ਸੰਦੌੜ 18 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿਹਤ ਵਿਭਾਗ ਵਿੱਚ ਸਿਹਤ ਵਰਕਰਾਂ ਦੀ ਚੱਲ ਰਹੀ ਭਰਤੀ ਉਪਰ ਮਾਨਯੋਗ ਅਦਾਲਤ ਵਲੋਂ
ਲਗਾਈ ਗਈ ਰੋਕ ਦਾ ਠੋਸ ਹੱਲ ਕਰਵਾਉਣ, ਜਾਰੀ ਹੋਏ ਇਸ਼ਤਿਹਾਰ ਅਨੁਸਾਰ 1263 ਸਿਹਤ ਵਰਕਰਾਂ ਦੀ ਨਿਯੁੱਕਤੀ, ਕੌਂਸਲਿੰਗ ਕਰਵਾ ਚੁੱਕੇ ਸਾਰੇ ਉਮੀਦਵਾਰਾਂ ਨੂੰ ਚੱਲ ਰਹੀ ਭਰਤੀ ਪ੍ਰਕਿਰਿਆ ਵਿਚ ਹੀ ਅਸਾਮੀਆਂ ਵਧਾ ਕੇ ਨਿਯੁੱਕਤ ਕਰਨ ਅਤੇ ਵਿਭਾਗ ਅੰਦਰ ਖਾਲੀ ਰਹਿੰਦੀਆਂ ਸਾਰੀਆਂ ਅਸਾਮੀਆਂ ਦੀ ਪੂਰਤੀ ਕਰਨ ਦੀ ਮੰਗ ਨੂੰ ਲੈ ਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਡਾਇਰੈਕਟਰ ਸਿਹਤ ਰਾਜੀਵ ਭੱਲਾ ਨਾਲ ਸਕੱਤਰੇਤ ਚੰਡੀਗੜ ਵਿਖੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਨੇ ਪੈਨਲ ਮੀਟਿੰਗ ਕੀਤੀ ।
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਯੂਨੀਅਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ 16 ਜੁਲਾਈ ਨੂੰ ਸਿਹਤ ਮੰਤਰੀ ਦੀ ਪਟਿਆਲਾ ਵਿਖੇ ਰਿਹਾਇਸ਼ ਦੇ ਘਿਰਾਓ ਦਾ ਪੋ੍ਰਗਰਾਮ ਉਲੀਕਿਆ ਗਿਆ ਸੀ। ਪ੍ਰੰਤੂ ਸਿਹਤ ਡਾਇਰਕੈਟਰ ਵਲੋਂ ਆਏ ਸੱਦੇ ਮੁਤਾਬਿਕ ਯੂਨੀਅਨ ਵੱਲੋਂ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਹੋਈ।
ਸਕੱਤਰੇਤ ਵਿਖੇ ਹੋਈ ਮੀਟਿੰਗ ਵਿੱਚ ਬੇਰੁਜ਼ਗਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਸਮੇਤ ਸ਼ਰਨਜੀਤ ਸਿੰਘ ਅਜਨਾਲਾ ਅਤੇ ਮਲਟੀਪਰਪਜ਼ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਹਾਜ਼ਰ ਸਨ। ਮੀਟਿੰਗ ਦੌਰਾਨ ਬੇਰੁਜ਼ਗਾਰ ਆਗੂਆਂ ਨੇ ਮੰਗ ਕੀਤੀ ਕਿ ਮਾਨਯੋਗ ਅਦਾਲਤ ਹਾਈਕੋਰਟ ਪੰਜਾਬ ਅਤੇ ਹਰਿਆਣਾ ਚੰਡੀਗੜ ਵਿਖੇ ਦਾਇਰ ਪਟੀਸ਼ਨਾਂ ਕਾਰਨ ਜੋ ਪਹਿਲੀ ਸੂਚੀ ਦੇ 919 ਉਮੀਦਵਾਰਾਂ ਦੀ ਨਿਯੁੱਕਤੀ ੳੇੁਪਰ ਰੋਕ ਲੱਗੀ ਹੋਈ ਉਸ ਨੂੰ ਮਹਿਕਮਾ ਅਤੇ ਸਰਕਾਰ ਇੱਕ ਹਲਫਨਾਮਾ ਮਾਨਯੋਗ ਅਦਾਲਤ ਵਿੱਚ ਦਾਇਰ ਕਰਕੇ ਖਤਮ ਕਰਵਾ ਸਕਦੀ ਹੈ।ਇਸ ਸੰਬੰਧੀ ਪਿਛਲੇ ਸਮੇਂ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ ਅਧਿਆਪਕਾਂ ਦੀ ਭਰਤੀ ਉਪਰ ਪਰਮਿੰਦਰ ਕੌਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਛੋਟ ਲੈ ਕੇ ਹੋਈ ਨਿਯੁੱਕਤੀ ਦਾ ਹਵਾਲਾ ਵੀ ਦਿੱਤਾ ਗਿਆ।ਜਿਸ ਉਪਰ ਮੰਤਰੀ ਵੱਲੋਂ ਗੌਰ ਕਰਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ।ਕੌਂੱਸਲਿੰਗ ਕਰਵਾ ਚੁੱਕੇ ਉਮੀਦਵਾਰਾਂ ਦੀ ਨਿਯੁੱਕਤੀ ਸੰਬੰਧੀ ਉਨਾਂ ਭਰੋਸਾ ਦਿੱਤਾ ਕਿ ਮਹਿਕਮੇ ਅੰਦਰ ਵਰਕਰਾਂ ਦੀ ਥੁੜ ਨੂੰ ਮਹਿਸੂਸ ਕਰਦਿਆਂ 30 ਅਪ੍ਰੈਲ 2017 ਦੇ ਵਾਅਦੇ ਅਨੁਸਾਰ ਉਹ ਅਸਾਮੀਆਂ ਵਿੱਚ ਵਾਧਾ ਕਰਨ ਦੇ ਵਾਅਦੇ ਨੂੰ ਪੂਰਾ ਕਰਨਗੇ।
ਇਸ ਤੋਂ ਇਲਾਵਾ ਵਿਭਾਗ ਅੰਦਰ ਸਾਰੀਆਂ ਖਾਲੀ ਅਸਾਮੀਆਂ ਦੀ ਪੂਰਤੀ ਕਰਨ ਤੇ ਬੇਰੁਜ਼ਗਾਰਾਂ ਵੱਲੋਂ ਦਿੱਤੀ 12 ਮੰਗਾਂ ਦੀ ਸੂਚੀ ਉਪਰ ਵੀ ਗੌਰ ਕਰਨ ਦਾ ਭਰੋਸਾ ਦਿੱਤਾ।ਬੇਰੁਜ਼ਗਾਰ ਆਗੂਆਂ ਨੇ ਮੀਟਿੰਗ ਉਪਰੰਤ ਚਿਤਾਵਨੀ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਮਹਿਕਮਾਂ ਅਤੇ ਸਰਕਾਰ ਕੀਤੇ ਵਾਅਦਿਆਂ ਤੋਂ ਮੁਕਰੇ ਤਾਂ ਜਲਦੀ ਹੀ ਮੁੜ ਕੇ ਫਿਰ ਸ਼ੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।
ਇਸ ਸਮੇਂ ਗੁਰਜੰਟ ਸਿੰਘ ਮੋਗਾ, ਅਮਰਜੀਤ ਸਿੰਘ ਅੰਮਿ੍ਰਤਸਰ ਸਾਹਿਬ, ਹਰਜਿੰਦਰ ਸਿੰਘ ਸੂਬਾ ਸਕੱਤਰ, ਮਨਦੀਪ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਸੂਬਾ ਕਮੇਟੀ ਮੈਂਬਰ ਮਾਨਸਾ, ਰਾਜਿੰਦਰ ਕੁਮਾਰ ਫਾਜ਼ਿਲਕਾ ਸੂਬਾ ਖਜ਼ਾਨਚੀ, ਮਲਕੀਤ ਸਿੰਘ, ਗੁਰਭੇਜ ਸਿੰਘ ਮੁਕਤਸਰ ਸਾਹਿਬ, ਨਜੀਤ ਸਿੰਘ ਹੁਸ਼ਿਆਰਪੁਰ, ਜਸਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਸ਼੍ਰੀ ਅੰਮਿ੍ਰਤਸਰ ਸਾਹਿਬ, ਜਗਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਸੋਨੀ ਬਠਿੰਡਾ, ਜਸਮੇਲ ਸਿੰਘ, ਸੁਖਬੀਰ ਦਾਸ, ਝਿਰਮਲ ਸਿੰਘ ਅਤੇ ਯਾਦਵਿੰਦਰ ਸਿੰਘ ਸਾਰੇ ਪਟਿਆਲਾ ਤੋਂ ਇਲਾਵਾ ਬਲਦੇਵ ਸਿੰਘ, ਮਨਜੀਤ ਸਿੰਘ, ਅਜੀਤਪਾਲ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਰਣਦੀਪ ਸਿੰਘ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media