Sunday, October 11, 2026

ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਉਦਘਾਟਨੀ ਗੁਰਮਤਿ ਸਮਾਗਮ 22 ਨੂੰ

ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰਦੁਆਰਾ ਖਾਲਸਾ ਦੀਵਾਨ ਸਿੰਘ ਸਭਾ ਦੀ ਪੁਰਾਣੀ ਇਮਾਰਤ ਦੀ ਥਾਂ ’ਤੇ ਨਵੀਂ ਇਮਾਰਤ ਦਾ ਉਦਘਾਟਨੀ ਗੁਰਮਤਿ ਸਮਾਗਮ 22 ਜੁਲਾਈ ਦਿਨ ਸ਼ਨੀਚਰਵਾਰ ਸਵੇਰੇ 9.00 ਵਜੇ ਤੋਂ 11.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ।ਇਸ ਗੁਰਮਤਿ ਸਮਾਗਮ ਵਿਚ ਉਚ ਕੋਟੀ ਦੇ ਪੰਥਕ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਅਤੇ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਪਹੰੁਚ ਕੇ ਸੰਗਤਾਂ ਨੂੰ ਰੁਹਾਨੀ ਬਾਣੀ ਨਾਲ ਜੋੜਣਗੇ।ਇਨਾਂ ਤੋਂ ਇਲਾਵਾ ਅਮਰਜੀਤ ਸਿੰਘ ਚਾਵਲਾ ਜਰਨਲ ਸਕੱਤਰ ਸ੍ਰੋਮਣੀ ਕਮੇਟੀ ਵੀ ਵਿਸੇਸ਼ ਹਾਜ਼ਰੀ ਭਰਨਗੇ।ਇਸ ਬਾਰੇ ਜਾਣਕਾਰੀ ਭਾਈ ਰਾਜਿੰਦਰ ਸਿੰਘ ਸਿੱਧੂ ਪ੍ਰਧਾਨ ਸਿੰਘ ਸਭਾ ਵਲੋਂ ਦਿੱਤੀ ਗਈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply