
ਫਾਜਿਲਕਾ, 7 ਜੁਲਾਈ (ਵਿਨੀਤ ਅਰੋੜਾ) – ਉਪਮੰਡਲ ਦੇ ਪਿੰਡ ਕਰਨੀਖੇੜਾ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਗਗਨੇਸ਼ ਕੁਮਾਰ ਦੀ ਦੇਖਰੇਖ ਵਿੱਚ ਟਰੈਫਿਕ ਐਜੂਕੇਸ਼ਨ ਸੈਲ ਦੇ ਇਨਚਾਰਜ ਏਐਸਆਈ ਬਾਲ ਕ੍ਰਿਸ਼ਣ ਅਤੇ ਹੇਡ ਕਾਂਸਟੇਬਲ ਜੰਗੀਰ ਸਿੰਘ ਨੇ ਸੋਮਵਾਰ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਸੇਮਿਨਾਰ ਦਾ ਆਯੋਜਨ ਕੀਤਾ । ਸੇਮਿਨਾਰ ਵਿੱਚ ਹੇਡ ਕਾਂਸਟੇਬਲ ਜੰਗੀਰ ਸਿੰਘ ਨੇ ਟਰੈਫਿਕ ਨਾਲ ਸਬੰਧਤ ਫਲੈਕਸ ਬੋਰਡ ਦੀ ਸਹਾਇਤਾ ਨਾਲ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਏ ਐਸ ਆਈ ਬਾਲ ਕ੍ਰਿਸ਼ਣ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦਾ ਪਾਲਣ ਕਰਣ ਲਈ ਪ੍ਰੇਰਿਤ ਕੀਤਾ । ਅੰਤ ਵਿੱਚ ਸਕੂਲ ਪ੍ਰਿੰਸੀਪਲ ਓਮਪ੍ਰਕਾਸ਼ ਜੈਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media