Thursday, June 18, 2026

ਸਾਵਧਾਨ, ਬੋਰ ਰਾਹੀਂ ਧਰਤੀ `ਚ ਸਨਅਤੀ ਦੂਸ਼ਿਤ ਪਾਣੀ ਮਿਲਾਉਣ ਵਾਲਿਆਂ ਵਿਰੁੱਧ ਹੋਵੇਗੀ ਅਪਰਾਧਿਕ ਕਾਰਵਾਈ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਪੱਸ਼ਟ ਕੀਤਾ ਹੈ ਕਿ ਧਰਤੀ ਵਿਚ ਬੋਰ ਕਰਕੇ PPN1907201710ਆਪਣੀਆਂ ਸਨਅਤਾਂ, ਘਰਾਂ, ਸਕੂਲਾਂ ਆਦਿ ਦਾ ਗੰਦਾ ਤੇ ਦੂਸ਼ਿਤ ਪਾਣੀ ਜ਼ਮੀਨਦੋਜ ਪਾਣੀ ਵਿਚ ਮਿਲਾਉਣ ਵਾਲੇ ਲੋਕਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤਾ ਜਾਣਗੇ। ਅੱਜ ਜਿਲਾ ਪ੍ਰੀਸ਼ਦ ਹਾਲ ਵਿਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੰਘਾ ਨੇ ਖੇਤੀ ਵਿਭਾਗ, ਮਿੱਟੀ ਤੇ ਪਾਣੀ ਬਚਾਓ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਦੀ ਸਾਂਝੀ ਟੀਮ ਗਠਿਤ ਕਰਕੇ ਇਸ ਕੰਮ ਦੀ ਜਾਂਚ ਪਿੰਡਾਂ ਤੱਕ ਕਰਵਾਉਣ ਦੀ ਹਦਾਇਤ ਕੀਤੀ ਹੈ। ਉਨਾਂ ਕਿਹਾ ਕਿ ਜ਼ਮੀਨਦੋਜ ਪਾਣੀ ਵਿਚ ਦੂਸ਼ਿਤ ਪਾਣੀ ਮਿਲਾਉਣਾ ਬੇਹੱਦ ਘਟੀਆ ਕੰਮ ਹੈ, ਜੋ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਵੀ ਜ਼ਹਿਰ ਬੀਜਣ ਦੇ ਸਮਾਨ ਹੈ।ਉਨਾਂ ਕਿਹਾ ਕਿ ਆਪਣਾ ਥੋੜਾ ਖਰਚ ਬਚਾਉਣ ਲਈ ਜੋ ਲੋਕ ਅਜਿਹਾ ਕੰਮ ਕਰਦੇ ਹਨ, ਉਹ ਬਖਸ਼ੇ ਨਹੀਂ ਜਾਣਗੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸ਼ਹਿਰ ਦੇ ਨਾਲ-ਨਾਲ ਇਹ ਜਾਂਚ ਮੁਹਿੰਮ ਪਿੰਡਾਂ ਤੱਕ ਚਲਾਈ ਜਾਵੇ, ਕਿਉਂਕਿ ਕਈ ਜਗਾ ਬੰਦ ਪਏ ਟਿੳੂਬਵੈਲ ਦੇ ਬੋਰ ਵੀ ਅਜਿਹਾ ਕੰਮ ਕਰਨ ਲਈ ਵਰਤੇ ਜਾ ਸਕਦੇ ਹੋਣਗੇ।
ਉਨਾਂ ਦੱਸਿਆ ਕਿ ਕੇਵਲ ਤੇ ਕੇਵਲ ਮੀਂਹ ਦਾ ਪਾਣੀ ਜੋ ਕਿ ਸਾਡੀਆਂ ਘਰਾਂ, ਕੰਪਲੈਕਸਾਂ ਤੇ ਦਫਤਰਾਂ ਆਦਿ ਦੀਆਂ ਛੱਤਾਂ ’ਤੇ ਇਕੱਠਾ ਹੁੰਦਾ ਹੈ, ਨੂੰ ਹੀ ਸਿੱਧਾ ਧਰਤੀ ਵਿਚ ਪਾਇਆ ਜਾ ਸਕਦਾ ਹੈ, ਨਾ ਕਿ ਦੂਸ਼ਿਤ ਪਾਣੀ ਨੂੰ, ਕਿਉਂਕਿ ਧਰਤੀ ਵਿਚ ਦੂਸ਼ਿਤ ਪਾਣੀ ਜੇਕਰ ਸਿੱਧਾ ਮਿਲ ਜਾਵੇ ਤਾਂ ਉਹ ਆਪਣੇ ਨਾਲ ਕਈ ਤਰਾਂ ਦੀਆਂ ਅਸ਼ੁਧੀਆਂ, ਜਿਸ ਵਿਚ ਸਨਅਤਾਂ ਵਿਚ ਵਰਤੇ ਜਾਂਦੇ ਰਸਾਇਣ, ਕੀਟਨਾਸ਼ਕ ਆਦਿ ਸ਼ਾਮਿਲ ਹਨ, ਜ਼ਮੀਨਦੋਜ ਪਾਣੀ ਵਿਚ ਮਿਲ ਕੇ ਮਨੁੱਖੀ ਸਿਹਤ ’ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ ਅਤੇ ਅਜਿਹਾ ਪਾਣੀ ਪੀਣ ਵਾਲੇ ਕਈ ਤਰਾਂ ਦੀਆਂ ਬਿਮਾਰੀਆਂ ਦੀ ਜਕੜ ਵਿਚ ਆ ਸਕਦੇ ਹਨ।ਇਸ ਦੇ ਉਲਟ ਜੇਕਰ ਇਹ ਪਾਣੀ ਧਰਤੀ ’ਤੇ ਅਸਿੱਧੇ ਤੌਰ ’ਤੇ ਸਿਮ ਕੇ ਹੇਠਾਂ ਜਾਵੇ ਤਾਂ ਇਹ ਕੁਦਰਤੀ ਤੌਰ ’ਤੇ ਧਰਤੀਆਂ ਦੀਆਂ ਕਈ ਤੈਆਂ ਵਿਚ ਹੁੰਦਾ ਹੋਇਆ ਆਪਣੇ ਆਪ ਫਲਿਟਰ ਹੋ ਜਾਂਦਾ ਹੈ ਅਤੇ ਉਸ ਦੀਆਂ ਅਸ਼ੁੱਧੀਆਂ ਜ਼ਮੀਨਦੋਜ ਪਾਣੀ ਵਿਚ ਨਹੀਂ ਮਿਲਦੀਆਂ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply