ਜੰਡਿਆਲਾ ਗੁਰੂ, 21 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰਾ ਵਿਖੇ ਹਰ ਸਾਲ ਦੀ ਤਰਾਂ ਬਾਬਾ
![{"source":"editor","effects_tried":0,"photos_added":0,"origin":"gallery","total_effects_actions":0,"remix_data":["add_photo_directory"],"tools_used":{"tilt_shift":0,"resize":0,"adjust":0,"curves":0,"motion":0,"perspective":0,"clone":0,"crop":0,"enhance":0,"selection":0,"free_crop":0,"flip_rotate":0,"shape_crop":0,"stretch":0},"total_draw_actions":0,"total_editor_actions":{"border":0,"frame":0,"mask":0,"lensflare":0,"clipart":0,"text":0,"square_fit":0,"shape_mask":0,"callout":0},"entry_point":"create_flow_fte","total_editor_time":89,"brushes_used":0,"total_draw_time":0,"effects_applied":0,"uid":"052D538E-EEB6-4DAC-8D43-C83662913219_1500303962304","total_effects_time":0,"sources":[],"layers_used":0,"width":3232,"height":2061,"subsource":"done_button"}](https://punjabpost.in/welcome/wp-content/uploads/2017/07/PPN2107201702.jpg)
ਜੈਣਾ ਜੀ ਦਾ ਸਾਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਹ ਮੇਲਾ ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ, ਇਥੇ ਸੰਗਤਾਂ ਵਲੋਂ ਘੁੰਗਣੀਆ ਤੇ ਖੀਰ ਦਾ ਪ੍ਰਸ਼ਾਦ ਚੜਾਿੲਆ ਜਾਂਦਾ ਹੈ।ਇਥੋ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਅਕਾਲ ਚਲਾਣੇ ਤੋਂ ਬਾਅਦ ਉੰਨਾ ਦੇ ਸਪੁੱਤਰ ਜਸਮੇਰ ਸਿੰਘ ਇਸ ਅਸਥਾਨ ਦੀ ਸੇਵਾ ਨਿਭਾਅ ਰਹੇ ਹਨ।ਸਾਬਕਾ ਚੇਅਰਮੈਨ ਸਕੱਤਰ ਸਿੰਘ ਦੇਵੀਦਾਸਪੁਰਾ ਨੇ ਬਾਬਾ ਜੈਣਾ ਜੀ ਦੀ ਜੀਵਨੀ ਬਾਰੇ ਦੱਸਦਿਆਂ ਕਿਹਾ ਕਿ ਬਾਬਾ ਜੈਣਾ ਜੀ ਬਾਬਾ ਹੁੰਦਾਲ ਜੀ ਦੇ ਪਰਮ ਸੇਵਕ ਸਨ।ਇਕ ਸਮੇਂ ਉਥੋਂ ਦੇ ਕਿਸਾਨਾਂ ਦੀਆ ਛੱਲੀਆਂ ਦੀਆ ਫਸਲ਼ਾਂ ਡੰਗਰਾਂ ਨੇ ਤਬਾਹ ਕਰ ਦਿੱਤੀਆਂ ਤਾਂ ਕਿਸਾਨ ਬਾਬਾ ਜੀ ਕੌਲ ਸ਼ਿਕਾਇਤ ਲੈ ਕੇ ਗਏ, ਪਰ ਜਦ ਬਾਬਾ ਜੀ ਉਨਾਂ ਨੂੰ ਉਥੇ ਲੈ ਕੇ ਗਏ ਤਾਂ ਛੱਲੀਆਂ ਦੇ ਖੇਤ ਉਸੇ ਤਰਾਂ ਲਹਿ ਲਹਾ ਰਹੇ ਸਨ। ਉਸ ਦਿਨ ਤੋਂ ਇੱਥੇ ਹਰ ਸਾਲ ਵਿਸ਼ਾਲ ਜੋੜ ਮੇਲਾ ਲੱਗਣਾ ਸ਼ੁਰੂ ਹੋ ਗਿਆ ਤੇ ਸੰਗਤਾਂ ਵਲੋਂ ਘੁੰਗਣੀਆ ਤੇ ਖੀਰ ਦਾ ਪ੍ਰਸ਼ਾਦ ਚੜਾਉਣਾ ਸ਼ੁਰੂ ਹੋ ਗਿਆ।
ਇਸ ਮੌਕੇ ਜਸਬੀਰ ਸਿੰਘ ਜੱਸ, ਬਲਕਾਰ ਸਿੰਘ ਵਿਰਕ, ਕੁਲਵੰਤ ਸਿੰਘ ਵਿਰਕ, ਕਸ਼ਮੀਰ ਸਿੰਘ ਸਾਬਕਾ ਪੰਚਾਇਤ ਮੈਂਬਰ, ਸੁਰਜੀਤ ਸਿੰਘ ਸਾਬਕਾ ਮੈਂਬਰ, ਹਰਪਾਲ ਸਿੰਘ ਪੰਚ, ਲਖਬੀਰ ਸਿੰਘ, ਬਾਵਾ ਸਿੰਘ ਤੇ ਜੁਗਨੂੰ ਵਿਰਕ ਨੇ ਵਿਸ਼ੇਸ਼ ਤੌਰ `ਤੇ ਹਾਜ਼ਰੀ ਲਵਾਈ।ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
Punjab Post Daily Online Newspaper & Print Media