ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਈ ਆਸਾ ਸਿੰਘ ਗਰਲਜ਼ ਕਾਲਜ ਦੇ 45ਵੇਂ ਵਿਦਿਅਕ ਸੈਸ਼ਨ ਦਾ ਆਗਾਜ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਪਤਾਹਿਕ ਪਾਠ ਦੇ ਭੋਗ ਉਪਰੰਤ ਹੋਇਆ।ਇਸ ਸਮੇਂ ਕਾਲਜ ਮੈਨੇਜਰ ਸੁਰਜਨ ਸਿੰਘ ਘੁਲਿਆਣੀ, ਕਾਲਜ ਪਿ੍ਰ੍ਰੰਸੀਪਲ ਡਾ. ਰਾਜਵਿੰਦਰ ਕੌਰ, ਟਿਕਾਣਾ ਭਾਈ ਜਗਤਾ ਜੀ ਤੋਂ ਸੰਤ ਇੰਦਰਜੀਤ ਸਿੰਘ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਹੋਏ।ਭੋਗ ਦੀ ਸਮਾਪਤੀ ਉਪਰੰਤ ਭਾਈ ਰਮਨਦੀਪ ਸਿੰਘ ਦੇ ਹਜ਼ੂਰੀ ਜੱਥੇ ਵੱਲੋਂ ‘ਸਤਿਗੁਰੂ ਹੋਇ ਦਇਆਲ ਤਾ ਸਰਧਾ ਪੂਰੀਐ’ ਦਾ ਸ਼ਬਦ ਦਾ ਰਸਭਿੰਨਾ ਕੀਰਤਨ ਹੋਇਆ।ਸੰਤ ਇੰਦਰਜੀਤ ਸਿੰਘ ਨੇ ਵਿਦਿਆਦਾਨੀ ਮਹੰਤ ਭਾਈ ਤੀਰਥ ਸਿੰੰਘ ਜੀ ਦੇ ਵਿਦਿਆ ਲਈ ਕੀਤੇ ਗਏ ਉਪਰਾਲੇੇ ਦੀ ਸਲਾਘਾ ਕਰਦੇ ਹੋਏ ਦੁਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ।ਕਾਲਜ ਮੈਨੇਜਰ ਸੁਰਜਨ ਸਿੰਘ ਘੁਲਿਆਣੀ ਦੇ ਕਾਲਜ ਦੇ ਆਏ ਸ਼ਾਨਦਾਰ ਨਤੀਜਿਆਂ ਦੀ ਪ੍ਰਸੰਸਾ ਕੀਤੀ ਤੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਸਿਖਿਆ ਦਿੱਤੀ। ਕਾਲਜ ਪਿ੍ਰੰਸੀਪਲ ਡਾ. ਰਾਜਵਿੰਦਰ ਕੌਰ ਨੇ ਨਵੇਂ ਸੈਸ਼ਨ `ਚ ਦਾਖ਼ਲ ਅਤੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਦਿ੍ਰੜ ਇਰਾਦੇ ਨਾਲ ਆਪਣੀਆਂ ਮੰਜ਼ਿਲਾਂ ਵੱਲ ਵਧਣ ਦੀ ਪ੍ਰੇਰਨਾ ਦਿੱਤੀ ।ਅੰਤ ਵਿੱਚ ਸੰਤ ਰਣਜੀਤ ਸਿੰਘ ਅਤੇ ਸੰਤ ਜਗਜੀਤ ਸਿੰਘ ਵਲੋਂ ਭਾਈ ਨਵਜੀਤ ਸਿੰਘ ਦੀ ਕੈਸੇਟ ‘ਡਿੱਠਾ ਸਭੁੁ ਸੰਸਾਰ ਸੁਖੁ ਨ ਨਾਮ ਬਿਨ’ ਪਿ੍ਰੰਸੀਪਲ ਮੈਡਮ ਡਾ. ਰਾਜਵਿੰਦਰ ਕੌਰ ਨੂੰ ਭੇਟ ਕੀਤੀ ਗਈ।ਸੰਤ ਜਗਜੀਤ ਸਿੰਘ ਨੇ ‘ਵਿਦਿਆ ਵੀਚਾਰੀ ਤਾ ਪਰਉਪਕਾਰੀ’ ਤੁਕ ਦੀ ਵਿਆਖਿਆ ਕੀਤੀ ਤੇ ਚੰਗੀ ਵਿਦਿਆ ਗ੍ਰਹਿਣ ਕਰਕੇ ਪਰਉਪਕਾਰ ਦੇ ਕੰਮ ਕਰਨ ਦੀ ਸਿਖਿਆ ਦਿੱਤੀ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media