ਗੰਦਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਾਉਣੇ ਅਤਿ ਜਰੂਰੀ – ਮਾਨ
ਸੰਦੌੜ 22 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਇੱਕ ਲੱਖ ਪੌਦਾ ਲਗਾਉਣ ਦੀ ਵਿੱਢੀ ਸੂਬਾ ਪੱਧਰੀ ਮੁਹਿੰੰਮ ਤਹਿਤ ਪਿੰਡ ਕੁਠਾਲਾ ਦੇ ਕੁੱਝ ਸਮਾਜਸੇਵੀ
ਨੌਜਵਾਨਾਂ ਨੇ ਰਲ ਮਿਲ ਕੇ ਅਤੇ ਐਨ.ਆਰ ਆਈ ਵੀਰਾਂ ਸਹਿਯੋਗ ਸਦਕਾ ਪੂਰੇ ਪਿੰਡ ਦੇ ਆਲੇ ਦੁਆਲੇ ਤਕਰੀਬਨ 600 ਪੌਦੇ ਸਮੇਤ ਟ੍ਰੀ ਗਾਰਡ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਦਾ ਬੀੜਾ ਚੁਕਿਆ ਹੈ।ਪਿੰਡ ਕੁਠਾਲਾ ਦੇ ਸਮਾਜ ਸੇਵੀ ਕਰਮਜੀਤ ਸਿੰਘ ਮਾਨ ਨੇ ਕਿਹਾ ਕਿ ਗੰਦਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਗਾਉਣੇ ਅਤਿ ਜਰੂਰੀ ਹਨ, ਕਿਉਕਿ ਕਿ ਪੌਦੇ ਹੀ ਹਨ ਜਿਹੜੇ ਬਿਨਾਂ ਕਿਸੇ ਭੇਦਭਾਵ ਤੋਂ ਸਭ ਲਈ ਲਾਭ ਦਿੰਦੇ ਹਨ।ਉਨਾਂ ਕਿਹਾ ਕਿ ‘ਪੰਛੀ ਪਿਆਰੇ’ਮੁਹਿੰਮ ਪੰਜਾਬ ਦੀ ਮੋਹਰੀ ਮੁਹਿੰਮ ਹੈ, ਜਿਸ ਨੇ ਵਾਤਾਵਰਣ ਅਤੇ ਪੰਛੀਆਂ ਦੀ ਸੇਵਾ ਸੰਭਾਲ ਦਾ ਬੀੜਾ ਚੁਕਿਆ ਹੋਇਆ ਹੈ।
ਇਸ ਮੌਕੇ ਗੋਬਿੰਦ ਸਿੰਘ ਫੋਜੀ, ਮਾਸਟਰ ਬਲਜਿੰਦਰ ਸਿੰਘ, ਸਰਪੰਚ ਰਘਵੀਰ ਸਿੰਘ, ਵਰਿੰਦਰ ਸੰਧੂ, ਰਾਜੂ ਕੁਠਾਲਾ, ਬਾਬੂ ਕੁਠਾਲਾ, ਨਰਿੰਦਰਜੀਤ ਸਿੰਘ, ਅਮੋਲਕ, ਮਨਪ੍ਰੀਤ, ਵਿੱਕੀ, ਸੰਨੀ, ਰਾਮਗੜੀਆ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਸਮੇਤ ਕਈ ਪਿੰਡ ਵਾਸੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media