ਪਠਾਨਕੋਟ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲਾ ਚੋਣਕਾਰ ਅਫ਼ਸਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਪਠਾਨਕੋਟ ਜ਼ਿਲੇ ਅਧੀਨ ਆਉਂਦੇ ਪੇਂਡੂ ਵੋਟਰਾਂ ਨੂੰ ਦਸਿਆ ਹੈ ਕਿ ਪਠਾਨਕੋਟ ਜ਼ਿਲੇ ਅਧੀਨ ਆਉਂਦੇ ਬਲਾਕਾਂ ਵਿੱਚ ਪੰਚਾਂ/ਸਰਪੰਚਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਰਾਜ ਚੋਣ ਕਮਿਸ਼ਨਰ ਪੰਜਾਬ ਚੰਡੀਗੜ ਦੇ ਮੀਮੋ ਨੰਬਰ 53-5-(2 5) 1-2017/1857 ਮਿਤੀ 18 ਜੁਲਾਈ 2017 ਨਾਲ ਜਿਮਨੀ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਨਾਮਜਦਗੀ ਪੱਤਰ 24 ਤੋਂ 27 ਜੁਲਾਈ 2017 ਤੱਕ ਫਾਇਲ ਕੀਤੇ ਜਾ ਸਕਣਗੇ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਜੁਲਾਈ 2017 ਨੂੰ ਹੋਵੇਗੀ।ਉਨਾਂ ਦਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 29 ਜੁਲਾਈ 2017 ਹੋਵੇਗੀ।ਉਨਾਂ ਦੱਸਿਆ ਜਿਮਨੀ ਚੋਣਾਂ ਲਈ ਵੋਟਾਂ 6 ਅਗਸਤ 2017 ਨੂੰ ਪੈਣਗੀਆਂ ਅਤੇ 8 ਅਗਸਤ 2017 ਤੱਕ ਚੋਣਾਂ ਦਾ ਕੰਮ ਮੁਕੰਮਲ ਹੋ ਜਾਵੇਗਾ।ਉਨਾਂ ਦੱਸਿਆ ਕਿ ਬਲਾਕ ਪਠਾਨਕੋਟ ਅਧੀਨ ਆਉਂਦੇ ਪਿੰਡ ਗੋਬਿੰਦਸਰ ਵਿੱਚ ਸਰਪੰਚ (ਜਨਰਲ), ਤਲਵਾੜਾ ਗੁਜੱਰਾਂ ਵਿੱਚ ਸਰਪੰਚ (ਵਾਰਡਨੰ: 3 ਜਨਰਲ), ਚੱਕ ਨਰਾਇਨ ਵਿਚ ਸਰਪੰਚ (ਵਾਰਡ ਨੰ:2 ਐਸ.ਸੀ), ਸਿਊਟੀ ਵਿਚ ਸਰਪੰਚ (ਵਾਰਡ ਨੰ: 7 ਜਨਰਲ) ਅਤੇ ਬਲਾਕ ਧਾਰਕਲਾਂ ਅਧੀਨ ਆਉਂਦੇ ਪਿੰਡ ਭੂਨ ਵਿਚ ਸਰਪੰਚ (ਜਨਰਲ), ਨਿਆੜੀ ਵਿਚ ਸਰਪੰਚ (ਵਾਰਡ ਨੰ: 2 ਐਸ.ਸੀ. (ਡਬਲਿਯੂ)) ਦੀ ਜਿਮਨੀ ਚੋਣ ਹੋਵੇਗੀ।ਉਨਾਂ ਦਸਿਆ ਕਿ ਇਸੇ ਤਰਾਂ ਬਲਾਕ ਨਰੋਟ ਜੈਮਲ ਸਿੰਘ ਅਧੀਨ ਆਉਂਦੇ ਪਿੰਡਾਂ ਖਰਖੜ ਠੂਠੋਵਾਲ ਵਿੱਚ ਸਰਪੰਚ (ਵਾਰਡ ਨੰ: 1 ਐਸ.ਸੀ), ਰਤਨਗੜ ਵਿੱਚ ਸਰਪੰਚ (ਵਾਰਡ ਨੰ: 7 ਜਨਰਲ), ਅਖਵਾੜਾ ਵਿਚ ਸਰਪੰਚ (ਵਾਰਡ ਨੰ: 5 ਜਨਰਲ) ਅਤੇ ਬਲਾਕ ਘਰੋਟਾ ਅਧੀਨ ਆਉਂਦੇ ਧੋਬੜਾ ਵਿੱਚ ਸਰਪੰਚ (ਵਾਰਡ ਨੰ: 5 ਜਨਰਲ), ਨੌਸ਼ਹਿਰਾ ਖੁਰਦ ਵਿਚ ਸਰਪੰਚ (ਵਾਰਡ ਨੰ:1 ਐਸ.ਸੀ (ਡਬਲਿਯੂ)) ਅਤੇ ਗੜਮਲ ਵਿੱਚ ਸਰਪੰਚ (ਵਾਰਡ ਨੰ: 5 ਜਨਰਲ) ਅਤੇ ਬਲਾਕ ਸੁਜਾਨਪੁਰ ਅਧੀਨ ਆਉਂਦੇ ਕੰਮਵਾਲ ਵਿਚ ਸਰਪੰਚ (ਵਾਰਡ ਨੰ: 5 ਜਨਰਲ), ਜੈਨੀ ਖਲਕੀ ਵਿਚ ਸਰਪੰਚ (ਵਾਰਡ ਨੰ:2 ਐਸ.ਸੀ) ਅਤੇ ਕਲੇਸਰ ਵਿਚ ਸਰਪੰਚ (ਵਾਰਡ ਨੰ: 2 ਵੁਮੈਨ) ਦੀਆਂ ਜਿਮਨੀ ਚੋਣਾਂ ਹੋਣਗੀਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media