ਬਠਿੰਡਾ, 21 ਜੁਲਾਈ (ਪੰਜਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸਾਈਕਲਿੰਗ ਗਰੁੱਪ ਦੇ ਮੈਂਬਰਾਂ ਅਨੰਦ ਗੁਪਤਾ ਅਤੇ ਰਾਕੇਸ਼ ਨਰੂਲਾ ਪ੍ਰਧਾਨ ਵਿਕਾਸ ਮੰਚ ਨੇ ਬਠਿੰਡਾ ਤੋਂ ਰਾਮਪੁਰਾਫੂਲ 58 ਕਿਲੋਮੀਟਰ ਦੀ ਸਾਈਕਲ ਯਾਤਰਾ ਕਰਕੇ ਖੂਨਦਾਨ, ਨੇਤਰਦਾਨ ਅਤੇ ਵਾਤਾਵਰਨ ਹਿੱਤ ਜਨ-ਜਨ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ।ਇਸ ਮੌਕੇ ਉਨਾਂ ਨੇ ਦੱਸਿਆ ਕਿ ਇਹ ਯਾਤਰਾ ਦੁਪਹਿਰ ਨੂੰ 2.00 ਵਜੇਂ ਪਾਵਰ ਹਾੳੂਸ ਰੋੜ ਤੋਂ ਅਰੰਭ ਕਰਕੇ ਚੇਤਕ ਪਾਰਕ, ਆਦੇਸ਼ ਹਸਪਤਾਲ ਤੋਂ ਭੁੱਚੋਂ ਮੰਡੀ ਦੇ ਮਾਤਾ ਚਿੰਤਾਪੂਰਨੀ ਮੰਦਰ ਪਹੰੁਚ ਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਰਸਤੇ ਵਿਚ ਖੂਨਦਾਨ ਅਤੇ ਨੇਤਰਦਾਨ ਪ੍ਰਤੀ ਸਾਹਿਤ ਵੰਡਿਆ ਅਤੇ ਜਨ-ਜਨ ਨੂੰ ਪ੍ਰੇਰਣਾ ਦਿੱਤੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media