿਤ ਪਾਲੇ ਜਾ ਰਹੇ ਦਰੱਖਤਾਂ ਦੀ ਸ਼ਲਾਘਾ ਵੀ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਮਾਸਟਰ ਰਾਜੇਸ਼ ਰਿਖੀ ਨੇ ਦਸਿਆ ਕਿ ਇਹ ਮੁਹਿੰਮ ਪਿਛਲੇ ਚਾਰ ਸਾਲਾਂ ਤੋਂ ਚਲਾਈ ਜਾ ਰਹੀ ਹੈ। ਇਸ ਤਹਿਤ ਪੰਛੀਆਂ ਲਈ ਪਾਣੀ ਦੇ ਕਟੋਰੇ, ਆਲਣੇ ਅਤੇ ਦਰੱਖਤ ਲਗਾਉਣ ਦਾ ਕਾਰਜ ਕੀਤਾ ਜਾਂਦਾ ਹੈ।ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਮੁਫਤ ਪੌਦੇ ਵੰਡੇ ਜਾਣਗੇ ਅਤੇ ਹੁਣ ਮੁਹਿੰਮ ਤਹਿਤ ਇੱਕ ਲੱਖ ਪੌਦਾ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਦੇ ਲਗਾ ਕੇ ਉਹਨਾਂ ਨੂੰ ਪਾਲਣ ਦਾ ਜ਼ਿੰਮਾ ਲੈਣ।
ਇਸ ਮੌਕੇ ਮੈਂਬਰ ਈਸ਼ਰਪਾਲ ਸਿੰਘ, ਸਟੇਟ ਐਵਾਰਡੀ ਅਧਿਆਪਕ ਦੇਵੀ ਦਿਆਲ, ਫਕੀਰ ਸਿੰਘ ਟਿੱਬਾ, ਸਕੂਲ ਮੁਖੀ ਅਮਰਜੀਤ ਕੌਰ, ਮਾ. ਰਾਜੇਸ਼ ਰਿਖੀ, ਮਾ. ਬਲਵੀਰ ਸਿੰਘ, ਮਾ. ਸੁਖਵਿੰਦਰ ਸਿੰਘ, ਪੰਚ ਬਲਜੀਤ ਸਿੰਘ ਸੰਧੂ, ਪੰਚ ਸਵਰਨ ਸਿੰਘ, ਪੰਚ ਚਰਨ ਸਿੰਘ ਢਿਲੋਂ, ਜਸਪਾਲ ਸਿੰਘ ਜੱਸੀ, ਮਾ. ਸੋਮ ਨਾਥ, ਮਾ. ਅਵਤਾਰ ਸਿੰਘ, ਚੇਅਰਮੈਨ ਨਰਿੰਦਰ ਸਿੰਘ, ਮਹਿੰਦਰ ਸਿੰਘ ਗਰਚਾ, ਪ੍ਰਧਾਨ ਸ਼ੇਰ ਸਿੰਘ, ਜਗਜੀਤਪਾਲ ਸਿੰਘ ਘਨੌਰੀ, ਮੈਡਮ ਰੁਪਿੰਦਰ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਗਗਨਦੀਪ ਕੌਰ, ਮੈਡਮ ਆਸ਼ਾ ਰਾਣੀ, ਮੈਡਮ ਨਸ਼ੀਮ, ਬੱਬੂ ਖੁਰਮੀ, ਨਰੇਸ਼ ਕੁਮਾਰ, ਗਾਂਧੀ ਗਰੇਵਾਲ, ਸੁਰਿੰਦਰ ਸਿੰਘ ਛਿੰਦਾ, ਚਮਕੌਰ ਸਿੰਘ ਤੇ ਪਿ੍ਰੰਸ ਖਾਲਸਾ ਸਮੇਤ ਸਮੂਹ ਗ੍ਰਾਂਮ ਪੰਚਾਇਤ ਅਤੇ ਸਕੂਲ ਕਮੇਟੀ ਮੈਂਬਰ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media