ਹਰਚੋਵਾਲ (ਗੁਰਦਾਸਪੁਰ), 21 ਜੁਲਾਈ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) – ਗੁਰਦਆਰਾ ਦਸਮੇਸ਼ ਦਰਬਾਰ ਹਰਚੋਵਾਲ ਵਿਖੇ ਪੰਜਾਬ ਐਂਡ ਸਿੰਧ ਬੈਂਕ
ਵਲੋਂ ਗ੍ਰਾਹਕ ਮਿਲਣੀ ਕੈਂਪ ਲਗਾਇਆ ਗਿਆ।ਏ.ਜੀ.ਐਮ ਕੁਲਵੰਤ ਸਿੰਘ ਬਟਾਲਾ ਨੇ ਗ੍ਰਾਹਕਾਂ ਨੂੰ ਸੰਬੋਧਨ ਕਰਦਿਆਂ ਆਖਿਆਂ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿ ਤੀਆਂ ਜਾਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਬੈਂਕ ਨਾਲ ਸਪੰਰਕ ਰੱਖਣਾ ਜਰੂਰੀ ਹੋਵੇਗਾ।ਉਨਾਂ ਕਿਹਾ ਕਿ ਸਰਕਾਰ ਵਲੋ ਦਿੱਤੀ ਜਾਦੀ ਬੁਢਾਪਾ ਪੈਨਸ਼ਨ ਵੀ ਹੁਣ ਬੈਂਕ ਦੇ ਅਕਾਊਂਟ ਵਿੱਚ ਆ ਰਹੀ ਹੈ।ਇਸ ਲਈ ਹਰੇਕ ਵਿਅਕਤੀ ਨੂੰ ਆਪਣਾ ਅਧਾਰ ਕਾਰਡ ਬੈਂਕ ਨਾਲ ਜਰੂਰੀ ਲਿੰਕ ਕਰਨਾ ਪਵੇਗਾ।ਜਿਸ ਨਾਲ ਭਿ੍ਰਸ਼ਟਚਾਰ ਖਤਮ ਹੋ ਜਵੇਗਾ, ਕਿਸੇ ਦਾ ਕੋਈ ਪੈਸਾ ਇਧਰ ਉਧਰ ਨਹੀ ਹੋਵੇਗਾ ।ਇਸ ਤਰਾਂ ਹੁਣ ਸਰਕਾਰ ਵਲੋਂ ਸਮਾਰਟ ਕਾਰਡ ਜਾਰੀ ਕੀਤੇ ਗਏ ਹਨ, ਜੋ ਆਟਾ ਦਾਲ ਸਕੀਮ ਦੇ ਪੈਸੇ ਲੇਡੀਜ ਮੁਖੀ ਦੇ ਅਕਾਊਟ ਪਾਏ ਜਾਣਗੇ।ਜਦ ਬੈਕ ਵਲੋਂ ਕਿਸੇ ਗ੍ਰਾਹਕ ਨੂੰ ਕਾਰਡ ਦਿਤਾ ਜਾਂਦਾ ਹੈ, ਉਸ ਵਕਤ ਬੈਂਕ ਵਲੋਂ ਇਕ ਲੱਖ ਰੁਪਏ ਤ ਕ ਦਾ ਜੀਵਨ ਬੀਮਾ ਵੀ ਹੋ ਜਾਂਦਾ ਹੈ। ਉਨਾਂ ਕਿਹਾ ਕਿ ਗ੍ਰਾਹਕ ਨੂੰ ਆਪਣਾ ਏ.ਟੀ.ਐਮ ਕਾਰਡ 45 ਦਿਨ `ਚ ਇਕ ਵਾਰ ਜਰੂਰ ਇਸਤੇਮਾਲ ਕਰਨਾ ਜਰੂਰੀ ਹੁੰਦਾ ਹੈ, ਭਾਵੇ ਬੈਲੰਸ ਚੈਕ ਕਰ ਲਓੁ ।ਇਸ ਤੋ ਇਲਾਵਾ ਪ੍ਰਧਾਨ ਮੰਤਰੀ ਯੋਜਨਾ ਰਾਹੀ ਇੱਕ ਸਾਲ ਚ 341 ਰੁਪਏ ਜਮਾ ਕਰਾਉਣੇ ਹੁੰਦੇ ਹਨ, ਉਸ ਵਿਅੱਕਤੀ 5 ਲੱਖ ਰੁਪਏ ਤੱਕ ਜੀਵਨ ਬੀਮਾ ਹੋ ਜਾਦਾਂ ਹੈ। ਇਸ ਮੋਕੇ ਮੈਨੇਜਰ ਕੰਵਲਪ੍ਰੀਤ ਸਿੰਘ ਹਰਚੋਵਾਲ, ਬਲਰਾਜ ਸਿੰਘ ਲੁਕੇਸ਼ ਕੁਮਾਰ, ਗਗਨਦੀਪ ਸਿੰਘ ਰਿਆੜ, ਅਮਰੀਕ ਸਿੰਘ, ਜਸਵੰਤ ਸਿੰਘ, ਪ੍ਰਤਾਪ ਸਿੰਘ, ਅਮਰੀਕ ਸਿੰਘ, ਉਂਕਾਰ ਸਿੰਘ, ਬੀਰਾ ਸਿੰਘ, ਰਣਜੀਤ ਸਿੰਘ ਮੈਂਬਰ, ਬੀਬੀ ਹਰਪ੍ਰੀਤ ਕੋਰ, ਮਨਜੀਤ ਕੋਰ, ਜਸਬੀਰ ਕੋਰ ਨੀਰਾ, ਸੁਰਜੀਤ ਕੋਰ, ਨੀਰਜਾ ਕੁਮਾਰੀ, ਸੰਦੀਪ ਕੋਰ, ਹਰਕੀਰਤ ਕੋਰ ਆਦਿ ਹਾਜ਼ਰ ਸਨ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media