ਪਠਾਨਕੋਟ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਅਬਾਦੀ ਦਿਵਸ ਅਧੀਨ ਚੱਲ ਰਹੇ ਪਰਿਵਾਰ ਨਿਯੋਜਨ ਪੰਦਰਵਾੜੇ ਦੇ ਸੰਬਧ ਵਿਚ ਸਿਹਤ ਵਿਭਾਗ ਪਠਾਨਕੋਟ ਵਲੋਂ `ਨਵੀਂ ਲਹਿਰ, ਨਵਾਂ ਵਿਸ਼ਵਾਸ਼, ਸੰਪੂਰਨ ਜਿੰਮੇਵਾਰੀ ਨਾਲ ਪਰਿਵਾਰ ਵਿਕਾਸ, ਥੀਮ `ਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾ ਵਲੋ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਵੱਧਦੀ ਹੋਈ ਆਬਾਦੀ ਦੀਆਂ ਸਮੱਸਿਆਵਾਂ ਅਤੇ ਛੋਟਾ ਪਰਿਵਾਰ ਸੁਖੀ ਪਰਿਵਾਰ ਦੇ ਬਾਰੇ ਜਾਗੂਰਕ ਕਰਨਾ ਸੀ।ਰੈਲੀ ਨੂੰ ਸੰਬੋਧਨ ਕਰਦਿਆਂ ਜਿਲਾ ਸਿਹਤ ਅਫਸਰ ਡਾ. ਤਰਸੇਮ ਨੇ ਕਿਹਾ ਕਿ ਮਨੁੱਖਤਾ ਦੀ ਤਰੱਕੀ ਲਈ ਪਰਿਵਾਰ ਨਿਯੋਜਨ, ਔਰਤ ਮਰਦ’ਚ ਬਰਾਬਰਤਾ, ਗਰੀਬੀ ਦਾ ਖਾਤਮਾ, ਮਨੁੱਖੀ ਅਧਿਕਾਰ ਅਤੇ ਮਾਂ ਦੀ ਸਿਹਤ ਵਰਗੇ ਜ਼ਰੂਰੀ ਵਿਸ਼ਿਆਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਭਾਰਤ ਦੀ ਆਬਾਦੀ ਪਿਛਲੇ 200 ਸਾਲਾਂ ਤੋਂ ਤੇਜ਼ੀ ਨਾਲ ਵਧ ਰਹੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਪਠਾਨਕੋਟ ਡਾ: ਭੁਪਿੰਦਰ ਸਿੰਘ ਜੀ ਨੇ ਕਿਹਾ ਕਿ ਵੱਧ ਰਹੀ ਅਬਾਦੀ ਤੇ ਕਾਬੂ ਪਾਉਣ ਲਈ ਦੇਸ਼ ਨੂੰ ਆਪਣੀ ਜੰਨਸੰਖਿਆਂ ਦੇ ਵਾਧੇ ਦੀ ਦਰ ਅਤੇ ਜਣਨ ਸ਼ਕਤੀ ਦਰ ਉੱਤੇ ਤੁਰੰਤ ਅਤੇ ਪ੍ਰਭਾਵਸਾਲੀ ਢੰਗ ਨਾਲ ਕਾਬੂ ਪਾਉਣ ਦੀ ਜਰੂਰਤ ਹੈ।ਸਕੂਲਾਂ, ਕਾਲਜਾਂ, ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਜਨਸੰਖਿਆਂ, ਪੜਾਈ ਅਤੇ ਲਿੰਗੀ ਸਿੱਖਿਆ ਤੁਰੰਤ ਸੁਰੂ ਹੋਈ ਚਾਹੀਦੀ ਹੈ, ਤਾਂ ਕਿ ਨੌਜਵਾਨ ਮੁੰਡੇ-ਕੁੜੀਆਂ ਜਿੰਮੇਵਾਰ ਨਾਗਰਿਕ ਬਣ ਕੇ ਹੀ ਸਿੱਖਿਆ ਸੰਸਥਾਵਾਂ ਵਿਚੋਂ ਬਾਹਰ ਆਉਣ।ਪਰਿਵਾਰ ਨਿਯੋਜਨ ਦੇ ਬਾਰੇ ਕੁੱਝ ਖਾਸ ਗੱਲਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਛੋਟੀ ਉਮਰ ਵਿੱਚ ਸ਼ਾਦੀ ਅਤੇ ਜਣੇਪਾ ਔਰਤ ਨੂੰ ਮੌਤ ਦੇ ਮੂੰਹ ਵੱਲ ਲਿਜਾਂਦਾ ਹੈ।ਬੱਚਿਆਂ ਵਿਚ 3 ਸਾਲ ਤੋਂ ਘੱਟ ਦਾ ਅੰਤਰ ਮਾਂ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ।ਜਣੇਪਾ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਣੇਪੇ ਤੋਂ ਤੁਰੰਤ ਬਾਅਦ ਲਗਾਈ ਜਾਣ ਵਾਲੀ ਕਾਪਰ-ਟੀ ਬੱਚਿਆਂ ਵਿੱਚ ਸਹੀ ਅੰਤਰ ਰਖਣ ਦਾ ਬਹੁਤ ਵਧੀਆ ਸਾਧਨ ਹੈ। ਪਰਿਵਾਰ ਨਿਯੋਜਨ ਦੇ ਸਾਰੇ ਸਾਧਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਮੁਹੀਆ ਕਰਵਾਏ ਜਾ ਰਿਹੇ ਹਨ।ਇਸ ਤੋ ਇਲਾਵਾ ਆਸ਼ਾ ਤੁਹਾਡੇ ਘਰ ਜਾ ਕੇ ਬਿਲਕੁੱਲ ਨਾ ਮਾਤਰ ਕੀਮਤ ਤੇ ਪਰਿਵਾਰ ਨਿਯੋਜਨ ਦੀਆਂ ਸਹੂਲਤਾਂ ਵੀ ਮੁਹੱਈਆਂ ਕਰਵਾ ਰਹੀਆਂ ਹਨ।ਆਖੀਰ ਵਿੱਚ ਉਨਾਂ ਕਿਹਾ ਕਿ ਸਾਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਅਪਨਾ ਕੇ ਖੁਸ਼ਹਾਲ ਜੀਵਨ ਦੀ ਨੀਵ ਰੱਖਣੀ ਚਾਹੀਦੀ ਹੈ ਤਾਂ ਜੋ ਆਪਣੇ ਬੱਚਿਆ ਦੇ ਭਵਿੱਖ ਨੂੰ ਉਜਵਲ ਬਣਾ ਸਕੀਏ।ਇਸ ਮੌਕੇ ਮਾਸ ਮੀਡੀਆ ਇੰਚਾਰਜ ਸ਼੍ਰੀਮਤੀ ਗੁਰਿੰਦਰ ਕੌਰ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ, ਮੈਟਰਨ ਬਿਮਲਾ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media